ਪੜਚੋਲ ਕਰੋ
Advertisement
ਪਾਕਿਸਤਾਨ ਦੀ ਦੋਸਤੀ 'ਤੇ ਭਾਰਤੀ ਫੌਜ ਮੁਖੀ ਦਾ ਵੱਡਾ ਬਿਆਨ
ਚੰਡੀਗੜ੍ਹ: ਫੌਜ ਮੁਖੀ ਬਿਪਿਨ ਰਾਵਤ ਨੇ ਪਾਕਿਸਤਾਨ ਵੱਲੋਂ ਦੋਸਤੀ ਦਾ ਹੱਥ ਵਧਾਉਣ ਬਾਰੇ ਸਾਫ ਤੇ ਸਪਸ਼ਟ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਤੇ ਗੱਲਬਾਤ ਇੱਕੋ ਵੇਲੇ ਨਹੀਂ ਹੋ ਸਕਦੇ। ਪਾਕਿਸਤਾਨ ਮੁਸਲਿਮ ਦੇਸ਼ ਬਣ ਚੁੱਕਾ ਹੈ। ਜੇ ਪਾਕਿਸਤਾਨ ਨੂੰ ਭਾਰਤ ਨਾਲ ਰਿਸ਼ਤਾ ਬਣਾਉਣਾ ਹੈ ਤਾਂ ਉਸ ਨੂੰ ਧਰਮ ਨਿਰਪੱਖ ਹੋਣਾ ਪਏਗਾ। ਉਨ੍ਹਾਂ ਕਿਹਾ ਕਿ ਭਾਰਤ ਪਹਿਲਾਂ ਹੀ ਧਰਮ ਨਿਰਪੱਖ ਹੈ ਤੇ ਜੇ ਪਾਕਿਸਤਾਨ ਭਾਰਤ ਵਾਂਗ ਬਣਨ ਦੀ ਇੱਛਾ ਰੱਖਦਾ ਹੈ ਤਾਂ ਉਸ ਨੂੰ ਸੰਭਾਵਨਾ ਤਲਾਸ਼ਣੀ ਚਾਹੀਦੀ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਵੇਲੇ ਭਾਰਤ ਨਾਲ ਦੋਸਤੀ ’ਤੇ ਜ਼ੋਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਸਿਰਫ ਕਸ਼ਮੀਰ ਦਾ ਹੀ ਇੱਕ ਮੁੱਦਾ ਹੈ। ਲੋਕ ਚੰਦ ’ਤੇ ਪਹੁੰਚ ਗਏ ਹਨ ਪਰ ਅਸੀਂ ਉੱਥੇ ਦੇ ਉੱਥੇ ਖੜ੍ਹੇ ਹਾਂ। ਪੀਐਮ ਇਮਰਾਨ ਨੇ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਭਾਰਤ ਦੋਸਤੀ ਦਾ ਇੱਕ ਕਦਮ ਵਧਾਏ ਤਾਂ ਉਹ ਦੋ ਕਦਮ ਅੱਗੇ ਵਧਾਉਣਗੇ।Army Chief: They're (Pak) saying you take one step, we'll take 2. There is contraditcion in what they're saying. 1 step from there should come in a positive manner,we'll see if the step has effect on ground.Till then our nation has a clear policy- terror & talks can't go together pic.twitter.com/QzhbsNQQLu
— ANI (@ANI) November 30, 2018
ਇੱਧਰੋਂ ਫੌਜ ਮੁਖੀ ਨੇ ਕਿਹਾ ਹੈ ਕਿ ਪਾਕਿਸਤਾਨ ਕਹਿ ਤਾਂ ਰਿਹਾ ਹੈ ਕਿ ਜੇ ਭਾਰਤ ਉਨ੍ਹਾਂ ਵੱਲ ਇੱਕ ਕਦਮ ਅੱਗੇ ਵਧਾਏ ਤਾਂ ਉਹ ਦੋ ਕਦਮ ਅੱਗੇ ਵਧਾਉਣਗੇ ਪਰ ਇਸ ਵਿੱਚ ਮਤਭੇਦ ਹੈ। ਪਾਕਿਸਤਾਨ ਵੱਲੋਂ ਸਕਾਰਾਤਮਕ ਕਦਮ ਉੱਠਣਾ ਚਾਹੀਦਾ ਹੈ ਤੇ ਇਸ ਦਾ ਅਸਰ ਵੀ ਧਰਾਤਲ ’ਤੇ ਦਿੱਸਣਾ ਚਾਹੀਦਾ। ਇਸ ਤੋਂ ਬਾਅਦ ਹੀ ਗੱਲ ਅੱਗੇ ਵਧ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਰਣਨੀਤੀ ਸਾਫ ਹੈ, ਅੱਤਵਾਦ ਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ।Army Chief General Bipin Rawat: Pakistan has made its state an Islamic State. If they have to stay together with India, then they've to develop as a secular state. We are a secular state. If they're willing to become secular like us, then they seem to have an opportunity pic.twitter.com/1Os8jBzfRh
— ANI (@ANI) November 30, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਕ੍ਰਿਕਟ
ਵਿਸ਼ਵ
ਪੰਜਾਬ
Advertisement