ਕਾਬੁਲ: ਹੁਣ ਤੱਕ ਭਾਰਤ ਸਰਕਾਰ ਨੇ ਅਫਗਾਨਿਸਤਾਨ ਤੋਂ ਸੈਂਕੜੇ ਲੋਕਾਂ ਨੂੰ ਕੱਢ ਲਿਆ ਹੈ। ਇਸ ਲਈ ਭਾਰਤੀ ਹਵਾਈ ਸੈਨਾ ਦੇ ਜਹਾਜ਼ ਲਗਾਤਾਰ ਕਾਬੁਲ ਲਈ ਉਡਾਣ ਭਰ ਰਹੇ ਹਨ। ਇਸੇ ਦੌਰਾਨ ਕੁਝ ਅਫਗਾਨੀ ਸਿੱਖਾਂ ਤੇ ਹਿੰਦੂਆਂ ਦਾ ਅਮਰੀਕਾ ਤੇ ਕੈਨੇਡਾ ਜਾਣ ਦਾ ਸੁਪਨਾ ਭਾਰਤ ਸਰਕਾਰ ਲਈ ਮੁਸੀਬਤ ਬਣ ਗਿਆ ਹੈ। ਅਫਗਾਨ ਸਿੱਖ ਤੇ ਹਿੰਦੂ ਕਾਬੁਲ ਛੱਡਣ ਦੀ ਪ੍ਰਕਿਰਿਆ ਵਿੱਚ ਦੇਰੀ ਕਰ ਰਹੇ ਹਨ।
ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਦੱਸਿਆ ਕਿ ਅਫਗਾਨਿਸਤਾਨ ਦੇ ਗੁਰਦੁਆਰਾ ਕਰਤੇ ਪਰਵਾਨ ਵਿੱਚ ਮੌਜੂਦ 70 ਤੋਂ 80 ਅਫਗਾਨ ਸਿੱਖ ਤੇ ਹਿੰਦੂ ਭਾਰਤ ਨਹੀਂ ਜਾਣਾ ਚਾਹੁੰਦੇ, ਉਹ ਕੈਨੇਡਾ ਜਾਂ ਅਮਰੀਕਾ ਜਾਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਨਾ ਸਿਰਫ ਨਾਗਰਿਕਾਂ ਨੂੰ ਕੱਢਣ ਦੀ ਪ੍ਰਕਿਰਿਆ ਵਿੱਚ ਰੁਕਾਵਟ ਪਾ ਰਹੇ ਹਨ ਬਲਕਿ ਦੂਜਿਆਂ ਨੂੰ ਕੱਢਣ ਦੀ ਪ੍ਰਕਿਰਿਆ ਵਿੱਚ ਦੇਰੀ ਵੀ ਕਰ ਰਹੇ ਹਨ।
ਅਮਰੀਕਾ ਤੇ ਕੈਨੇਡਾ ਜਾਣ ਦੇ ਭੰਬਲਭੂਸੇ ਵਿੱਚ ਛੱਡ ਰਹੇ ਫਲਾਈਟਾਂ
ਪੁਨੀਤ ਸਿੰਘ ਨੇ ਦੱਸਿਆ ਕਿ ਇਹ ਲੋਕ ਦੋ ਵਾਰ ਅਮਰੀਕਾ ਤੇ ਕੈਨੇਡਾ ਜਾਣ ਲਈ ਆਪਣੀਆਂ ਫਲਾਈਟਾਂ ਛੱਡ ਚੁੱਕੇ ਹਨ। ਉਹ ਵੀ ਉਦੋਂ ਜਦੋਂ ਭਾਰਤ ਸਰਕਾਰ ਇਨ੍ਹਾਂ ਲੋਕਾਂ ਨੂੰ ਉੱਚਤਮ ਪੱਧਰ ਦੀਆਂ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਦੂਜੇ ਪਾਸੇ, ਗੁਰਦੁਆਰੇ ਵਿੱਚ ਮੌਜੂਦ ਸਿੱਖਾਂ ਦੇ ਆਗੂ ਤਲਵਿੰਦਰ ਸਿੰਘ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕੈਨੇਡਾ ਜਾਂ ਅਮਰੀਕਾ ਜਾਣਾ ਚਾਹੀਦਾ ਹੈ।
ਸੂਤਰਾਂ ਅਨੁਸਾਰ ਸਿੱਖ ਸੰਗਠਨਾਂ ਨੇ ਸਾਰੇ ਅਫਗਾਨ ਸਿੱਖਾਂ ਤੇ ਹਿੰਦੂਆਂ ਨੂੰ ਕੱਢਣ ਲਈ ਚਾਰਟਰਡ ਜਹਾਜ਼ ਦਾ ਪ੍ਰਬੰਧ ਕੀਤਾ ਹੈ ਤੇ ਇਨ੍ਹਾਂ ਵਿੱਚੋਂ 100 ਲੋਕ ਕਾਬੁਲ ਹਵਾਈ ਅੱਡੇ ਤੋਂ ਬਾਹਰ ਆਏ ਪਰ ਉਨ੍ਹਾਂ ਨੂੰ ਐਂਟਰੀ ਨਹੀਂ ਮਿਲ ਸਕੀ।
ਅਫਗਾਨਿਸਤਾਨ ਦੇ ਇੱਕ ਸ੍ਰੋਤ ਨੇ ਕਿਹਾ, 'ਅਮਰੀਕਾ ਜਾਂ ਕੈਨੇਡਾ ਜਾਣ ਦੇ ਤਰੀਕਿਆਂ ਦੀ ਭਾਲ ਵਿੱਚ ਕੀ ਨੁਕਸਾਨ ਹੈ? ਅਸੀਂ ਜਾਣਦੇ ਹਾਂ ਕਿ ਉਨ੍ਹਾਂ ਲੋਕਾਂ ਦਾ ਹਾਲ ਕੀ ਹੋਇਆ ਜੋ ਭਾਰਤ ਗਏ। ਭਾਰਤ ਵਿੱਚ ਨੌਕਰੀਆਂ ਦੇ ਮੌਕੇ ਨਹੀਂ ਹਨ ਤੇ ਉਨ੍ਹਾਂ ਚੋਂ ਬਹੁਤ ਸਾਰੇ ਜਾਂ ਤਾਂ ਅਫਗਾਨਿਸਤਾਨ ਵਾਪਸ ਆ ਗਏ ਜਾਂ ਦੂਜੇ ਦੇਸ਼ਾਂ ਵਿੱਚ ਚਲੇ ਗਏ।
ਸਰਕਾਰ ਸਾਰੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਵਿੱਚ ਲੱਗੀ ਹੋਈ ਹੈ
ਇਸ ਦੇ ਨਾਲ ਹੀ ਭਾਰਤ ਸਰਕਾਰ ਵਲੋਂ ਅਫਗਾਨ ਚੋਂ ਭਾਰਤੀਆਂ ਦੀ ਵਾਪਸੀ ਦਾ ਕੰਮ ਲਗਾਤਾਰ ਜਾਰੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਹ ਅਫਗਾਨਿਸਤਾਨ ਦੀ ਰਾਜਧਾਨੀ ਤੋਂ ਸਾਰੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣਗੇ।
ਇਹ ਵੀ ਪੜ੍ਹੋ: Coronavirus India Updates: ਭਾਰਤ 'ਚ ਕੋਰੋਨਾ ਸੰਕਟ, 24 ਘੰਟਿਆਂ 'ਚ 37 ਹਜ਼ਾਰ ਤੋਂ ਵੱਧ ਨਵੇਂ ਕੇਸ, 648 ਦੀ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin