ਪੜਚੋਲ ਕਰੋ
Advertisement
ਚੀਨੀ ਬੰਦੇ ਨੂੰ ਹੋਇਆ ਅਜਿਹਾ ਅਹਿਸਾਸ ਕਿ ਸੱਜ ਗਿਆ ਸਿੰਘ, ਹੁਣ ਕਰ ਰਿਹਾ ਸਿੱਖੀ ਦਾ ਪ੍ਰਚਾਰ
ਪਤ ਸਿੰਘ ਪਹਿਲੀ ਵਾਰ ਉਦੋਂ ਸਿੱਖੀ ਦੇ ਰੂ-ਬ-ਰੂ ਹੋਏ ਜਦੋਂ ਉਨ੍ਹਾਂ ਕਮਿਊਨਿਟੀ ਸੈਂਟਰ ਬਾਹਰ ਲੋਕਾਂ ਦੀ ਭੀੜ ਜਮ੍ਹਾ ਹੋਈ ਵੇਖੀ। ਖ਼ਬਰ ਏਜੰਸੀ ਮੁਤਾਬਕ ਜਦੋਂ ਪਤ ਸਿੰਘ ਸੈਂਟਰ ਪਹੁੰਚੇ ਤਾਂ ਉਨ੍ਹਾਂ ਨੂੰ ਗੁਰੂ ਨਾਨਕ ਫਰੀ ਕਿਚਨ ਵਿੱਚ ਲੰਗਰ ਵੰਡਣ ਲਈ ਦਸਤਾਨੇ ਦਿੱਤੇ ਗਏ।
ਚੰਡੀਗੜ੍ਹ: ਇੱਕ ਧਰਮ ਹੋਣ ਦੇ ਨਾਲ-ਨਾਲ ਸਿੱਖ ਧਰਮ ਅਹਿਸਾਸ ਵੀ ਹੈ ਜੋ ਲੋਕਾਂ ਨੂੰ ਹੋਰਾਂ ਦੀ ਮਦਦ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸੇ ਅਹਿਸਾਸ ਨੇ ਚੀਨੀ ਬੰਦੇ ਨੂੰ ਸਿੱਖ ਧਰਮ ਅਪਣਾਉਣ ਲਈ ਮਜਬੂਰ ਕਰ ਦਿੱਤਾ। ਵੈਨਕੂਵਰ ਵਿੱਚ ਰਹਿਣ ਵਲੇ ਚੀਨੀ ਸਿੱਖ ਮੀਤ ਪਤ ਸਿੰਘ ਚਿਉਂਗ ਨੂੰ ਜ਼ਿੰਦਗੀ ਦਾ ਅਜਿਹਾ ਤਜਰਬਾ ਹੋਇਆ ਕਿ ਉਨ੍ਹਾਂ ਸਿੱਖ ਬਣਨ ਦਾ ਫੈਸਲਾ ਕਰ ਲਿਆ।
ਪਤ ਸਿੰਘ ਪਹਿਲੀ ਵਾਰ ਉਦੋਂ ਸਿੱਖੀ ਦੇ ਰੂ-ਬ-ਰੂ ਹੋਏ ਜਦੋਂ ਉਨ੍ਹਾਂ ਕਮਿਊਨਿਟੀ ਸੈਂਟਰ ਬਾਹਰ ਲੋਕਾਂ ਦੀ ਭੀੜ ਜਮ੍ਹਾ ਹੋਈ ਵੇਖੀ। ਖ਼ਬਰ ਏਜੰਸੀ ਮੁਤਾਬਕ ਜਦੋਂ ਪਤ ਸਿੰਘ ਸੈਂਟਰ ਪਹੁੰਚੇ ਤਾਂ ਉਨ੍ਹਾਂ ਨੂੰ ਗੁਰੂ ਨਾਨਕ ਫਰੀ ਕਿਚਨ ਵਿੱਚ ਲੰਗਰ ਵੰਡਣ ਲਈ ਦਸਤਾਨੇ ਦਿੱਤੇ ਗਏ।
ਇਸ ਪਿੱਛੋਂ ਉਸੇ ਵੇਲੇ ਪਤ ਸਿੰਘ ਨੇ ਸਿੱਖ ਧਰਮ ਅਪਣਾਉਣ ਦਾ ਫੈਸਲਾ ਕਰ ਲਿਆ। ਉਨ੍ਹਾਂ ਆਪਣੀ ਦਿੱਖ ਪੂਰੀ ਤਰ੍ਹਾਂ ਬਦਲ ਲਈ। ਹੁਣ ਉਹ ਆਪਣੇ ਹੱਥ ਵਿੱਚ ਕੜਾ ਪਾਉਂਦੇ ਹਨ ਤੇ ਸਿਰ 'ਤੇ ਦਸਤਾਰ ਸਜਾਉਂਦੇ ