ਕੈਨੇਡਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਹਰੇਕ ਸਿਗਰਟ 'ਤੇ ਸਿੱਧੇ ਤੌਰ 'ਤੇ ਸਿਹਤ ਸੰਬੰਧੀ ਚੇਤਾਵਨੀਆਂ ਛਾਪੀਆਂ ਜਾਣਗੀਆਂ। CNN ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, "ਤੰਬਾਕੂ ਦਾ ਧੂੰਆਂ ਬੱਚਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ", "ਸਿਗਰੇਟ ਕਾਰਨ ਲਿਊਕੀਮੀਆ", ਅਤੇ "ਹਰ ਕਸ਼ ਵਿੱਚ ਜ਼ਹਿਰ ਹੈ" ਅੰਗਰੇਜ਼ੀ ਅਤੇ ਫ੍ਰੈਂਚ ਦੋਵਾਂ ਵਿੱਚ ਲਿਖੇ ਜਾਣਗੇ।
ਕੈਨੇਡਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਹੁਣ ਹਰ ਸਿਗਰਟ 'ਤੇ ਸਿਹਤ ਸੰਬੰਧੀ ਚੇਤਾਵਨੀਆਂ ਦਰਜ ਕਰਨਾ ਲਾਜ਼ਮੀ ਹੋਵੇਗਾ। ਕੈਨੇਡਾ ਦੇ ਸਿਹਤ ਅਧਿਕਾਰੀ ਨੇ ਕਿਹਾ ਕਿ ਇਹ ਤੰਬਾਕੂਨੋਸ਼ੀ ਛੱਡਣ, ਨੌਜਵਾਨਾਂ ਨੂੰ ਬਚਾਉਣ ਅਤੇ ਤੰਬਾਕੂ ਨਾ ਪੀਣ ਵਾਲਿਆਂ ਲਈ ਨਿਕੋਟੀਨ ਦੀ ਲਤ ਨੂੰ ਰੋਕਣ ਲਈ ਮਦਦ ਕਰੇਗਾ।
ਦਰਅਸਲ, ਕੈਨੇਡਾ ਨੇ 2035 ਤੱਕ ਇੱਕ ਟੀਚਾ ਰੱਖਿਆ ਹੈ ਕਿ ਉਹ ਤੰਬਾਕੂ ਦੀ ਵਰਤੋਂ ਨੂੰ 5 ਪ੍ਰਤੀਸ਼ਤ ਤੱਕ ਘਟਾ ਦੇਵੇਗਾ।
ਕੈਨੇਡਾ ਸਰਕਾਰ ਵੱਲੋਂ ਲਏ ਗਏ ਫੈਸਲੇ ਤੋਂ ਬਾਅਦ ਇਹ ਨਵਾਂ ਨਿਯਮ 1 ਅਗਸਤ ਤੋਂ ਲਾਗੂ ਹੋ ਜਾਵੇਗਾ। 1 ਅਗਸਤ ਤੋਂ ਬਾਅਦ ਹਰ ਸਿਗਰਟ 'ਤੇ ਇਹ ਚੇਤਾਵਨੀ ਲਿਖੀ ਹੋਵੇਗੀ। ਇਸ ਨੂੰ ਪੜਾਅਵਾਰ ਲਾਗੂ ਕੀਤਾ ਜਾਵੇਗਾ।
ਅਪ੍ਰੈਲ 2024 ਦੇ ਅੰਤ ਤੱਕ, ਪ੍ਰਚੂਨ ਵਿੱਚ ਸਿਗਰਟ ਵੇਚਣ ਵਾਲਿਆਂ ਲਈ ਇਸ ਚੇਤਾਵਨੀ ਦੇ ਨਾਲ ਸਿਰਫ ਸਿਗਰੇਟ ਵੇਚਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਕਿੰਗ ਸਾਈਜ਼ ਸਿਗਰੇਟਾਂ 'ਤੇ ਜੁਲਾਈ 2024 ਤੱਕ ਸਿਹਤ ਚੇਤਾਵਨੀ ਹੋਣੀ ਚਾਹੀਦੀ ਹੈ, ਜਦੋਂ ਕਿ ਨਿਯਮਤ ਆਕਾਰ ਦੀਆਂ ਸਿਗਰਟਾਂ 'ਤੇ ਅਪ੍ਰੈਲ 2025 ਤੱਕ ਸਿਹਤ ਚੇਤਾਵਨੀ ਹੋਣੀ ਚਾਹੀਦੀ ਹੈ।
ਸਿਗਰਟ ਪੀਣ ਨਾਲ ਸਿਹਤ ਨੂੰ ਪਹੁੰਚਦੇ ਨੇ ਇਹ ਨੁਕਸਾਨ
ਸਿਗਰਟ ਪੀਣ ਨਾਲ ਸਾਡੀ ਸਿਹਤ ਨੂੰ ਬਹੁਤ ਨੁਕਸਾਨ ਹੁੰਦਾ ਹੈ। ਸਿਗਰਟ ਨਾ ਸਿਰਫ ਸਾਡੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਕਮਜ਼ੋਰ ਕਰਦੀ ਹੈ ਬਲਕਿ ਕੈਂਸਰ, ਦਿਲ ਦੇ ਰੋਗ, ਸਟ੍ਰੋਕ, ਸਾਹ ਦੀਆਂ ਸਮੱਸਿਆਵਾਂ ਆਦਿ ਦਾ ਕਾਰਨ ਬਣਦੀ ਹੈ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਦੇ ਅਨੁਸਾਰ, ਸਿਗਰਟ ਦਾ ਧੂੰਆਂ ਸਰੀਰ ਦੇ ਲਗਭਗ ਸਾਰੇ ਅੰਗਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਕਈ ਬਿਮਾਰੀਆਂ ਦਾ ਕਾਰਨ ਬਣ ਜਾਂਦਾ ਹੈ। ਸਿਗਰਟ ਦਾ ਸੇਵਨ ਸਾਹ ਪ੍ਰਣਾਲੀ, ਸੰਚਾਰ ਪ੍ਰਣਾਲੀ, ਪ੍ਰਜਨਨ ਪ੍ਰਣਾਲੀ, ਚਮੜੀ ਅਤੇ ਅੱਖਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।