ਪੜਚੋਲ ਕਰੋ
Advertisement
ਕੈਨੇਡਾ 'ਚ ਵੱਡਾ ਹਾਦਸਾ ਟਲਿਆ, 13 ਪਹੁੰਚੇ ਹਸਪਤਾਲ
ਵੈਨਕੂਵਰ: ਕੈਨੇਡਾ ਦੇ ਮਸ਼ਹੂਰ ਸ਼ਹਿਰ ਵੈਨਕੂਵਰ ਵਿੱਚ ਵੱਡਾ ਹਾਦਸਾ ਹੋਣੋਂ ਟਲ ਗਿਆ ਹੈ ਪਰ ਗੈਸ ਦੇ ਰਿਸਾਅ ਹੋਣ ਕਾਰਨ 13 ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦਰਅਸਲ, ਵੈਨਕੂਵਰ ਦੇ ਦਫ਼ਤਰ ਵਿੱਚ ਜ਼ਹਿਰੀਲੀ ਕਾਰਬਨ ਮੋਨੋਕਸਾਈਡ ਗੈਸ ਦਾ ਰਿਸਾਅ ਹੋ ਗਿਆ, ਜਿਸ ਕਾਰਨ ਕੰਮ ਕਰ ਰਹੇ ਲੋਕ ਬੇਹੋਸ਼ ਹੋ ਗਏ।
ਸਥਾਨਕ ਸਮੇਂ ਮੁਤਾਬਕ ਸਵੇਰੇ 10 ਵਜੇ ਸ਼ਹਿਰ ਦੇ ਵੈਸਟ ਫਿਫਥ ਐਵੇਨਿਊ ਦੀ 'ਫਿਰ' ਤੇ 'ਪਾਈਨ' ਸਟ੍ਰੀਟਸ ਦਰਮਿਆਨ ਸਥਿਤ ਦਫ਼ਤਰ ਇਹ ਹਾਦਸਾ ਵਾਪਰਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਰਾਹਤ ਕਾਮੇ ਤੁਰੰਤ ਉੱਥੇ ਪਹੁੰਚੇ ਤੇ ਬੇਹੋਸ਼ ਹੋਏ ਕਰਮਚਾਰੀਆਂ ਨੂੰ ਹਸਪਤਾਲ ਲਿਜਾਇਆ ਗਿਆ। ਦਫ਼ਤਰ ਦੇ ਤਿੰਨਾਂ ਯੂਨਿਟਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਸੀ ਤੇ ਗੈਸ ਨੂੰ ਪੱਖਿਆਂ ਦੀ ਸਹਾਇਤਾ ਨਾਲ ਬਾਹਰ ਕੱਢਿਆ ਗਿਆ ਤੇ ਦੁਪਹਿਰ ਤਕ ਕੰਮਕਾਜ ਮੁੜ ਚਾਲੂ ਕਰ ਦਿੱਤਾ ਗਿਆ। ਮਰੀਜ਼ਾਂ ਦੀ ਜਾਂਚ ਕਰ ਰਹੇ 13 ਡਾਕਟਰਾਂ ਵਿੱਚੋਂ ਇੱਕ ਡਾ. ਬਰੂਸ ਕੈਂਪਾਨਾ ਨੇ ਦੱਸਿਆ ਕਿ ਇਹ ਬੇਹੱਦ ਵੱਡੀ ਘਟਨਾ ਸਾਬਤ ਹੋ ਸਕਦੀ ਸੀ। ਜੇਕਰ ਦੇਰੀ ਹੋ ਜਾਂਦੀ ਤਾਂ ਇਸ ਜਾਨਲੇਵਾ ਗੈਸ ਦੀ ਲਪੇਟ ਵਿੱਚ ਕਾਫੀ ਲੋਕ ਆ ਸਕਦੇ ਸੀ। ਹਾਲੇ ਵੀ ਦੋ ਮਰੀਜ਼ਾਂ ਦੀ ਹਾਲਤ ਬੇਹੱਦ ਖ਼ਰਾਬ ਹੈ।BCEHS Paramedic Specialist Jodi Butterman on today’s response to a medical emergency at a building in Vancouver, and the importance of carbon monoxide monitors worn by paramedics. pic.twitter.com/RYYAdAu0xf
— Emerg Health Services (@BC_EHS) December 6, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਜਲੰਧਰ
Advertisement