ਪਰੇਡ ਕਰਦੀ ਫ਼ੌਜ 'ਤੇ ਅੱਤਵਾਦੀ 10 ਮਿੰਟਾਂ ਤਕ ਵਰ੍ਹਾਉਂਦੇ ਰਹੇ ਗੋਲ਼ੀਆਂ, 24 ਮੌਤਾਂ ਕਈ ਜ਼ਖਮੀ
ਨਵੀਂ ਦਿੱਲੀ: ਇਰਾਨ 'ਚ ਵੱਡਾ ਅੱਤਵਾਦੀ ਹਮਲਾ ਹੋਣ ਦੀ ਖ਼ਬਰ ਹੈ। ਜਿੱਥੇ ਆਰਮੀ ਪਰੇਡ ਨੂੰ ਅੱਤਵਾਦੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ 'ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 24 ਹੋ ਗਈ ਹੈ।
WATCH: Video shows moments after unknown gunmen opened fire during a military parade in the southwestern #Iranian city of Ahwaz. Full story: https://t.co/ZIMaeKtwDC pic.twitter.com/GEIlT5hw1y
— Al Arabiya English (@AlArabiya_Eng) September 22, 2018
ਜਾਣਕਾਰੀ ਮੁਤਾਬਕ ਹਮਲਾਵਰ ਫ਼ੌਜ ਦੀ ਵਰਦੀ 'ਚ ਹੀ ਸਨ। ਪਰੇਡ ਸਥਾਨ ਦੇ ਕਰੀਬ ਮੌਜੂਦ ਇਕ ਪਾਰਕ ਤੋਂ ਹਮਲਾਵਰਾਂ ਨੇ ਸੈਨਾ 'ਤੇ ਹਮਲਾ ਕੀਤਾ। ਹਮਲੇ 'ਚ ਜ਼ਖਮੀ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਲਗਾਤਾਰ 10 ਮਿੰਟ ਸੈਨਾ 'ਤੇ ਗੋਲੀਆਂ ਚਲਾਉਂਦੇ ਰਹੇ। ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।
WATCH: Video reportedly shows the moment of attack by unknown gunman during military parade in #Iran’s #Ahwaz city. Full story: https://t.co/ZIMaeKtwDC pic.twitter.com/voMhVpkk8J
— Al Arabiya English (@AlArabiya_Eng) September 22, 2018