China import Donkey and Dog From Pakistan: ਚੀਨ ਪਾਕਿਸਤਾਨ ਤੋਂ ਖੋਤੇ ਅਤੇ ਕੁੱਤਿਆਂ ਦੀ ਦਰਾਮਦ ਕਰਨਾ ਚਾਹੁੰਦਾ ਹੈ। ਵਣਜ ਬਾਰੇ ਸੈਨੇਟ ਦੀ ਸਥਾਈ ਕਮੇਟੀ ਦੀ ਬੈਠਕ ਸੈਨੇਟਰ ਜ਼ੀਸ਼ਾਨ ਖਾਨਜ਼ਾਦਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਇੰਮਪੋਰਟ ਅਤੇ ਐਕਸਪੋਰਟ 'ਤੇ ਬ੍ਰੀਫਿੰਗ ਦੌਰਾਨ ਵਣਜ ਮੰਤਰਾਲੇ ਦੇ ਅਧਿਕਾਰੀਆਂ ਨੇ ਬੈਠਕ 'ਚ ਕਿਹਾ ਕਿ ਚੀਨ ਪਾਕਿਸਤਾਨ ਤੋਂ ਗਧੇ ਅਤੇ ਕੁੱਤੇ ਖਰੀਦਣਾ ਚਾਹੁੰਦਾ ਹੈ।


ਕਮੇਟੀ ਮੈਂਬਰ ਦਿਨੇਸ਼ ਕੁਮਾਰ ਨੇ ਕਿਹਾ ਕਿ ਚੀਨ ਪਾਕਿਸਤਾਨ ਨੂੰ ਗਧੇ ਅਤੇ ਕੁੱਤੇ ਐਕਸਪੋਰਟ ਕਰਨ ਲਈ ਕਹਿ ਰਿਹਾ ਹੈ। ਕਮੇਟੀ ਮੈਂਬਰ ਮਿਰਜ਼ਾ ਮੁਹੰਮਦ ਅਫਰੀਦੀ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਪਸ਼ੂ ਸਸਤੇ ਹਨ, ਪਰ ਖਰੀਦਦਾਰ ਨਹੀਂ ਹਨ। ਅਜਿਹੀ ਸਥਿਤੀ ਵਿੱਚ ਇੱਥੋਂ ਪਸ਼ੂ ਮਾਸ ਦੀ ਇੰਮਪੋਰਟ ਅਤੇ ਐਕਸਪੋਰਟ ਕੀਤੀ ਜਾ ਸਕਦੀ ਹੈ। 


ਤੁਹਾਨੂੰ ਦੱਸ ਦੇਈਏ ਕਿ ਚੀਨ ਦਵਾਈਆਂ ਬਣਾਉਣ ਲਈ ਖੋਤਿਆਂ ਦੀ ਚਮੜੀ ਦਾ ਇਸਤੇਮਾਲ ਕਰਦਾ ਹੈ। ਕੋਰੋਨਾ ਦੇ ਕਾਰਨ, ਚੀਨ ਵਿੱਚ ਦੂਜੇ ਦੇਸ਼ਾਂ ਤੋਂ ਮੀਟ ਖਰੀਦਣਾ ਜਾਂ ਗਧੇ ਅਤੇ ਕੁੱਤੇ ਖਰੀਦਣਾ ਘੱਟ ਗਿਆ ਸੀ। ਸਾਲ 2021 ਵਿੱਚ ਚੀਨ ਨੇ 9.38 ਮਿਲੀਅਨ ਟਨ ਮੀਟ ਦੀ ਦਰਾਮਦ ਕੀਤੀ ਸੀ, ਜੋ ਕਿ 2020 ਵਿੱਚ 9.91 ਮਿਲੀਅਨ ਟਨ ਸੀ।


ਚੀਨ ਗਧੇ ਅਤੇ ਕੁੱਤਿਆਂ ਦੀ ਦਰਾਮਦ ਕਿਉਂ ਕਰ ਰਿਹਾ ਹੈ?
ਚੀਨ ਵਿੱਚ ਕੁੱਤੇ ਦਾ ਮਾਸ ਖਾਧਾ ਜਾਂਦਾ ਹੈ। ਇਸ ਦੇ ਨਾਲ ਹੀ ਉਹ Ijio ਨਾਮ ਦੀ ਦਵਾਈ ਵਿੱਚ ਗਧੇ ਦੀ ਵਰਤੋਂ ਕਰਦਾ ਹੈ। ਚੀਨ ਦਾ ਦਾਅਵਾ ਹੈ ਕਿ ਇਹ ਅਨੀਮੀਆ, ਨੀਂਦ ਨਾ ਆਉਣਾ, ਜ਼ੁਕਾਮ ਅਤੇ ਹੋਰ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਦਾ ਹੈ। ਇਸ ਤੋਂ ਇਲਾਵਾ ਉਮਰ ਦਾ ਅਸਰ ਵੀ ਘੱਟ ਹੁੰਦਾ ਹੈ। ਇਸਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ, ਪਰ ਸਿਰਫ ਇਹ ਰਵਾਇਤੀ ਚੀਨੀ ਦਵਾਈ ਦਾ ਹਿੱਸਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨ ਤੋਂ ਗਧਾ ਖਰੀਦਣ ਦੀ ਗੱਲ ਹੋਈ ਹੈ। 2017 ਵਿੱਚ, ਤਤਕਾਲੀ ਇਮਰਾਨ ਖਾਨ ਸਰਕਾਰ ਨੇ ਚੀਨੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ 'ਗਧੇ ਵਿਕਾਸ ਪ੍ਰੋਗਰਾਮ' ਦੇ ਤਹਿਤ ਖੈਬਰ ਪਖਤੂਨਖਵਾ ਵਿੱਚ ਗਧੇ ਰੱਖੇ ਸਨ।


 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: