ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਬਾਹਰੀ ਖੇਤਰ 'ਚ ਇੱਕ ਫੈਕਟਰੀ ਵਿਚ ਅੱਗ ਲੱਗ ਗਈ, ਜਿਸ ਵਿਚ 52 ਲੋਕ ਮਾਰੇ ਗਏ ਅਤੇ 50 ਤੋਂ ਵੱਧ ਜ਼ਖਮੀ ਹੋ ਗਏ। ਸ਼ੁੱਕਰਵਾਰ ਨੂੰ ਇੱਕ ਖ਼ਬਰ ਵਿਚ ਇਹ ਜਾਣਕਾਰੀ ਦਿੱਤੀ ਗਈ। ਅੱਗ ਬੁਝਾਊ ਅਧਿਕਾਰੀਆਂ ਮੁਤਾਬਕ ਨਰਾਇਣਗੰਜ ਦੇ ਰੂਪਗੰਜ ਵਿਚ ਸ਼ਜਾਨ ਜੂਸ ਫੈਕਟਰੀ ਵਿਚ ਵੀਰਵਾਰ ਸ਼ਾਮ 5 ਵਜੇ ਅੱਗ ਲੱਗੀ। ਇਹ ਖ਼ਦਸ਼ਾ ਹੈ ਕਿ ਅੱਗ ਇਮਾਰਤ ਦੀ ਹੇਠਲੀ ਮੰਜ਼ਲ ਤੋਂ ਸ਼ੁਰੂ ਹੋਈ ਅਤੇ ਰਸਾਇਣਾਂ ਅਤੇ ਪਲਾਸਟਿਕ ਦੀਆਂ ਬੋਤਲਾਂ ਦੀ ਮੌਜੂਦਗੀ ਕਾਰਨ ਤੇਜ਼ੀ ਨਾਲ ਫੈਲ ਗਈ।


ਢਾਕਾ ਟ੍ਰਿਬਿਊਨ’ ਦੀ ਖ਼ਬਰ ਮੁਤਾਬਕ ਇਸ ਹਾਦਸੇ ਵਿੱਚ 52 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਲੋਕ ਸੜ ਗਏ। ਭਿਆਨਕ ਅੱਗ ਤੋਂ ਬਚਣ ਲਈ ਬਹੁਤ ਸਾਰੇ ਕਾਮੇ ਇਮਾਰਤ ਤੋਂ ਛਾਲ ਮਾਰ ਗਏ।



ਖ਼ਬਰਾਂ ਮੁਤਾਬਕ ਹਾਸ਼ਮ ਫੂਡਜ਼ ਲਿਮਟਡ ਦੀ ਫੈਕਟਰੀ ਇਮਾਰਤ ਵਿਚ ਅੱਗ ਬੁਝਾਉਣ ਲਈ 18 ਫਾਇਰ ਟੈਂਡਰ ਲੱਗੇ ਹੋਏ ਹਨ। ਇਸ ਦੇ ਅਨੁਸਾਰ ਲੋਕ ਆਪਣੇ ਅਜ਼ੀਜ਼ਾਂ ਦੀ ਭਾਲ ਲਈ ਇਮਾਰਤ ਦੇ ਸਾਹਮਣੇ ਇਕੱਠੇ ਹੋਏ ਹਨ ਜੋ ਅਜੇ ਵੀ ਲਾਪਤਾ ਹਨ। ਲਾਪਤਾ ਲੋਕਾਂ ਚੋਂ 44 ਮਜ਼ਦੂਰਾਂ ਦੀ ਪਛਾਣ ਦੀ ਪੁਸ਼ਟੀ ਹੋਈ ਹੈ।


ਬਚਾਏ ਗਏ ਮਜ਼ਦੂਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਅੱਗ ਲੱਗਣ ‘ਤੇ ਫੈਕਟਰੀ ਦਾ ਇਕਲੌਤਾ ਐਗਜ਼ਿਟ ਗੇਟ ਬੰਦ ਸੀ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਮਾਰਤ ਵਿੱਚ ਅੱਗ ਤੋਂ ਬਚਾਅ ਦੇ ਉਚਿਤ ਉਪਾਅ ਨਹੀਂ ਸੀ।


ਇਸ ਦੌਰਾਨ ਨਾਰਾਇਣਗੰਜ ਜ਼ਿਲ੍ਹਾ ਫਾਇਰ ਸਰਵਿਸ ਦੇ ਡਿਪਟੀ ਡਾਇਰੈਕਟਰ ਅਬਦੁੱਲਾ ਅਲ ਅਰੇਫਿਨ ਨੇ ਕਿਹਾ ਕਿ ਅੱਗ ਨੂੰ ਕਾਬੂ ਵਿਚ ਕਰਨ ਲਈ ਕੁਝ ਸਮਾਂ ਲੱਗੇਗਾ। ਉਨ੍ਹਾਂ ਕਿਹਾ, “ਜਦੋਂ ਤੱਕ ਅੱਗ ਨੂੰ ਕਾਬੂ ਵਿਚ ਨਹੀਂ ਲਿਆ ਜਾਂਦਾ, ਇਹ ਕਹਿਣਾ ਸੰਭਵ ਨਹੀਂ ਹੈ ਕਿ ਇਸ ਹਾਦਸੇ ਵਿਚ ਕਿੰਨਾ ਨੁਕਸਾਨ ਹੋਇਆ ਹੈ ਅਤੇ ਅੱਗ ਲੱਗਣ ਦਾ ਕਾਰਨ ਕੀ ਹੈ।” ਜ਼ਿਲ੍ਹਾ ਪ੍ਰਸ਼ਾਸਨ ਨੇ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਜਾਂਚ ਸ਼ੁਰੂ ਕੀਤੀ ਹੈ।


ਇਹ ਵੀ ਪੜ੍ਹੋ: Corona Night Curfew: ਪੰਜਾਬ 'ਚ ਕੋਰੋਨਾ ਕਰਫਿਊ ਖ਼ਤਮ, ਜਾਣੋ ਨਵੀਂ ਹਿਦਾਇਤਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904