British Teen Found In France: ਬ੍ਰਿਟੇਨ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 6 ਸਾਲ ਪਹਿਲਾਂ ਸਪੇਨ 'ਚ ਪਰਿਵਾਰਕ ਛੁੱਟੀਆਂ ਦੌਰਾਨ ਲਾਪਤਾ ਹੋਇਆ ਇਕ ਨਾਬਾਲਗ ਹੁਣ ਫਰਾਂਸ ਦੇ ਪਹਾੜਾਂ 'ਚੋਂ ਪਾਇਆ ਗਿਆ ਹੈ। ਬੀਐੱਫਐੱਮਟੀਵੀ ਮੁਤਾਬਕ 17 ਸਾਲਾ ਐਲੇਕਸ ਬੈਟੀ ਨੂੰ ਇਕ ਡਿਲੀਵਰੀ ਡਰਾਈਵਰ ਨੇ ਉਸਨੂੰ ਸੜਕ ਕਿਨਾਰੇ ਦੇਖਿਆ ਅਤੇ ਉਸਨੂੰ ਥਾਣੇ ਲੈ ਗਿਆ।


ਬੈਟੀ ਆਪਣੀ ਮਾਂ ਅਤੇ ਦਾਦਾ ਨਾਲ ਸਪੇਨ ਵਿੱਚ ਛੁੱਟੀਆਂ ਮਨਾਉਣ ਤੋਂ ਬਾਅਦ 2017 ਵਿੱਚ ਗਾਇਬ ਹੋ ਗਿਆ ਸੀ। ਇੱਕ ਡਿਲੀਵਰੀ ਡਰਾਈਵਰ ਫੈਬੀਅਨ ਐਕਸੀਡੀਨੀ ਨੇ ਕਿਹਾ ਕਿ ਉਸ ਨੇ ਬੁੱਧਵਾਰ ਸਵੇਰੇ ਨੌਜਵਾਨ ਨੂੰ ਸੜਕ 'ਤੇ ਤੁਰਦਿਆਂ ਦੇਖਿਆ।


ਜਦੋਂ ਡਿਲੀਵਰੀ ਡਰਾਈਵਰ ਨੇ ਉਸ ਨੂੰ ਅਲੈਕਸ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਚਾਰ ਦਿਨਾਂ ਤੋਂ ਪੈਦਲ ਚੱਲ ਰਿਹਾ ਹੈ। ਉਹ ਪਹਾੜੀ ਰਸਤਿਆਂ ਰਾਹੀਂ ਆ ਰਿਹਾ ਹੈ ਪਰ ਉਸ ਨੇ ਇਹ ਨਹੀਂ ਦੱਸਿਆ ਕਿ ਉਹ ਕਿੱਥੋਂ ਆ ਰਿਹਾ ਹੈ। ਇਸ ਤੋਂ ਬਾਅਦ ਡਿਲੀਵਰੀ ਡਰਾਈਵਰ ਨੇ ਇੰਟਰਨੈੱਟ 'ਤੇ ਬ੍ਰਿਟਿਸ਼ ਲੜਕੇ ਦਾ ਨਾਮ ਟਾਈਪ ਕੀਤਾ ਅਤੇ ਦੇਖਿਆ ਕਿ ਉਸ ਦੀ ਭਾਲ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Drugs Overdose: ਨਸ਼ੇ ਨੇ ਉਜਾੜਿਆ ਇੱਕ ਹੋਰ ਪਰਿਵਾਰ, ਬੱਸ ਸਟੈਂਡ ਨੇੜਿਓਂ ਮਿਲੀ ਜਵਾਨ ਪੁੱਤ ਦੀ ਲਾਸ਼


