ਵਾਸ਼ਿੰਗਟਨ: ਭਾਰਤ ਦੀ ਇੱਕ ਕੰਪਨੀ ਤੇ ਦੋ ਭਾਰਤੀਆਂ ਨੇ ਅਮਰੀਕਾ ਵਿੱਚ ਨਕਲੀ ਸਿਗਰਟ ਵੇਚਣ ਦੀ ਸਾਜ਼ਿਸ਼ ਘੜਨ ਦਾ ਇਲਜ਼ਾਮ ਕਬੂਲ ਲਿਆ ਹੈ। ਨਕਲੀ ਸਿਗਰਟ 'ਤੇ ਅਮਰੀਕੀ ਬ੍ਰਾਂਡ ਨਿਊਪੋਰਟ ਸਿਗਰਟ ਦਾ ਲੋਗੋ ਸੀ ਜਿਹੜਾ ਅਸਲੀ ਲੱਗਦਾ ਸੀ।


ਭਾਰਤੀ ਅਭਿਸ਼ੇਕ ਸ਼ੁਕਲਾ ਤੇ ਹਰੀਸ਼ ਸ਼ਭਾਈ ਪੰਚਾਲ ਨੂੰ ਪੰਜ ਸਾਲ ਕੈਦ ਤੇ ਢਾਈ ਲੱਖ ਡਾਲਰ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ। ਰਿਹਾਅ ਹੋਣ ਤੋਂ ਬਾਅਦ ਵੀ ਪੰਜ ਸਾਲ ਤੱਕ ਉਨ੍ਹਾਂ 'ਤੇ ਨਜ਼ਰ ਰੱਖੀ ਜਾਵੇਗੀ।

ਭਾਰਤੀ ਕੰਪਨੀ ਜੁਬਲੀ ਤੰਬਾਕੂ 'ਤੇ ਪੰਜ ਲੱਖ ਡਾਲਰ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ। ਮਾਮਲੇ ਵਿੱਚ 12 ਫਰਵਰੀ ਨੂੰ ਸਜ਼ਾ ਸੁਣਵਾਈ ਜਾਵੇਗੀ। ਇਨ੍ਹਾਂ ਨੇ ਧੋਖਾਧੜੀ ਤੇ ਸਾਜ਼ਿਸ਼ ਰਚਣ ਦੀ ਗੱਲ ਕੋਰਟ ਵਿੱਚ ਮੰਨ ਲਈ ਹੈ।