ਮਹਿਤਾਬ-ਉਦ-ਦੀਨ
ਚੰਡੀਗੜ੍ਹ: ਪਿਛਲੇ ਕੁਝ ਦਿਨਾਂ ਤੋਂ ਵੈਨਕੂਵਰ ਤੇ ਟੋਰਾਂਟੋ (Toranto) ਦੇ ਕੁਝ ਲੋਕਾਂ ਵੱਲੋਂ ਲਗਾਤਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (OM Narendra Modi) ਨੂੰ ‘ਜਾਨੋਂ ਮਾਰਨ ਦੀਆਂ’ (Life Threats) ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸੇ ਲਈ ਕੈਨੇਡਾ ਦੀ ਜਸਟਿਨ ਟਰੂਡੋ (Justin Trudeau) ਸਰਕਾਰ ਨੇ ਤੁਰੰਤ ਸੁਰੱਖਿਆ ਚੌਕਸੀ ਲਈ ਕੁਝ ਖ਼ਾਸ ਕਦਮ ਚੁੱਕੇ ਹਨ। ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੀ ਰਾਜਧਾਨੀ ਔਟਵਾ ਤੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਹਾਂਨਗਰ ਵੈਨਕੂਵਰ ਸਥਿਤ ਭਾਰਤੀ ਡਿਪਲੋਮੈਟਸ ਨੂੰ ਹਥਿਆਰਬੰਦ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।
ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਤੇ ਭਾਰਤ ਦੇ ਸਰਕਾਰੀ ਡਿਪਲੋਮੈਟਸ ਨੂੰ ਧਮਕੀਆਂ ਕਥਿਤ ਤੌਰ ਉੱਤੇ ਖ਼ਾਲਿਸਤਾਨ ਦੇ ਕੁਝ ਹਮਾਇਤੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ। ਟਰੂਡੋ ਸਰਕਾਰ ਨੇ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (RCMP) ਨੂੰ ਇਸ ਮਾਮਲੇ ’ਚ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ।
ਇੱਥੇ ਇਹ ਵੀ ਦੱਸ ਦੇਈਏ ਕਿ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੀਤੀ 5 ਫ਼ਰਵਰੀ ਨੂੰ ਇਸੇ ਮੁੱਦੇ ਉੱਤੇ ਕੈਨੇਡੀਅਨ ਵਿਦੇਸ਼ ਮੰਤਰੀ ਮਾਰਕ ਗਾਰਨੇਓ ਨਾਲ ਗੱਲਬਾਤ ਵੀ ਕੀਤੀ ਸੀ। ਰੋਜ਼ਾਨਾ ‘ਹਿੰਦੁਸਤਾਨ ਟਾਈਮਜ਼’ ਵੱਲੋਂ ਪ੍ਰਕਾਸ਼ਿਤ ਸ਼ਿਸ਼ਿਰ ਗੁਪਤਾ ਦੀ ਰਿਪੋਰਟ ਅਨੁਸਾਰ ‘ਜਾਨੋਂ ਮਾਰਨ ਦੀਆਂ ਧਮਕੀਆਂ’ ਬਾਰੇ ਪੁਲਿਸ ਕੋਲ ਦੋ ਸ਼ਿਕਾਇਤਾਂ ਵੈਨਕੂਵਰ ਸਥਿਤ ਭਾਰਤੀ ਕੌਂਸਲ ਜਨਰਲ ਦਫ਼ਤਰ ਵੱਲੋਂ ਦਾਇਰ ਕਰਵਾਈਆਂ ਗਈਆਂ ਹਨ।
ਇਹ ਵੀ ਪੜ੍ਹੋ: https://punjabi.abplive.com/news/action-against-farmers-agitation-1178-twitter-accounts-to-be-blocked-613616/amp
ਕੈਨੇਡਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਜਾਣਕਾਰੀ ਦਿੱਤੀ ਹੈ ਕਿ ‘ਇੰਦਰਜੀਤ ਸਿੰਘ ਬੈਂਸ ਨਾਂਅ ਦੇ ਇੱਕ ਵਿਅਕਤੀ ਨੇ ਬੀਤੀ 26 ਜਨਵਰੀ ਨੂੰ ਵੈਨਕੂਵਰ ਸਥਿਤ ਭਾਰਤੀ ਕੌਂਸਲ ਜਨਰਲ ਦਫ਼ਤਰ ਦੇ ਬਾਹਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਇਸ ਸਬੰਧੀ ਬੈਂਸ ਦੇ ਇੱਕ ਹੋਰ ਸਾਥੀ ਨਰਿੰਦਰ ਸਿੰਘ ਖ਼ਾਲਸਾ ਦੇ ਫ਼ੇਸਬੁੱਕ ਅਕਾਊਂਟ ਉੱਤੇ ਉਹ ਧਮਕੀਆਂ ਪੋਸਟ ਵੀ ਕੀਤੀਆਂ ਗਈਆਂ ਸਨ।’
ਭਾਰਤੀ ਹਾਈ ਕਮਿਸ਼ਨ ਨੇ ਜਿਹੜੀ ਚਿੱਠੀ ਕੈਨੇਡੀਅਨ ਵਿਦੇਸ਼ ਮੰਤਰਾਲੇ ਨੂੰ ਲਿਖੀ ਹੈ; ਉਸ ਵਿੱਚ ਇਹ ਸਪੱਸ਼ਟ ਆਖਿਆ ਗਿਆ ਹੈ ਕਿ ‘ਭਾਰਤੀ ਪ੍ਰਧਾਨ ਮੰਤਰੀ ਨੂੰ ਦਿੱਤੀਆਂ ਗਈਆਂ ਜਾਨੋਂ ਮਾਰਨ ਦੀਆਂ ਧਮਕੀਆਂ ਨਿਸ਼ਚਤ ਤੌਰ ਉੱਤੇ ਦਹਿਸ਼ਤਗਰਦ ਕਾਰਵਾਈ ਹਨ ਤੇ ਇਸ ਮਾਮਲੇ ਦੀ ਨਿੱਠ ਕੇ ਜਾਂਚ ਹੋਣੀ ਚਾਹੀਦੀ ਹੈ।’ ਅਜਿਹੀਆਂ ਧਮਕੀਆਂ ਮਿਲਣ ਤੋਂ ਬਾਅਦ ਭਾਰਤ ਸਰਕਾਰ ਦੇ ਹੱਕ ਵਿੱਚ ਕੁਝ ਪ੍ਰਵਾਸੀ ਭਾਰਤੀਆਂ ਨੇ ਇੱਕ ਤਿਰੰਗਾ ਰੈਲੀ ਵੀ ਸਨਿੱਚਰਵਾਰ ਨੂੰ ਕੱਢੀ ਹੈ; ਜਿਸ ਬਾਰੇ ਅੱਜ ਏਐਨਆਈ ਨੇ ਬਾਕਾਇਦਾ ਇੱਕ ਰਿਪੋਰਟ ਵੀ ਜਾਰੀ ਕੀਤੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin