ਪੜਚੋਲ ਕਰੋ
(Source: ECI/ABP News)
ਆਨਲਾਈਨ ਮੂਵੀ ਟਿਕਟਾਂ ਖਰੀਦ ਖਰੀਦ ਕੇ ਬਲੈਕ 'ਚ ਵੇਚਣ ਵਾਲਿਆਂ ਦੀ ਸ਼ਾਮਤ
ਅਜਿਹਾ ਕਰਨ ਲਈ ਇੱਕ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ, ਜਿਸ ਨੂੰ 'ਟਿਕਟ ਸੇਲਸ ਐਕਟ' ਦਾ ਨਾਮ ਦਿੱਤਾ ਜਾ ਰਿਹਾ ਹੈ। ਸਾਲੀਸਿਟਰ ਜਨਰਲ ਦਾ ਕਹਿਣਾ ਹੈ ਕਿ NDP ਸਰਕਾਰ ਅਜਿਹਾ ਇਸ ਲਈ ਕਰ ਰਹੀ ਹੈ ਤਾਂ ਕਿ ਉਨ੍ਹਾਂ ਲੋਕਾਂ ਨੂੰ ਤਰਜੀਹ ਦਿੱਤੀ ਜਾ ਸਕੇ, ਜੋ ਕਿ ਅਸਲ ਵਿੱਚ ਜਾ ਕੇ ਕੋਈ ਸ਼ੋਅ ਜਾਂ ਕਾਨਸਰਟ ਵੇਖਣਾ ਚਾਹੁੰਦੇ ਹਨ।
![ਆਨਲਾਈਨ ਮੂਵੀ ਟਿਕਟਾਂ ਖਰੀਦ ਖਰੀਦ ਕੇ ਬਲੈਕ 'ਚ ਵੇਚਣ ਵਾਲਿਆਂ ਦੀ ਸ਼ਾਮਤ B.C. fights ticket scalpers with consumer protection law, eliminates bots ਆਨਲਾਈਨ ਮੂਵੀ ਟਿਕਟਾਂ ਖਰੀਦ ਖਰੀਦ ਕੇ ਬਲੈਕ 'ਚ ਵੇਚਣ ਵਾਲਿਆਂ ਦੀ ਸ਼ਾਮਤ](https://static.abplive.com/wp-content/uploads/sites/5/2019/04/10110101/Ticketbots.jpg?impolicy=abp_cdn&imwidth=1200&height=675)
ਵੈਨਕੂਵਰ: ਕੀ ਤੁਸੀਂ ਕਦੀ ਕਿਸੇ ਕਾਨਸਰਟ ਜਾਂ ਸ਼ੋਅ ਲਈ ਟਿਕਟਾਂ ਖਰੀਦਣ ਦੀ ਕੋਸ਼ਿਸ਼ ਕੀਤੀ ਹੈ? ਕੀ ਅਜਿਹਾ ਕਰਦੇ ਹੋਏ ਤੁਸੀਂ ਕਦੀ ਇਹ ਵੇਖਿਆ ਕਿ ਟਿਕਟਾਂ ਤਾਂ ਕੁਝ ਹੀ ਮਿੰਟਾਂ ਵਿੱਚ ਆਨਲਾਈਨ ਹੀ ਵਿਕ ਗਈਆਂ? ਜੇ ਅਜਿਹਾ ਹੋਇਆ ਹੈ, ਤਾਂ ਸ਼ਾਇਦ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵਗੀ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਸੂਬਾ ਸਰਕਾਰ ਨੇ ਇਸ ਦਾ ਹੱਲ ਕੱਢ ਲਿਆ ਹੈ। ਬ੍ਰਿਟਿਸ਼ ਕੋਲੰਬੀਆ ਦੀ ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਆਨਲਾਈਨ ਟਿਕਟ ਬੌਟਸ 'ਤੇ ਬੈਨ ਲਗਾਉਣ ਦੀ ਤਿਆਰੀ ਕਰ ਰਹੇ ਹਨ।
ਅਜਿਹਾ ਕਰਨ ਲਈ ਇੱਕ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ, ਜਿਸ ਨੂੰ 'ਟਿਕਟ ਸੇਲਸ ਐਕਟ' ਦਾ ਨਾਮ ਦਿੱਤਾ ਜਾ ਰਿਹਾ ਹੈ। ਸਾਲੀਸਿਟਰ ਜਨਰਲ ਦਾ ਕਹਿਣਾ ਹੈ ਕਿ NDP ਸਰਕਾਰ ਅਜਿਹਾ ਇਸ ਲਈ ਕਰ ਰਹੀ ਹੈ ਤਾਂ ਕਿ ਉਨ੍ਹਾਂ ਲੋਕਾਂ ਨੂੰ ਤਰਜੀਹ ਦਿੱਤੀ ਜਾ ਸਕੇ, ਜੋ ਕਿ ਅਸਲ ਵਿੱਚ ਜਾ ਕੇ ਕੋਈ ਸ਼ੋਅ ਜਾਂ ਕਾਨਸਰਟ ਵੇਖਣਾ ਚਾਹੁੰਦੇ ਹਨ, ਨਾ ਕਿ ਉਨ੍ਹਾਂ ਲੋਕਾਂ ਨੂੰ ਜੋ ਕਿ ਆਨਲਾਈਨ ਟਿਕਟਾਂ ਖਰੀਦ ਕੇ ਫੇਰ ਉਨ੍ਹਾਂ ਨੂੰ ਮਹਿੰਗੇ ਭਾਅ 'ਤੇ ਵੇਚਣ ਦੀ ਫਿਰਾਕ ਵਿੱਚ ਰਹਿੰਦੇ ਹਨ। ਇਸ ਕਨੂੰਨ ਤਹਿਤ ਟਿਕਟ ਵੇਚਣ ਵਾਲਿਆਂ ਨੂੰ ਰਿਫੰਡ ਗਰੰਟੀ ਦੇਣ ਦੀ ਵੀ ਲੋੜ ਹੋਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)