ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਜਦੋਂ ਨਾਸ਼ਤੇ ਲਈ ਕਤਾਰ ’ਚ ਲੱਗਾ ਅਰਬਪਤੀ ਬਿੱਲ ਗੇਟਸ, ਫੋਟੋ ਵਾਇਰਲ
![ਜਦੋਂ ਨਾਸ਼ਤੇ ਲਈ ਕਤਾਰ ’ਚ ਲੱਗਾ ਅਰਬਪਤੀ ਬਿੱਲ ਗੇਟਸ, ਫੋਟੋ ਵਾਇਰਲ bill gates forms queue in local restaurant gets viral on social media ਜਦੋਂ ਨਾਸ਼ਤੇ ਲਈ ਕਤਾਰ ’ਚ ਲੱਗਾ ਅਰਬਪਤੀ ਬਿੱਲ ਗੇਟਸ, ਫੋਟੋ ਵਾਇਰਲ](https://static.abplive.com/wp-content/uploads/sites/5/2019/01/19120333/gates.jpg?impolicy=abp_cdn&imwidth=1200&height=675)
ਵਾਸ਼ਿੰਗਟਨ: ਦੁਨੀਆ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਬਿੱਲ ਗੇਟਸ ਦੀ ਸਾਦਗੀ ਦੇ ਕਿੱਸੇ ਸਾਹਮਣੇ ਆਉਂਦੇ ਹਨ। ਮਾਈਕ੍ਰੋਸਾਫਟ ਕੰਪਨੀ ਦੇ ਮੁਲਾਜ਼ਮ ਵੀ ਕਈ ਵਾਰ ਬਿੱਲ ਨੂੰ ਦੁਨੀਆ ਦਾ ਸਭ ਤੋਂ ਚੰਗਾ ਬੌਸ ਦੱਸ ਚੁੱਕੇ ਹਨ। ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਬਿੱਲ ਗੇਟਸ ਦੀ ਤਾਜ਼ਾ ਤਸਵੀਰ ਉਨ੍ਹਾਂ ਦੀ ਸਾਦਗੀ ਦੇ ਦਾਅਵੇ ਸੱਚ ਸਾਬਤ ਕਰ ਰਹੀ ਹੈ। ਇਸ ਫੋਟੋ ਵਿੱਚ ਬਿੱਲ ਗੇਟਸ ਸਿਆਟਲ ਦੇ ਫਾਸਟ ਫੂਡ ਰੇਸਤਰਾਂ ਦੇ ਬਾਹਰ ਮਹਿਜ਼ 8 ਡਾਲਰ (500 ਰੁਪਏ) ਦੇ ਬਰਗਰ ਫ੍ਰਾਈ ਤੇ ਕੋਕ ਲੈਣ ਲਈ ਕਤਾਰ ਵਿੱਚ ਖੜ੍ਹੇ ਨਜ਼ਰ ਆ ਰਹੇ ਹਨ।
ਇਸ ਫੋਟੋ ਨੂੰ ਬਿੱਲ ਦੀ ਕੰਪਨੀ ਦੇ ਸਾਬਕਾ ਮੁਲਾਜ਼ਮ ਮਾਈਕ ਗੇਲੋਸ ਨੇ ਫੇਸਬੁੱਕ ’ਤੇ ਸ਼ੇਅਰ ਕੀਤਾ ਹੈ। ਇਸ ਵਿੱਚ ਲਾਲ ਰੰਗ ਦੀ ਸਵੈਟਰ ਪਾਈ ਹੋਏ ਬਿੱਲ ਟੋਪੀ ਵਾਲੇ ਮੁੰਡੇ ਪਿੱਛੇ ਖੜ੍ਹੇ ਦਿੱਸ ਰਹੇ ਹਨ। ਦੱਸਿਆ ਜਾਂਦਾ ਹੈ ਕਿ ਬਿੱਲ ਬਰਗਰ ਖਾਣ ਦੇ ਸ਼ੌਕੀਨ ਹਨ। ਇੱਕ ਖ਼ਾਸ ਦੁਕਾਨ ਤੋਂ ਉਹ ਅੱਜ ਵੀ ਬਰਗਰ ਖਾਣ ਜਾਂਦੇ ਹਨ।
ਬਿੱਲ ਗੇਟਸ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਖ਼ੁਦ ਨੂੰ ਖ਼ਾਸ ਆਦਮੀ ਵਜੋਂ ਦਿਖਾਉਣ ਦਾ ਸ਼ੌਕ ਨਹੀਂ। ਦੁਨੀਆ ਦੇ ਸਭ ਤੋਂ ਅਮੀਰ ਆਦਮੀ ਦੇ ਤੌਰ ’ਤੇ ਉਹ ਕਿਸੇ ਵੀ ਵੱਡੇ ਰੇਸਤਰਾਂ ਵਿੱਚ ਖਾਣਾ ਖਾ ਸਕ ਦੇ ਹਨ, ਪਰ ਉਨ੍ਹਾਂ ਕਿਹਾ ਕਿ ਇੱਕ ਸਮੇਂ ਬਾਅਦ ਛੋਟਾ-ਵੱਡਾ ਸਭ ਇੱਕ ਸਮਾਨ ਹੋ ਜਾਂਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)