ਪੜਚੋਲ ਕਰੋ
Advertisement
10 ਸਾਲ ਬਾਅਦ ਪਾਕਿਸਤਾਨ ਲਈ ਉਡਾਣ ਭਰੇਗਾ ਬ੍ਰਿਟਿਸ਼ ਏਅਰਵੇਜ਼
ਲੰਦਨ: ਸੁਰੱਖਿਆ ਕਾਰਨਾਂ ਕਰਕੇ ਬ੍ਰਿਟਿਸ਼ ਏਅਰਵੇਜ਼ ਨੇ 10 ਸਾਲ ਪਹਿਲਾਂ ਪਾਕਿਸਤਾਨ ਜਾਣ ਵਾਲਿਆਂ ਉਡਾਣਾਂ ਨੂੰ ਬੰਦ ਕਰ ਦਿੱਤਾ ਸੀ, ਪਰ ਹੁਣ ਉਨ੍ਹਾਂ ਨੇ ਆਪਣੇ ਇਸ ਫੈਸਲੇ ਨੂੰ ਬਦਲਣ ਦਾ ਫੈਸਲਾ ਲਿਆ ਹੈ। ਜੀ ਹਾਂ, ਬ੍ਰਿਟਿਸ਼ ਏਅਰਵੇਜ਼ ਇੱਕ ਵਾ ਰਫੇਰ ਪਾਕਿਸਤਾਨ ਵੱਲ ਆਪਣੀ ਫਲ਼ਾਈਟ ਸੇਵਾ ਨੂੰ ਬਹਾਲ ਕਰਨ ਦਾ ਐਲਾਨ ਕਰ ਚੁੱਕਿਆ ਹੈ। ਇਸ ਬਾਰੇ ਕੰਪਨੀ ਨੇ ਕਿਹਾ ਕਿ ਉਹ ਅਗਲੇ ਸਾਲ ਯਾਨੀ ਜੂਨ 2019 ਤੋਂ ਆਪਣੀ ਏਅਰ ਸਰਵਿਸਿਜ਼ ਦੀ ਸ਼ੁਰੂਆਤ ਕਰ ਰਿਹਾ ਹੈ।
ਇਸ ਬਾਰੇ ਬ੍ਰਿਟਿਸ਼ ਹਾਈ ਕਮਿਸ਼ਨਰ ਥਾਮਸ ਡਰੂ ਨੇ ਕਿਹਾ ਕਿ ਇਸ ਨਾਲ ਯੂਕੇ ਅਤੇ ਪਾਕਿਸਤਾਨ ਦੇ ਵਿਚਕਾਰ ਵਪਾਰ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਥਾਮਸ ਨੇ ਟਵਿੱਟਰ ‘ਤੇ ਇੱਕ ਵੀਡੀਓ ਸ਼ੇਅਰ ਕਰ ਕਿਹਾ "ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਇਸਲਾਮਾਬਾਦ ਦੇ ਨਵੇਂ ਹਵਾਈ ਅੱਡੇ ਤੱਕ ਸਿੱਧੇ ਉਡਾਣਾਂ ਜੂਨ ਵਿੱਚ ਸ਼ੁਰੂ ਹੋ ਜਾਣਗੀਆਂ।"
ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਮਾਨਵ ਸੰਸਾਧਨ ਵਿਕਾਸ ਵਿਸ਼ੇਸ਼ ਸਹਾਇਕ ਜੂਲਖੀ ਬੁਖਾਰੀ ਨੇ ਸੇਵਾਵਾਂ ਦੇ ਸ਼ੁਰੂ ਹੋਣ ਨੂੰ ਬੇਤਰਤੀਬ ਕਿਹਾ ਹੈ। ਬ੍ਰਿਟਿਸ਼ ਏਅਰਵੇਜ਼ ਨੇ ਸਤੰਬਰ 2008 ਵਿਚ ਮੈਰੀਓਟ ਹੋਟਲ ‘ਤੇ ਬੰਬ ਧਮਾਕਿਆਂ ਤੋਂ ਬਾਅਦ ਨਿਸ਼ਚਿਤ ਸਮੇਂ ਲਈ ਪਾਕਿਸਤਾਨ ਲਈ ਉਡਾਨਾਂ ਭਰਨੀਆਂ ਮੁਅੱਤਲ ਕੀਤਾ ਗਿਆ ਸੀ।British Airways returns to Pakistan. Direct flights from London Heathrow to Islamabad’s new airport start in June. A further boost to links between the UK and Pakistan - especially on trade and investment. @British_Airways pic.twitter.com/TGEjopOVx1
— Thomas Drew (@TomDrewUK) December 18, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਅਪਰਾਧ
ਵਿਸ਼ਵ
Advertisement