California Shooting: ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੀ ਰਾਜਧਾਨੀ ਸੈਕਰਾਮੈਂਟੋ ਦੇ ਇਕ ਵਿਅਸਤ ਇਲਾਕੇ 'ਚ ਹੋਈ ਗੋਲੀਬਾਰੀ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 9 ਜ਼ਖਮੀ ਹੋ ਗਏ। ਸੈਕਰਾਮੈਂਟੋ ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਸੈਕਰਾਮੈਂਟੋ ਪੁਲਿਸ ਵਿਭਾਗ ਨੇ ਦੱਸਿਆ ਕਿ ਗੋਲੀਬਾਰੀ ਐਤਵਾਰ ਸਵੇਰੇ ਹੋਈ। ਟਵਿੱਟਰ 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਲੋਕ ਸੜਕਾਂ 'ਤੇ ਦੌੜਦੇ ਹੋਏ ਦਿਖਾਈ ਦੇ ਰਹੇ ਹਨ ਜਦਕਿ ਬੈਕਗ੍ਰਾਊਂਡ 'ਚ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ। ਮੌਕੇ 'ਤੇ ਕਈ ਐਂਬੂਲੈਂਸਾਂ ਨੂੰ ਵੀ ਜਾਂਦੇ ਦੇਖਿਆ ਗਿਆ।
ਪੁਲਿਸ ਨੇ ਘਟਨਾ ਦੀ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ, ਪਰ ਇੱਕ ਟਵੀਟ ਵਿੱਚ ਕਿਹਾ ਕਿ ਘਟਨਾ ਸਥਾਨ 'ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਫ਼ੋਨ 'ਤੇ ਸੈਕਰਾਮੈਂਟੋ ਪੁਲਿਸ ਨਾਲ ਸੰਪਰਕ ਕੀਤਾ, ਪਰ ਅਜੇ ਤੱਕ ਕੋਈ ਜਵਾਬ ਨਹੀਂ ਆਇਆ। ਜਿਸ ਥਾਂ 'ਤੇ ਗੋਲੀਬਾਰੀ ਦੀ ਘਟਨਾ ਵਾਪਰੀ, ਉੱਥੇ ਕਈ ਰੈਸਟੋਰੈਂਟ ਅਤੇ ਬਾਰ ਹਨ। ਲੋਕਾਂ ਨੂੰ ਘਟਨਾ ਸਥਾਨ ਵੱਲ ਜਾਣ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ।
ਕਮਿਊਨਿਟੀ ਕਾਰਕੁਨ ਬੇਰੀ ਓਕੁਇਸ ਨੇ ਕਿਹਾ ਕਿ ਉਹ ਗੋਲੀਬਾਰੀ ਤੋਂ ਤੁਰੰਤ ਬਾਅਦ ਮੌਕੇ 'ਤੇ ਪਹੁੰਚ ਗਿਆ। ਉਸ ਨੇ ਕਿਹਾ, ''ਮੈਂ ਬਹੁਤ ਸਾਰੇ ਜ਼ਖਮੀਆਂ ਨੂੰ ਦੇਖਿਆ। ਲੜਕੀ ਦੇ ਸਰੀਰ ਵਿਚੋਂ ਖੂਨ ਵਹਿ ਰਿਹਾ ਸੀ। ਇੱਕ ਕੁੜੀ ਰੌਲਾ ਪਾ ਰਹੀ ਸੀ ਕਿ ਉਸਦੀ ਭੈਣ ਨੂੰ ਗੋਲੀ ਲੱਗੀ ਹੈ। ਇੱਕ ਔਰਤ ਆਪਣੇ ਪੁੱਤਰ ਨੂੰ ਲੱਭ ਰਹੀ ਸੀ।