ਪੜਚੋਲ ਕਰੋ
Advertisement
ਪ੍ਰਧਾਨ ਮੰਤਰੀ ਮੋਦੀ ‘ਤੇ ਚੜਿਆ ਸੈਲਫੀ ਦਾ ਬੁਖਾਰ, ਸਕਾਟ ਨਾਲ ਕਲਿੱਕ ਕੀਤੀ ਫੋਟੋ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ-20 ਸ਼ਿਖਰ ਸੰਮੇਲਨ ‘ਚ ਹਿੱਸਾ ਲੈਣ ਲਈ ਜਾਪਾਨ ਦੇ ਓਸਾਕਾ ਪਹੁੰਚੇ ਹਨ। ਅੱਜ ਸੰਮੇਲਨ ਦਾ ਦੂਜਾ ਦਿਨ ਹੈ। ਜਿੱਥੇ ਮੌਜੂਦ ਕਈ ਦੇਸ਼ਾਂ ਦੇ ਲੀਡਰਸ ਨਾਲ ਮੁਲਾਕਾਤ ਦੌਰਾਨ ਪੀਐਮ ਮੋਦੀ ਨੇ ਤਸਵੀਰਾਂ ਵੀ ਕਲਿੱਕ ਕਰਵਾਇਆਂ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ-20 ਸ਼ਿਖਰ ਸੰਮੇਲਨ ‘ਚ ਹਿੱਸਾ ਲੈਣ ਲਈ ਜਾਪਾਨ ਦੇ ਓਸਾਕਾ ਪਹੁੰਚੇ ਹਨ। ਅੱਜ ਸੰਮੇਲਨ ਦਾ ਦੂਜਾ ਦਿਨ ਹੈ। ਜਿੱਥੇ ਮੌਜੂਦ ਕਈ ਦੇਸ਼ਾਂ ਦੇ ਲੀਡਰਸ ਨਾਲ ਮੁਲਾਕਾਤ ਦੌਰਾਨ ਪੀਐਮ ਮੋਦੀ ਨੇ ਤਸਵੀਰਾਂ ਵੀ ਕਲਿੱਕ ਕਰਵਾਇਆਂ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਆਪਣੇ ਆਫੀਸ਼ੀਅਲ ਟਵਿਟਰ ਅਕਾਉਂਟ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਉਹ ਭਾਰਤ ਦੇ ਪੀਐਮ ਮੋਦੀ ਨਾਲ ਨਜ਼ਰ ਆ ਰਹੇ ਹਨ।
ਸਕਾਟ ਵੱਲੋਂ ਸ਼ੇਅਰ ਕੀਤੀ ਸੈਲਫੀ ‘ਚ ਦੋਵੇਂ ਲੀਡਰ ਸਮਾਇਲ ਕਰਦੇ ਨਜ਼ਰ ਆ ਰਹੇ ਹਨ। ਜਿਸ ਨੂੰ ਸ਼ੇਅਰ ਕਰਦੇ ਹੋਏ ਸਕਾਟ ਨੇ ਕੈਪਸ਼ਨ ‘ਚ ਲਿਖੀਆ ਹੈ ‘ਕਿੰਨਾ ਚੰਗਾ ਹੈ ਮੋਦੀ”। ਜਾਪਾਨ ਦੇ ਓਸਾਕਾ ਸ਼ਹਿਰ ‘ਚ ਜੀ-20 ਸੰਮੇਲਨ ਤੋਂ ਇਲਾਬਾ ਬ੍ਰਿਕਸ ਨੇਤਾਵਾਂ ਦੀ ਸ਼ੁਕਰਵਾਰ ਨੂੰ ਇੱਕ ਬੈਠਕ ਵੀ ਹੋਈ ਸੀ। ਜਿਸ ਦੌਰਾਨ ਮੋਦੀ ਨੇ ਕਿਹਾ ਸੀ ਕਿ ਅੱਤਵਾਦ ਮਨੁੱਖਤਾਂ ਲਈ ਸਭ ਤੋਂ ਵੱਡਾ ਖ਼ਤਰਾ ਹੈ, ਜੋ ਨਾ ਸਿਰਫ ਬੇਗੁਨਾਹਾਂ ਦਾ ਕਤਲ ਕਰਦਾ ਹੈ ਸਗੋਂ ਆਰਥਿਕ ਅਤੇ ਸਮਾਜਿਕ ਤਰੱਕੀ ਨੁੰ ਵੀ ਬੂਰੀ ਤਰ੍ਹਾ ਪ੍ਰਭਾਵਿੱਤ ਕਰਦਾ ਹੈ।
ਓਸਾਕਾ ‘ਚ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਾਡ ਟਰੰਪ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਦੇਸ਼ਾਂ ‘ਚ ਦੁੱਵਲੀ ਗੱਲਬਾਤ ਹੋਈ। ਜਿਸ ‘ਚ ਮੁੱਖ ਚਰਚਾ ਇਰਾਨ ਅਤੇ ਰੱਖਿਆ ਸਬੰਧਾਂ ‘ਤੇ ਹੋਈ। ਉਧਰ ਟਰੰਪ ਨੇ ਕਿਹਾ, “ਮੈਂ ਅਤੇ ਮੋਦੀ ਚੰਗੇ ਦੋਸਤ ਬਣ ਗਏ ਹਾਂ ਅਤੇ ਸਾਡੇ ਦੇਸ਼ ਕਦੇ ਇੰਨੇ ਕਰੀਬ ਨਹੀ ਰਹੇ”।Kithana acha he Modi! #G20OsakaSummit pic.twitter.com/BC6DyuX4lf
— Scott Morrison (@ScottMorrisonMP) 28 June 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement