ਪੋਰਟ ਲੂਈ: ਮਾਰੀਸ਼ਸ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਅਮੀਨਾ ਗਰੀਬ ਫਾਕਿਮਾ ਅਗਲੇ ਹਫਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਵੱਲੋਂ ਅਸਤੀਫਾ ਸ਼ੌਪਿੰਗ ਕਰਨ ਦੀ ਵਜ੍ਹਾ ਨਾਲ ਦਿੱਤਾ ਜਾ ਰਿਹਾ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ ਅਮੀਨਾ ਨੇ ਇੱਕ ਐਨਜੀਓ ਦੇ ਕਾਰਡ ਨਾਲ ਸ਼ੌਪਿੰਗ ਕੀਤੀ ਸੀ। ਇਸ ਲਈ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ ਹੈ।

ਸਾਲ 2015 ਵਿੱਚ ਅਮੀਨਾ ਗ੍ਰੀਬ ਮੌਰੀਸ਼ਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣੀ ਸੀ। ਉਸ 'ਤੇ ਇਲਜ਼ਾਮ ਸੀ ਕਿ ਉਸ ਨੇ ਲੱਖਾਂ ਰੁਪਏ ਦੀ ਸ਼ੌਪਿੰਗ ਕੀਤੀ ਹੈ। ਉਨ੍ਹਾਂ ਦੀ ਸ਼ੌਪਿੰਗ ਡਿਊਟੀ ਮੁਫਤ ਸੀ। ਇਸੇ ਲਈ ਉਨ੍ਹਾਂ ਇੱਕ ਐਨਜ ਓ ਵੱਲੋਂ ਦਿੱਤਾ ਕ੍ਰੈਡਿਟ ਕਾਰਡ ਵਰਤਿਆ। ਉਨ੍ਹਾਂ ਨੂੰ ਇੱਕ ਵਿਦੇਸ਼ੀ ਦੌਰੇ ਦੌਰਾਨ ਅਸਤੀਫਾ ਦੇਣਾ ਪਿਆ ਹੈ।