China: ਚੀਨ ਨੇ ਕੁਦਰਤੀ ਗੈਸ ਦੇ ਅਤਿ-ਡੂੰਘੇ ਭੰਡਾਰਾਂ ਦੀ ਖੋਜ ਵਿੱਚ ਇਸ ਸਾਲ ਦੂਜੀ ਵਾਰ ਜ਼ਮੀਨ ਵਿੱਚ 10,000 ਮੀਟਰ ਤੱਕ ਡ੍ਰਿਲ ਕਰਨਾ ਸ਼ੁਰੂ ਕਰ ਦਿੱਤਾ ਹੈ।
Xinhua News Agency ਦੀ ਰਿਪੋਰਟ ਅਨੁਸਾਰ ਚਾਈਨਾ ਨੈਸ਼ਨਲ ਪੈਟਰੋਲੀਅਮ ਕਾਰਪੋਰੇਸ਼ਨ ਨੇ ਵੀਰਵਾਰ ਨੂੰ ਸਿਚੁਆਨ ਪ੍ਰਾਂਤ ਵਿੱਚ ਸ਼ੇਂਡੀ ਚੁਆਂਕੇ 1 ਖੂਹ ਦੀ ਖੁਦਾਈ ਸ਼ੁਰੂ ਕੀਤੀ, ਜਿਸ ਦੀ ਡੂੰਘਾਈ 10,520 ਮੀਟਰ (6.5 ਮੀਲ) ਹੈ। ਇਹ ਪ੍ਰੋਜੈਕਟ ਉਸੇ ਤਰ੍ਹਾਂ ਦਾ ਹੈ ਜਿਵੇਂ ਕਿ ਪਹਿਲਾਂ CNPC ਨੇ ਮਈ ਵਿੱਚ ਝਿਜਿਆਂਗ ਵਿੱਚ ਡ੍ਰਿਲਿੰਗ ਸ਼ੁਰੂ ਕੀਤੀ ਸੀ। ਇਹ ਖੂਹ, ਸੀਐਨਪੀਸੀ ਦੁਆਰਾ ਡ੍ਰਿਲ ਕੀਤਾ ਗਿਆ ਸੀ, ਇਸ ਨੂੰ ਉਸ ਵੇਲੇ ਚੀਨ ਵਿੱਚ ਡ੍ਰਿਲ ਕੀਤਾ ਗਿਆ ਸਭ ਤੋਂ ਡੂੰਘਾ ਖੂਹ ਕਿਹਾ ਜਾਂਦਾ ਸੀ।
ਦੱਸ ਦੇਈਏ ਕਿ ਉਸ ਸਮੇਂ ਚੀਨ ਵਿੱਚ ਕਿਹਾ ਗਿਆ ਸੀ ਕਿ ਉਹ ਜ਼ਮੀਨ ਵਿੱਚ 1,000 ਮੀਟਰ ਡੂੰਘਾਈ ਤੱਕ ਡ੍ਰਿਲ ਕਰ ਰਿਹਾ ਹੈ। ਚੀਨ ਨੇ ਪਹਿਲਾਂ ਵਾਲੇ ਖੂਹ ਨੂੰ ਇਕ ਪ੍ਰਯੋਗ ਦੱਸਿਆ ਸੀ।
ਚੀਨ ਨੇ ਕਿਹਾ ਸੀ ਕਿ ਉਹ ਕੁਦਰਤੀ ਗੈਸ ਦੇ ਬਹੁਤ ਡੂੰਘੇ ਭੰਡਾਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ, ਇੱਕ ਪ੍ਰੋਜੈਕਟ ਦੇ ਨਾਲ ਡ੍ਰਿਲਿੰਗ ਤਕਨਾਲੋਜੀ ਦੀ ਜਾਂਚ ਕਰਨ ਅਤੇ ਧਰਤੀ ਦੀ ਅੰਦਰੂਨੀ ਬਣਤਰ ਬਾਰੇ ਡੇਟਾ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਰੂਸ ਨੇ ਕੀਤਾ ਸੀ ਕਾਰਨਾਮਾ
ਰਿਪੋਰਟ ਮੁਤਾਬਕ ਚੀਨੀ ਵਿਗਿਆਨੀਆਂ ਨੇ ਮੰਗਲਵਾਰ ਨੂੰ ਧਰਤੀ 'ਚ ਛੇਦ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸੁਰਾਖ ਦੀ ਮਦਦ ਨਾਲ ਚੀਨ ਸਤ੍ਹਾ ਦੇ ਉੱਪਰ ਅਤੇ ਹੇਠਾਂ ਨਵੀਆਂ ਸੀਮਾਵਾਂ ਦੀ ਖੋਜ ਕਰ ਰਿਹਾ ਹੈ। ਮੌਜੂਦਾ ਸਮੇਂ ਵਿੱਚ ਧਰਤੀ ਵਿੱਚ ਸਭ ਤੋਂ ਡੂੰਘਾ ਮਨੁੱਖ ਦੁਆਰਾ ਬਣਾਇਆ ਗਿਆ ਰਸ਼ੀਅਨ ਕੋਲਾ ਸੁਪਰਦੀਪ ਬੋਰਹੋਲ ਹੈ। ਇਹ ਬੋਰਹੋਲ, 12,262 ਮੀਟਰ ਭਾਵ 40,230 ਫੁੱਟ ਡੂੰਘਾ, 20 ਸਾਲਾਂ ਦੀ ਡ੍ਰਿਲਿੰਗ ਤੋਂ ਬਾਅਦ 1989 ਵਿੱਚ ਕੋਲਾ ਸੁਪਰਦੀਪ ਬੋਰਹੋਲ ਬਣ ਗਿਆ।
ਚਾਈਨੀਜ਼ ਅਕੈਡਮੀ ਆਫ ਇੰਜੀਨੀਅਰਿੰਗ ਦੇ ਵਿਗਿਆਨੀ ਸਨ ਜਿਨਸ਼ੇਂਗ ਨੇ ਇਸ ਛੇਦ ਨੂੰ ਬਣਾਉਣ ਆਉਣ ਵਾਲੀਆਂ 'ਚ ਮੁਸ਼ਕਿਲਾਂ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਡਰਿਲਿੰਗ ਪ੍ਰੋਜੈਕਟ ਉੰਨਾ ਔਖਾ ਹੈ, ਜਿੰਨਾ ਦੋ ਪਤਲੇ ਸਟੀਲ ਕੇਬਲ 'ਤੇ ਵੱਡੇ ਟਰੱਕ ਨੂੰ ਚਲਾਉਣਾ ਹੈ। ਦੱਸ ਦੇਈਏ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ 2021 ਵਿੱਚ ਹੀ ਇਸ ਪ੍ਰੋਜੈਕਟ ਨੂੰ ਲੈ ਕੇ ਭਰੋਸਾ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Climate Change: ਪਿਛਲੇ ਸੈਂਕੜੇ ਸਾਲਾਂ ਦਾ ਸਭ ਤੋਂ ਗਰਮ ਮਹੀਨਾ ਰਿਹਾ ਜੁਲਾਈ, ਨਾਸਾ ਦੇ ਵਿਗਿਆਨੀ ਚਿੰਤਤ