ਕੈਲੇਫੋਰਨੀਆ: ਅਮਰੀਕਾ ਵਿੱਚ ਕੈਲੇਫੋਰਨੀਆ ਦੇ ਸੈਨ ਬਰੂਨੋ ਵਿੱਚ ਯੂਟਿਊਬ ਦੇ ਮੁੱਖ ਦਫਤਰ 'ਤੇ ਆਤਮਘਾਤੀ ਹਮਲਾ ਹੋਇਆ ਹੈ। ਖਾਸ ਗੱਲ਼ ਇਹ ਹੈ ਕਿ ਹਮਲਾ ਇੱਕ ਆਤਮਘਾਤੀ ਮਹਿਲਾ ਹਮਲਾਵਰ ਨੇ ਕੀਤਾ। ਇਸ ਹਮਲੇ ਵਿੱਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।


ਕਿਹਾ ਜਾ ਰਿਹਾ ਹੈ ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਮਹਿਲਾ ਹਮਲਾਵਰ ਵੀ ਮਾਰੀ ਗਈ। ਖਬਰ ਇਹ ਵੀ ਹੈ ਕਿ ਉਸ ਨੇ ਖੁਦ ਹੀ ਜਾਨ ਦੇ ਦਿੱਤੀ। ਫਾਇਰਿੰਗ ਵਿੱਚ ਤਿੰਨ ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਇਨ੍ਹਾਂ ਵਿੱਚੋਂ ਇੱਕ ਹੀ ਹਾਲਤ ਗੰਭੀਰ ਹੈ।

https://twitter.com/realDonaldTrump/status/981287536520847360?ref_src=twsrc%5Etfw

ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਇਸ ਗੱਲ਼ ਦਾ ਸ਼ੱਕ ਹੈ ਕਿ ਮਹਿਲਾ ਨੇ ਖੁਦ ਨੂੰ ਗੋਲੀ ਮਾਰ ਲਈ ਸੀ। ਸਿਲੀਕੋਨ ਵੈਲੀ ਨੇੜੇ ਸੈਨ ਬਰੂਨੋ ਸਥਿਤ ਯੂਟਿਊਬ ਦੇ ਮੁੱਖ ਦਫਤਰ ਵਿੱਚ ਕਈ ਭਾਰਤੀ ਵੀ ਕੰਮ ਕਰਦੇ ਹਨ।