ਪੜਚੋਲ ਕਰੋ
Advertisement
ਅਮਰੀਕਾ ‘ਚ ਫਾਈਰਿੰਗ, ਇੱਕ ਦੀ ਮੌਤ, ਪੰਜ ਜ਼ਖ਼ਮੀ
ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ’ਚ ਅੰਨ੍ਹੇਵਾਹ ਫਾਈਰਿੰਗ ਹੋਈ। ਇਸ ਫਾਈਰਿੰਗ ‘ਚ ਇੱਕ ਦੀ ਮੌਤ ਹੋ ਗਈ, ਜਦਕਿ ਪੰਜ ਲੋਕ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਮੁਤਾਬਕ, ਸੜਕ ‘ਤੇ ਇਸ ਗੋਲੀਬਾਰੀ ਦੌਰਾਨ ਕਈ ਲੋਕਾਂ ਨੂੰ ਗੋਲੀ ਲੱਗੀ।
ਵਾਸ਼ਿੰਗਟਨ: ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ’ਚ ਅੰਨ੍ਹੇਵਾਹ ਫਾਈਰਿੰਗ ਹੋਈ। ਇਸ ਫਾਈਰਿੰਗ ‘ਚ ਇੱਕ ਦੀ ਮੌਤ ਹੋ ਗਈ, ਜਦਕਿ ਪੰਜ ਲੋਕ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਮੁਤਾਬਕ, ਸੜਕ ‘ਤੇ ਇਸ ਗੋਲੀਬਾਰੀ ਦੌਰਾਨ ਕਈ ਲੋਕਾਂ ਨੂੰ ਗੋਲੀ ਲੱਗੀ। ਅਜੇ ਤਕ ਇਸ ਘਟਨਾ ‘ਚ ਇੱਕ ਦੀ ਮੌਤ ਦੀ ਪੁਸ਼ਟੀ ਹੋਈ ਹੈ।
ਐਨਬੀਸੀ ਵਾਸ਼ਿੰਗਟਨ ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਵ੍ਹਾਈਟ ਹਾਉਸ ਨੇੜੇ ਕਰੀਬ ਤਿੰਨ ਕਿਮੀ ਦੀ ਦੂਰੀ ‘ਤੇ ਸਥਿਤ ਕੋਲੰਬੀਆ ਹਾਈਟਸ ‘ਚ ਹੋਈ। ਇਹ ਖੇਤਰ ਉੱਤਰ ਪੱਛਮੀ ਵਾਸ਼ਿੰਗਟਨ ‘ਚ ਹੈ। ਪੁਲਿਸ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ, ਜਿੱਥੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਨੇੜਲੇ ਲੋਕਾਂ ਤੋਂ ਘਟਨਾ ਦੀ ਜਾਣਕਾਰੀ ਇਕੱਠਾ ਕੀਤੀ ਜਾ ਰਹੀ ਹੈ। ਸਰਵੀਲੈਂਸ ਵੀਡੀਓ ਵੀ ਤਲਾਸ਼ ਕੀਤੀ ਜਾ ਰਹੀ ਹੈ। ਅਮਰੀਕਾ ਦੇ ਟੈਕਸਾਸ ‘ਚ ਇੱਕ ਵਿਅਕਤੀ ਨੇ ਕੁਝ ਦਿਨ ਪਹਿਲਾਂ ਵੀ ਅੰਨ੍ਹੇਵਾਹ ਗੋਲੀਬਾਰੀ ਕੀਤੀ ਸੀ ਜਿਸ ‘ਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ।BREAKING: अमेरिका की राजधानी वॉशिंगटन डी सी में अंधाधुंन फायरिंग, एक की मौत, 5 घायलhttps://t.co/9Qa7LiAsbH pic.twitter.com/v8EIHMRvY8
— ABP News (@ABPNews) September 20, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement