ਪੜਚੋਲ ਕਰੋ
Advertisement
Brooklyn subway shooting : ਬਰੁਕਲਿਨ ਸਬਵੇਅ ਸਟੇਸ਼ਨ 'ਤੇ ਫ਼ਾਇਰਿੰਗ ਕਰਨ ਵਾਲਾ ਸ਼ੱਕੀ ਗ੍ਰਿਫਤਾਰ
ਨਿਊਯਾਰਕ ਪੁਲਿਸ ਨੇ ਬਰੁਕਲਿਨ ਵਿੱਚ ਸਬਵੇਅ ਫਾਇਰਿੰਗ ਮਾਮਲੇ ਦੇ ਇੱਕ ਸ਼ੱਕੀ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਨਿਊਯਾਰਕ ਦੇ ਪੁਲਿਸ ਕਮਿਸ਼ਨਰ ਕੀਚੈਂਟ ਸੇਵੇਲ ਨੇ ਇਹ ਜਾਣਕਾਰੀ ਦਿੱਤੀ ਹੈ।
ਨਿਊਯਾਰਕ ਪੁਲਿਸ ਨੇ ਬਰੁਕਲਿਨ ਵਿੱਚ ਸਬਵੇਅ ਫਾਇਰਿੰਗ ਮਾਮਲੇ ਦੇ ਇੱਕ ਸ਼ੱਕੀ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਨਿਊਯਾਰਕ ਦੇ ਪੁਲਿਸ ਕਮਿਸ਼ਨਰ ਕੀਚੈਂਟ ਸੇਵੇਲ ਨੇ ਇਹ ਜਾਣਕਾਰੀ ਦਿੱਤੀ ਹੈ। ਕੀਚੈਂਟ ਸੇਵੇਲ ਨੇ ਕਿਹਾ ਕਿ ਨਿਊਯਾਰਕ ਪੁਲਿਸ ਨੇ ਬਰੁਕਲਿਨ ਦੇ ਇੱਕ ਸਬਵੇਅ ਸਟੇਸ਼ਨ 'ਤੇ ਗੋਲੀਬਾਰੀ ਕਰਨ ਵਾਲੇ ਇੱਕ ਸ਼ੱਕੀ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਇਸ ਘਟਨਾ 'ਚ 10 ਲੋਕ ਜ਼ਖਮੀ ਹੋ ਗਏ ਸਨ। ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਲਈ ਯੂਐਸ ਅਟਾਰਨੀ ਬ੍ਰਾਇਨ ਪੀਸ ਦੇ ਅਨੁਸਾਰ ਸ਼ੱਕੀ ਫਰੈਂਕ ਰਾਬਰਟ ਜੇਮਸ ਦਾ ਸਾਲਾਂ ਦੌਰਾਨ ਕਈ ਰਾਜਾਂ ਵਿੱਚ ਗ੍ਰਿਫਤਾਰੀਆਂ ਦਾ ਲੰਮਾ ਇਤਿਹਾਸ ਹੈ।
ਸ਼ੱਕੀ ਮੁਲਜ਼ਮਾਂ ਦਾ ਲੰਬਾ ਅਪਰਾਧਿਕ ਰਿਕਾਰਡ, ਕਈ ਵਾਰ ਹੋ ਚੁੱਕਾ ਗ੍ਰਿਫ਼ਤਾਰ
ਉਸ ਨੇ ਦੱਸਿਆ ਕਿ ਉਸ ਨੂੰ 1990 ਤੋਂ 1998 ਤੱਕ ਨਿਊਯਾਰਕ ਵਿਚ 9 ਵਾਰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੌਰਾਨ ਚੋਰੀ ਦਾ ਸਾਮਾਨ ਰੱਖਣ ਅਤੇ ਅਪਰਾਧਿਕ ਜਿਨਸੀ ਗਤੀਵਿਧੀਆਂ ਆਦਿ ਦੇ ਦੋਸ਼ਾਂ ਤਹਿਤ ਗ੍ਰਿਫਤਾਰੀਆਂ ਕੀਤੀਆਂ ਗਈਆਂ। ਉਸ ਨੇ ਦੱਸਿਆ ਕਿ ਜੇਮਸ (62) ਨੂੰ ਨਿਊਜਰਸੀ ਸੂਬੇ ਵਿੱਚ 1991, 1992 ਅਤੇ 2007 ਵਿੱਚ ਤਿੰਨ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ।
ਘਟਨਾ ਵਾਲੀ ਥਾਂ ਤੋਂ ਪੁਲਿਸ ਨੂੰ ਕੀ -ਕੀ ਮਿਲਿਆ?
