ਵਾਸ਼ਿੰਗਟਨ: ਉੱਤਰ ਕੋਰੀਆ ਦੀਆਂ ਹਰ ਦਿਨ ਵਧ ਰਹੀਆਂ ਮਿਸਾਈਲ ਤੇ ਪ੍ਰਮਾਣੂ ਪ੍ਰੀਖਣ ਦੀਆਂ ਗਤੀਵਿਧੀਆਂ ਤੋਂ ਅਮਰੀਕਾ ਪੂਰਾ ਭਖ਼ ਚੁੱਕਾ ਹੈ। ਉਸ ਨੇ ਕੋਰੀਆ ਦੇ ਉੱਪਰੋਂ ਆਪਣਾ ਲੜਾਕੂ ਜਹਾਜ਼ ਉਡਾਇਆ। ਹਾਲਾਂਕਿ, ਅਮਰੀਕਾ ਨੇ ਇਸ ਨੂੰ ਇੱਕ ਅਭਿਆਸ ਵਜੋਂ ਭਰੀ ਮਸ਼ਕ ਦੱਸਿਆ।


ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰ ਕੋਰੀਆ 'ਤੇ ਦਬਾਅ ਬਣਾਉਂਦਿਆਂ ਕਿਹਾ ਕਿ ਜੇਕਰ ਉਹ ਆਪਣੇ ਪਰਮਾਣੂ ਤੇ ਬੈਲਿਸਟਿਕ ਮਿਸਾਇਲ ਪ੍ਰੋਗਰਾਮ ਨੂੰ ਖ਼ਤਮ ਨਹੀਂ ਕਰਦਾ ਤਾਂ ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ।

ਸੰਯੁਕਤ ਰਾਸ਼ਟਰ ਵਿੱਚ ਵਾਸ਼ਿੰਗਟਨ ਦੀ ਰਾਜਦੂਤ ਨਿੱਕੀ ਹੈਲੇ ਨੇ ਨਿਊਯਾਰਕ ਵਿੱਚ ਆਉਣ ਵਾਲੀ ਬੈਠਕ ਤੋਂ ਪਹਿਲਾਂ ਕਿਹਾ ਕਿ ਜੇਕਰ ਉੱਤਰ ਕੋਰੀਆ ਅਮਰੀਕਾ ਤੇ ਇਸ ਦੇ ਸਹਿਯੋਗੀ ਮੁਲਕਾਂ ਲਈ ਗੰਭੀਰ ਖ਼ਤਰੇ ਪੈਦਾ ਕਰ ਰਿਹਾ ਹੈ ਤਾਂ ਉੱਤਰ ਕੋਰੀਆ ਨੂੰ ਤਬਾਹ ਕਰ ਦਿੱਤਾ ਜਾਵੇਗਾ।