ਬੀਜਿੰਗ : ਚੀਨ ਵਿੱਚ ਮਹਿਲਾ ਸਟਾਫ਼ ਉੱਤੇ ਦਬਾਅ ਬਣਾ ਕੇ ਨਿੱਜੀ ਕੰਪਨੀ ਦੇ ਅਧਿਕਾਰੀ ਵੱਲੋਂ ਜ਼ਬਰਦਸਤੀ ਚੁੰਮੀ ਲੈਣ ਦਾ ਵੀਡੀਓ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਜਦੋਂ ਕੰਪਨੀ ਦਾ ਸੀਨੀਅਰ ਅਧਿਕਾਰੀ ਦਫ਼ਤਰ ਆਉਂਦਾ ਤਾਂ ਕੰਪਨੀ ਦੀਆਂ ਸਾਰੀਆਂ ਮਹਿਲਾਵਾਂ ਨੂੰ ਲਾਇਨ ਵਿੱਚ ਲੱਗ ਕੇ ਕਿਸ ਦੇਣੀ ਪੈਂਦੀ ਸੀ। ਜੇਕਰ ਕੋਈ ਮਹਿਲਾ ਅਜਿਹਾ ਨਾ ਕਰਦੀ ਤਾਂ ਉਸ ਨੂੰ ਨੌਕਰੀ ਤੋਂ ਕੱਢ ਦੇਣ ਦੀ ਧਮਕੀ ਮਿਲਦੀ ਸੀ।
ਦੂਜੇ ਪਾਸੇ ਕੰਪਨੀ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਦਫ਼ਤਰ ਵਿੱਚ ਸਾਕਰਆਤਮਕ ਮਾਹੌਲ ਬਣ ਸਕੇ ਇਸ ਕਰ ਕੇ ਇਹ ਪ੍ਰਾਚੀਨ ਪਰੰਪਰਾ ਸ਼ੁਰੂ ਕੀਤੀ ਗਈ ਹੈ। ਚੀਨ ਦੇ ਵਿੱਚ ਕੰਪਨੀ ਦੀ ਹਰਕਤ ਦੀ ਵੀਡੀਓ ਕਾਫ਼ੀ ਵਾਇਰਲ ਵੀ ਹੋ ਰਹੀ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਸਾਰੀਆਂ ਲੜਕੀਆਂ ਲਾਇਨ ਵਿੱਚ ਖੜੀਆਂ ਹਨ ਅਤੇ ਇਹ ਇੱਕ-ਇੱਕ ਕਰ ਕੇ ਆਪਣੇ ਬੋਸ ਨੂੰ ਕਿਸ ਕਰ ਰਹੀਆਂ ਹਨ।
ਚਾਈਨਾ ਪ੍ਰੈੱਸ ਦੀ ਰਿਪੋਰਟ ਦੇ ਅਨੁਸਾਰ ਮਹਿਲਾਵਾਂ ਨੂੰ ਨੌਕਰੀ ਬਚਾਉਣ ਲਈ ਇਹ ਸਭ ਕੁੱਝ ਕਰਨਾ ਪੈ ਰਿਹਾ ਹੈ। ਕੰਪਨੀ ਦੀਆਂ ਦੋ ਲੜਕੀਆਂ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਕੰਪਨੀ ਦਾ ਕਹਿਣਾ ਹੈ ਕਿ ਰੋਜ਼ਾਨਾ ਕਿਸ ਕਰਨ ਦੀ ਯੋਜਨਾ ਅਮਰੀਕਾ ਦੀ ਇੱਕ ਕੰਪਨੀ ਨੂੰ ਦੇਖ ਕੇ ਬਣਾਈ ਗਈ ਹੈ। ਉਨ੍ਹਾਂ ਆਖਿਆ ਕਿ ਅਜਿਹਾ ਕਰਨ ਨਾਲ ਕੰਪਨੀ ਵਿੱਚ ਬਹੁਤ ਚੰਗਾ ਮਾਹੌਲ ਬਣਦਾ ਹੈ।