ਸਥਾਨਕ ਮੀਡੀਆ ਮੁਤਾਬਕ ਕੰਪਨੀ ਦੇ ਇਸ ਕੰਮ ਦੀ ਦੁਨੀਆ ਭਰ ਵਿੱਚ ਆਲੋਚਨਾ ਹੋ ਰਹੀ ਹੈ। ਕਰਮਚਾਰੀਆਂ ਨੂੰ ਉਦੋਂ ਕੁੱਤੇ ਬਣਨ ਲਈ ਕਿਹਾ ਗਿਆ ਜਦ ਸੜਕ 'ਤੇ ਟ੍ਰੈਫਿਕ ਚੱਲ ਰਿਹਾ ਸੀ ਤੇ ਉਨ੍ਹਾਂ ਨੂੰ ਸਾਲ ਦੇ ਟਾਰਗੇਟ ਪੂਰੇ ਨਾ ਕਰਨ ਬਦਲੇ ਜ਼ਲੀਲ ਕੀਤਾ ਗਿਆ। ਕੰਪਨੀ ਦਾ ਇੱਕ ਮੁਲਾਜ਼ਮ ਝੰਡਾ ਲੈਕੇ ਉਨ੍ਹਾਂ ਨਾਲ ਚੱਲ ਰਿਹਾ ਸੀ ਤੇ ਟ੍ਰੈਫਿਕ ਨੂੰ ਦੂਰ ਕਰ ਰਿਹਾ ਸੀ।
ਹਾਲਾਂਕਿ, ਬਾਅਦ ਵਿੱਚ ਪੁਲਿਸ ਨੇ ਆ ਕੇ ਕੰਪਨੀ ਨੂੰ ਅਜਿਹਾ ਕਰਨ ਤੋਂ ਰੋਕਿਆ। ਇਸ ਘਟਨਾ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਸਰਕਾਰ ਨੇ ਕੰਪਨੀ 'ਤੇ ਸਖ਼ਤੀ ਕਰਦਿਆਂ ਆਰਜ਼ੀ ਤੌਰ ਕੰਪਨੀ ਨੂੰ ਬੰਦ ਕਰ ਦਿੱਤਾ ਹੈ। ਚੀਨੀ ਕੰਪਨੀ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਜ਼ਲੀਲ ਕੀਤੇ ਜਾਣ ਦਾ ਇਹ ਪਹਿਲਾ ਮਸਲਾ ਨਹੀਂ ਹੈ। ਪਿਛਲੇ ਸਾਲ ਇੱਕ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਥੱਪੜ ਮਾਰਨ ਦਾ ਵੀਡੀਓ ਵੀ ਵਾਇਰਲ ਹੋਇਆ ਸੀ।
ਦੇਖੋ ਵੀਡੀਓ-