ਪੜਚੋਲ ਕਰੋ
Advertisement
ਸਿੱਖ ’ਤੇ ਹਮਲਾ ਕਰਨ ਵਾਲੇ ਅਮਰੀਕੀ ਨੂੰ ਕੈਦ
ਨਿਊਯਾਰਕ: ਅਮਰੀਕਾ ਦੇ ਸਿਆਟਲ ਵਿੱਚ ਪਿਛਲੇ ਸਾਲ ਭਾਰਤੀ ਮੂਲ ਦੇ 53 ਸਾਲਾ ਸਿੱਖ ਕੈਬ ਡਰਾਈਵਰ ’ਤੇ ਹਥੌੜੇ ਨਾਲ ਵਾਰ ਕਰਨ ਦੇ ਦੋਸ਼ ਵਿੱਚ ਅਮਰੀਕੀ ਨਾਗਰਿਕ ਨੂੰ 15 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਸਿੱਖ ਮਨੁੱਖੀ ਅਧਿਕਾਰ ਸਮੂਹ ‘ਦ ਸਿੱਖ ਕੋਲੀਜ਼ਨ’ ਮੁਤਾਬਕ ਰਾਰੀ ਬੈਨਸਨ ਨਾਂ ਦੇ ਅਮਰੀਕੀ ਨੇ ਦਸੰਬਰ, 2017 ਵਿੱਚ ਸਵਰਨ ਸਿੰਘ ’ਤੇ ਜਾਨਲੇਵਾ ਹਮਲਾ ਕੀਤਾ ਸੀ।
ਬੈਨਸਨ ਨੇ ਸਿਆਟਲ ਦੀ ਅਦਾਲਤ ਵਿੱਚ ਸ਼ੁੱਕਰਵਾਰ ਨੂੰ ਹੀ ਆਪਣਾ ਜ਼ੁਰਮ ਕਬੂਲਿਆ ਹੈ। ਅਦਾਲਤ ਨੇ ਉਸ ਨੂੰ 15 ਮਹੀਨਿਆ ਲਈ ਜੇਲ੍ਹ ਭੇਜਿਆ ਹੈ। ‘ਦ ਸਿੱਖ ਕੋਲੀਜ਼ਨ’ ਮੁਤਾਬਕ ਸਵਰਨ ਸਿੰਘ ਬੈਨਸਨ ਤੇ ਉਸ ਦੀ ਮਾਂ ਨੂੰ ਉਨ੍ਹਾਂ ਦੇ ਘਰ ਛੱਡਣ ਜਾ ਰਿਹਾ ਸੀ। ਇਸੇ ਦੌਰਾਨ ਬੈਨਸਨ ਨੇ ਸਵਰਨ ਸਿੰਘ ’ਤੇ ਹਮਲਾ ਕਰ ਦਿੱਤਾ। ਬੈਨਸਨ ਸਵਰਨ ਸਿੰਘ ਨਾਲ ਦੀ ਸੀਟ ’ਤੇ ਬੈਠਾ ਸੀ। ਉਸ ਨੇ ਸਿੰਘ ਦਾ ਗਲਾ ਘੁੱਟਣ ਦੀ ਵੀ ਕੋਸ਼ਿਸ਼ ਕੀਤੀ ਤੇ ਉਸ ਦੀ ਪੱਗ ’ਤੇ ਵੀ ਵਾਰ ਕੀਤੇ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਸਿਹਤ
ਪੰਜਾਬ
Advertisement