ਲੰਦਨ ਦੀ ਵੇਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਦੀ ਜੱਜ ਐਮਾ ਆਰਬਥਨੌਟ ਨੇ ਪੂਰੇ ਮਾਮਲੇ ਨੂੰ ਇੱਕ 'ਪਜ਼ਲ' ਦੱਸਿਆ। ਉਨ੍ਹਾਂ ਕਿਹਾ ਕਿ ਸਬੂਤਾਂ ਨੂੰ ਜੋੜ ਕੇ ਤਸਵੀਰ ਬਣਾਉਣੀ ਪੈਣੀ ਹੈ।
ਜੱਜ ਨੇ ਕਿਹਾ- ਇਹ ਸਾਫ ਹੈ ਕਿ ਬੈਂਕਾਂ ਨੇ ਕਰਜ਼ਾ ਦੇਣ ਲੱਗਿਆ ਆਪਣੇ ਕਾਨੂੰਨ ਹੀ ਛਿੱਕੇ ਟੰਗਿਆ। ਐਮਾ ਨੇ ਭਾਰਤੀ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਸ਼ਾਮਿਲ ਕੁਝ ਬੈਂਕ ਕਰਮਚਾਰੀਆਂ 'ਤੇ ਲੱਗੇ ਇਲਜ਼ਾਮਾਂ ਨੂੰ ਸਮਝਾਉਣ ਲਈ ਸੱਦਿਆ ਹੈ ਅਤੇ ਕਿਹਾ ਹੈ ਕਿ ਇਸ ਦੀ ਪੜਚੋਲ ਕਰਨੀ ਪੈਣੀ ਹੈ।
62 ਸਾਲ ਦੇ ਮਾਲਿਆ ਖਿਲਾਫ ਇਸ ਕੋਰਟ ਵਿੱਚ ਸੁਣਵਾਈ ਚੱਲ ਰਹੀ ਹੈ ਕਿ ਕੀ ਉਨ੍ਹਾਂ ਨੂੰ ਭਾਰਤ ਭੇਜਿਆ ਜਾ ਸਕਦਾ ਹੈ ਜਾਂ ਨਹੀਂ। ਭਾਰਤ ਵਿੱਚ ਮਾਲਿਆ ਖਿਲਾਫ ਬੈਂਕਾਂ ਨਾਲ ਧੋਖਾਧੜੀ ਅਤੇ ਮਨੀ ਲਾਂਡ੍ਰਿੰਗ ਦੇ ਮਾਮਲੇ ਵਿੱਚ ਸੁਣਵਾਈ ਚੱਲ ਸਕੇ। ਮਾਲਿਆ ਖ਼ਿਲਾਫ਼ 9000 ਕਰੋੜ ਰੁਪਏ ਦੇ ਕਰਜ਼ ਦੀ ਧੋਖਾਧੜੀ ਅਤੇ ਹੇਰਾਫੇਰੀ ਦੇ ਮਾਮਲੇ ਚੱਲ ਰਹੇ ਹਨ।