ਫੇਸਬੁੱਕ ਰਾਹੀਂ ਮੁੰਡੇ ਨੇ ਆਪਣੀ ਦਾਦੀ ਨਾਲ ਕੀਤਾ ਸੰਪਰਕ


ਬੀਬੀਸੀ ਦੇ ਅਨੁਸਾਰ, ਬੈਟੀ ਨੇ ਯੂਕੇ ਵਿੱਚ ਆਪਣੀ ਦਾਦੀ ਨਾਲ ਸੰਪਰਕ ਕਰਨ ਲਈ ਡਰਾਈਵਰ ਦੇ ਫੇਸਬੁੱਕ ਖਾਤੇ ਦੀ ਵਰਤੋਂ ਕੀਤੀ। ਉਨ੍ਹਾਂ ਲਿਖਿਆ, " ਹੈਲੋ ਦਾਦੀ, ਮੈਂ ਐਲੇਕਸ ਹਾਂ। ਮੈਂ ਫਰਾਂਸ ਦੇ ਟੂਲੂਜ਼ ਵਿੱਚ ਹਾਂ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸੁਨੇਹਾ ਮਿਲੇਗਾ। ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਮੈਂ ਘਰ ਆਉਣਾ ਚਾਹੁੰਦਾ ਹਾਂ।” ਬੈਟੀ ਦੀ ਦਾਦੀ ਨੇ ਦ ਸੇਨ ਨੂੰ ਦੱਸਿਆ ਕਿ ਬੈਟੀ ਠੀਕ ਹੈ। ਉਨ੍ਹਾਂ ਨੇ ਅੱਗੇ ਕਿਹਾ: “ਮੈਂ ਬਹੁਤ ਖੁਸ਼ ਹਾਂ। ਮੈਂ ਉਸ ਨਾਲ ਗੱਲ ਕੀਤੀ ਹੈ ਅਤੇ ਉਹ ਠੀਕ ਹੈ।"


ਛੇਤੀ ਹੀ ਵਾਪਸ ਆ ਜਾਵੇਗਾ ਮੁੰਡਾ


ਰਿਪੋਰਟ ਦੇ ਅਨੁਸਾਰ, 2018 ਵਿੱਚ ਅਲੈਕਸ ਦੀ ਮਾਂ ਮੇਲਾਨੀਆ ਬੈਟੀ ਅਤੇ ਦਾਦਾ ਡੇਵਿਡ ਬੈਟੀ ਉਸਨੂੰ ਮੋਰੋਕੋ ਵਿੱਚ ਇੱਕ ਅਧਿਆਤਮਕ ਭਾਈਚਾਰੇ ਨਾਲ ਰਹਿਣ ਲਈ ਲੈ ਗਏ ਸਨ। ਦਰਅਸਲ, ਉਹ ਨਹੀਂ ਚਾਹੁੰਦੇ ਸਨ ਕਿ ਬੈਟੀ ਸਕੂਲ ਜਾਵੇ। ਇਸ ਦੌਰਾਨ ਗ੍ਰੇਟਰ ਮਾਨਚੈਸਟਰ ਪੁਲਿਸ ਨੇ ਕਿਹਾ ਕਿ ਬੈਟੀ ਦੇ ਜੱਦੀ ਸ਼ਹਿਰ ਓਲਡਹੈਮ ਦੇ ਅਧਿਕਾਰੀ ਰਿਪੋਰਟਾਂ ਦੀ ਪ੍ਰਮਾਣਿਕਤਾ ਸਥਾਪਤ ਕਰਨ ਲਈ ਫਰਾਂਸੀਸੀ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। 


ਸਰਕਾਰੀ ਵਕੀਲ ਅਨੁਸਾਰ ਐਲੇਕਸ ਕੁਝ ਘੰਟਿਆਂ ਵਿੱਚ ਆਪਣੇ ਘਰ ਵਾਪਸ ਆ ਜਾਵੇਗਾ। ਗ੍ਰੇਟਰ ਮਾਨਚੈਸਟਰ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਨਾਬਾਲਗ ਦੀ ਲੰਬੇ ਸਮੇਂ ਤੋਂ ਭਾਲ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਦੀ ਜਾਂਚ ਅਤੇ ਹੋਰ ਸੁਰੱਖਿਆ ਉਪਾਵਾਂ ਦੀ ਲੋੜ ਹੈ।


ਇਹ ਵੀ ਪੜ੍ਹੋ: PM Kisan Samman Nidhi: ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਲੈਣ ਲਈ ਕਿਸਾਨਾਂ ਨੂੰ ਕਰਨਾ ਪਵੇਗਾ ਇਹ ਕੰਮ, ਨਹੀਂ ਤਾਂ ਰੁੱਕ ਸਕਦੀ...