NYPD ਦੇ ਚੀਫ਼ ਆਫ਼ ਡਿਟੈਕਟਿਵ ਜੇਮਸ ਐਸੀਗ ਦੇ ਅਨੁਸਾਰ ਸ਼ੱਕੀ ਨੇ ਮੰਗਲਵਾਰ ਸਵੇਰੇ ਟਰੇਨ 'ਤੇ ਧੂੰਏਂ ਦੇ ਗ੍ਰਨੇਡ ਦਾਗੇ ਅਤੇ ਆਪਣੀ ਬੰਦੂਕ ਤੋਂ 33 ਵਾਰ ਫਾਇਰ ਕੀਤੇ, ਜਿਸ ਨਾਲ ਘੱਟੋ-ਘੱਟ 10 ਲੋਕ ਜ਼ਖਮੀ ਹੋ ਗਏ। ਐਸੀਗ ਨੇ ਕਿਹਾ ਕਿ ਜਾਂਚਕਰਤਾਵਾਂ ਨੂੰ ਬਾਅਦ ਵਿੱਚ ਇੱਕ ਗਲੋਕ ਹੈਂਡਗਨ, ਤਿੰਨ ਵਿਸਤ੍ਰਿਤ ਮੈਗਜ਼ੀਨ, ਕੁੱਲ ਚਾਰ ਗ੍ਰਨੇਡ ਮਿਲੇ।
NYPD ਦੇ ਕਮਿਸ਼ਨਰ ਕੀਚੈਂਟ ਸੇਵੇਲ ਨੇ ਕਿਹਾ ਕਿ ਪੀੜਤਾਂ ਨੂੰ ਕੋਈ ਵੀ ਸੱਟ ਘਾਤਕ ਨਹੀਂ ਸੀ। ਸੇਵੇਲ ਨੇ ਕਿਹਾ ,ਅਸੀਂ ਜਾਣਦੇ ਹਾਂ ਕਿ ਇਹ ਘਟਨਾ ਨਿਊ ਯਾਰਕ ਵਾਸੀਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਦੱਸ ਦਈਏ ਕਿ ਸ਼ੁਰੂਆਤੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸ਼ੱਕੀ ਵਿਅਕਤੀ ਨਿਰਮਾਣ ਕਾਰਜ ਦੀ ਵਰਦੀ 'ਚ ਸੀ, ਜਿਸ ਨੇ ਮਾਸਕ ਪਾਇਆ ਹੋਇਆ ਸੀ।
ਸਾਹਮਣੇ ਆਈ ਘਟਨਾਕ੍ਰਮ ਦੀ ਤਸਵੀਰ
ਇਸ ਦੇ ਨਾਲ ਹੀ ਸਾਹਮਣੇ ਆਈ ਤਸਵੀਰ 'ਚ ਸਟੇਸ਼ਨ ਦੇ ਫਰਸ਼ 'ਤੇ ਖੂਨ ਨਾਲ ਲੱਥਪੱਥ ਲੋਕ ਦਿਖਾਈ ਦਿੱਤੇ।ਘਟਨਾ ਕਾਰਨ ਮੰਗਲਵਾਰ ਸਵੇਰੇ ਭੀੜ-ਭੜੱਕੇ ਦੇ ਸਮੇਂ ਦੌਰਾਨ ਇਸ ਸਟੇਸ਼ਨ 'ਤੇ ਟਰੇਨ ਦੀ ਆਵਾਜਾਈ ਪ੍ਰਭਾਵਿਤ ਹੋਈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਲੁਧਿਆਣਾ
ਪੰਜਾਬ
ਧਰਮ
Advertisement