ਵਾਸ਼ਿੰਗਟਨ: ਰਾਸ਼ਟਰਪਤੀ ਜੋਅ ਬਾਇਡੇਨ ਦੇ ਪ੍ਰਸ਼ਾਸਨ ਨੇ ਸਮੂਹ ਅਮਰੀਕਨ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤ, ਪਾਕਿਸਤਾਨ, ਬੰਗਲਾਦੇਸ਼, ਅਫ਼ਗ਼ਾਨਿਸਤਾਨ ਤੇ ਮਾਲਦੀਵਜ਼ ’ਚ ਜਾਣ ਤੋਂ ਬਚਣ ਕਿਉਂਕਿ ਇਸ ਖ਼ਿੱਤੇ ’ਚ ਕੋਵਿਡ-19 ਦੀ ਲਾਗ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ।


ਵੀਰਵਾਰ ਨੂੰ ਜਾਰੀ ਕੀਤੀ ‘ਸਲਾਹਕਾਰੀ’ (Advisory) ’ਚ ਸਮੂਹ ਅਮਰੀਕਨ ਨਾਗਰਿਕਾਂ ਨੂੰ ਚੀਨ ਤੇ ਨੇਪਾਲ ਦੀ ਯਾਤਰਾ ਕਰਨ ਬਾਰੇ ਮੁੜ ਵਿਚਾਰ ਕਰਨ ਲਈ ਵੀ ਆਖਿਆ ਗਿਆ ਹੈ। ਇਸ ਦੇ ਨਾਲ ਹੀ ਸ੍ਰੀਲੰਕਾ ਤੇ ਭੂਟਾਨ ਦੀ ਯਾਤਰਾ ਕਰਦੇ ਸਮੇਂ ਵੀ ਧਿਆਨ ਰੱਖਣ ਲਈ ਕਿਹਾ ਗਿਆ ਹੈ।


ਅਮਰੀਕੀ ਪ੍ਰਸ਼ਾਸਨ ਨੇ ਭਾਰਤ, ਪਾਕਿਸਤਾਨ, ਅਫ਼ਗ਼ਾਨਿਸਤਾਨ, ਬੰਗਲਾਦੇਸ਼ ਤੇ ਮਾਲਦੀਵਜ਼ ਨੂੰ ਲੈਵਲ 4 ਉੱਤੇ ਰੱਖਿਆ ਹੈ, ਜਿਸ ਦਾ ਮਤਲਬ ਹੈ ਕਿ ਅਮਰੀਕਨ ਇਨ੍ਹਾਂ ਦੇਸ਼ਾਂ ਦੀ ਯਾਤਰਾ ਨਾ ਕਰਨ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ‘ਕੋਵਿਡ, ਅਪਰਾਧ ਤੇ ਦਹਿਸ਼ਤਗਰਦੀ ਜਿਹੇ ਕਾਰਣਾਂ ਕਰ ਕੇ ਭਾਰਤ, ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਦੀ ਯਾਤਰਾ ਨਾ ਕੀਤੀ ਜਾਵੇ।’


ਭਾਰਤ ਲਈ ਲੈਵਲ 4 ਦਾ ਟ੍ਰੈਵਲ ਹੈਲਥ ਨੋਟਿਸ ਜਾਰੀ ਕਰਨ ਵਾਲੇ CDC ’ਚ ਕਿਹਾ ਗਿਆ ਹੈ ਕਿ ਭਾਰਤ ’ਚ ਬਹੁਤ ਵੱਡੇ ਪੱਧਰ ਉੱਤੇ ਕੋਰੋਨਾ ਫੈਲਿਆ ਹੋਇਆ ਹੈ। ਪਾਕਿਸਤਾਨ ’ਚ ਕੋਵਿਡ-19 ਦੇ ਨਾਲ-ਨਾਲ ਦਹਿਸ਼ਤਗਰਦਾਂ ਦੀ ਮੌਜੂਦਗੀ ਨੂੰ ਵੀ ਉੱਥੇ ਨਾ ਜਾਣ ਦਾ ਵੱਡਾ ਕਾਰਨ ਦੱਸਿਆ ਗਿਆ ਹੈ।


ਐਡਵਾਈਜ਼ਰੀ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਕੁਝ ਇਲਾਕਿਆਂ ’ਚ ਦਹਿਸ਼ਤਗਰਦੀ ਦਾ ਵਾੱ ਖ਼ਤਰਾ ਹੈ। ਦਹਿਸ਼ਤਗਰਦ ਸਮੂਹ ਅਕਸਰ ਪਾਕਿਸਤਾਨ ’ਚ ਹਮਲੇ ਕਰਨ ਦੀਆਂ ਸਾਜ਼ਿਸ਼ਾਂ ਘੜਦੇ ਰਹਿੰਦੇ ਹਨ।


ਕੋਵਿਡ, ਅਪਰਾਧ, ਦਹਿਸ਼ਤਗਰਦੀ, ਆਮ ਨਾਗਰਿਕਾਂ ’ਚ ਬੇਚੈਨੀ, ਅਗ਼ਵਾ ਦੀਆਂ ਘਟਨਾਵਾਂ ਤੇ ਹਥਿਆਰਬੰਦ ਸੰਘਰਸ਼ ਜਿਹੇ ਕਾਰਨਾ ਕਰ ਕੇ ਅਮਰੀਕਨਾਂ ਨੂੰ ਅਫ਼ਗ਼ਾਨਿਸਤਾਨ ’ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।


ਇਹ ਵੀ ਪੜ੍ਹੋਸੰਯੁਕਤ ਕਿਸਾਨ ਮੋਰਚਾ ਵੱਲੋਂ ਮੋਦੀ ਸਰਕਾਰ 'ਤੇ ਵੱਡਾ ਇਲਜ਼ਾਮ, ਬੀਜੇਪੀ ਲੀਡਰਾਂ ਖਿਲਾਫ ‘ਸੂਤਾਈ ਅਭਿਆਨ’ ਦਾ ਐਲਾਨ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904