ਮੁੰਬਈ: ਸਿਨੇਮਾ ਤਾਂ ਹਰ ਥਾਂ ‘ਤੇ ਖਾਸ ਹੁੰਦਾ ਹੀ ਹੈ ਨਾਲ ਹੀ ਖਾਸ ਹੁੰਦਾ ਹੈ ਹਰ ਦੇਸ਼ ਦੇ ਸਿਨੇਮਾ ਦਾ ਇਤਿਹਾਸ ਵੀ। ਕੁਝ ਅਜਿਹਾ ਹੀ ਖਾਸ ਅੱਜ ਦਾ ਦਿਨ ਅਮਰੀਕਾ ਦੇ ਸਿਨੇਮਾ ਲਈ ਵੀ ਹੈ। 1927 ਨੂੰ ਅੱਜ ਦੇ ਦਿਨ ਹੀ ਅਮਰੀਕਾ ਦੇ 'ਗੂੰਗੇ ਸਿਨੇਮਾ' ਨੇ ਬੋਲਣਾ ਸਿੱਖਿਆ ਸੀ। ਜੀ ਹਾਂ, 6 ਅਕਤੂਬਰ ਨੂੰ ਦੇਸ਼ ‘ਚ ਪਹਿਲੀ ਬੋਲਦੀ ਫ਼ਿਲਮ ‘ਦ ਜੈਜ਼ ਸਿੰਗਰ’ ਦਾ ਨਿਊਯਾਰਕ ‘ਚ ਪ੍ਰੀਮਿਅਰ ਕੀਤਾ ਗਿਆ ਸੀ।




ਜਦੋਂ ਸਿਨੇਮਾ ਦੀ ਗੱਲ ਹੋਈ ਹੀ ਹੈ ਤਾਂ ਦੱਸ ਦੇਈਏ ਕਿ ਭਾਰਤ ‘ਚ ਮੂਕ ਸਿਨੇਮਾ ਨੂੰ 14 ਮਾਰਚ 1931 ‘ਚ ਆਵਾਜ਼ ਮਿਲੀ ਸੀ। ਇਸ ਦਿਨ ਭਾਰਤੀ ਫ਼ਿਲਮ ‘ਆਲਮ ਆਰਾ’ ਮੁੰਬਈ ਦੇ ਮੈਜੇਸਟਿਕ ਸਿਨੇਮਾ ‘ਚ ਰਿਲੀਜ਼ ਹੋਈ ਸੀ।



ਸਿਰਫ ਸਿਨੇਮਾ ਪੱਖੋਂ ਹੀ ਨਹੀਂ ਅੱਜ ਦਾ ਦਿਨ ਹੋਰ ਵੀ ਕਈਂ ਗੱਲਾਂ ਤੋਂ ਇਤਿਹਾਸ ਬਣਾਉਂਦਾ ਹੈ। ਜਿਵੇਂ 1973 ‘ਚ ਮਿਸਰ ਅਤੇ ਸੀਰੀਆ ਨੇ ਇਸਰਾਈਲ ‘ਤੇ ਹਮਲਾ ਕੀਤਾ ਸੀ। ਜਿਸ ‘ਚ ਇਸਰਾਈਲ ਦਾ ਕਾਫੀ ਨੁਕਸਾਨ ਹੋਇਆ ਸੀ।

1993 ‘ਚ ਮਾਇਕਲ ਜੋਰਡਨ ਨੇ ਇਹ ਕਹਿੰਦੇ ਹੋਏ ਬਾਕਸਕੇਟ ਬਾਲ ਤੋਂ ਸੰਨਿਆਸ ਲਿਆ ਸੀ ਕਿ ਹੁਣ ਉਨ੍ਹਾਂ ਕੋਲ ਸਾਬਤ ਕਰਨ ਲਈ ਕੁਝ ਨਹੀਂ ਹੈ। ਪਰ 1995 ‘ਚ ਉਹ ਫੇਰ ਤੋਂ ਮੈਦਾਨ ‘ਚ ਵਾਪਸ ਆ ਗਏ ਸੀ।

2000 ‘ਚ ਜਾਪਾਨ ਦੇ ਸਾਕਾਈਮਿਨਾਤੋ ਦੇ ਨੇੜੇ ਰਿਕਟਰ ਪੈਮਾਨੇ 'ਤੇ 7.3 ਦੀ ਰਫ਼ਤਾਰ ਨਾਲ ਭੂਚਾਲ ਆਇਆ ਸੀ। ਇਹ 1995 ‘ਚ ਕੋਬਾ ‘ਚ ਆਏ ਭੂਚਾਲ ਤੋਂ ਬਾਅਦ ਸਭ ਤੋਂ ਵੱਧ ਤਾਕਤਵਰ ਭੂਚਾਲ ਸੀ।