ਲੰਦਨ: ਬ੍ਰਿਟੇਨ ਦੀ ਰਾਜਧਾਨੀ ‘ਚ ਹਮਲਾਵਰਾਂ ਨੇ ਗਰਭਵਤੀ ਮਹਿਲਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਉਹ ਅੱਠ ਮਹੀਨਿਆਂ ਦੀ ਗਰਭਵਤੀ ਸੀ। ਸ਼ਨੀਵਾਰ ਰਾਤ ਘਟਨਾ ਦੀ ਸੂਚਨਾ ਮਿਲਣ ‘ਤੇ ਪੈਰਾ ਮੈਡੀਕਲ ਸਟਾਫ ਮੌਕੇ ‘ਤੇ ਪਹੁੰਚਿਆ ਤੇ ਐਮਰਜੈਂਸੀ ਆਪ੍ਰੇਸ਼ਨ ਕਰ ਡਿਲੀਵਰੀ ਕੀਤੀ। ਹਸਪਤਾਲ ‘ਚ ਭਾਰਤੀ ਨਵਜਾਤ ਦੀ ਹਾਲਤ ਨਾਜ਼ੁਕ ਹੈ।



ਅਧਿਕਾਰੀਆਂ ਨੇ ਗਰਭਵਤੀ ਨਾਲ ਹੋਈ ਘਟਨਾ ਨੂੰ ਭਿਆਨਕ ਕਿਹਾ ਤੇ ਇਸ ਮਾਮਲੇ ‘ਚ ਸ਼ਾਮਲ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ, ਦੱਖਣੀ ਲੰਦਨ ਦੇ ਕ੍ਰਾਈਡਨ ਇਲਾਕੇ ‘ਚ ਪੁਲਿਸ ਨੂੰ ਸ਼ਨੀਵਾਰ ਰਾਤ 26 ਸਾਲਾ ਕੇਲੀ ਮੈਰੀ ਜ਼ਖ਼ਮੀ ਹਾਲਤ ‘ਚ ਮਿਲੀ। ਡਾਕਟਰਾਂ ਮੁਤਾਬਕ ਕੇਲੀ ਅੱਠ ਮਹੀਨਿਆਂ ਦੀ ਗਰਭਵਤੀ ਸੀ।


ਹਸਪਤਾਲ ‘ਚ ਇਲਾਜ਼ ਦੌਰਾਨ ਕੇਲੀ ਦੀ ਮੌਤ ਹੋ ਗਈ ਪਰ ਐਮਰਜੈਂਸੀ ਆਪ੍ਰੇਸ਼ਨ ਕਰ ਬੱਚੇ ਨੂੰ ਬਚਾ ਲਿਆ ਗਿਆ। ਇੰਸਪੈਕਟਰ ਮਿਕ ਨਾਰਮਨ ਨੇ ਦੱਸਿਆ ਕਿ ਕਤਲ ਦੇ ਸ਼ੱਕ ‘ਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ‘ਚ ਵਾਰਦਾਤ ਦੇ ਪਿੱਛੇ ਦਾ ਮਕਸਦ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਧਰ ਸੋਸ਼ਲ ਮੀਡੀਆ ‘ਤੇ ਇਸ ਘਟਨਾ ਦੀ ਨਿੰਦਾ ਹੋ ਰਹੀ ਹੈ।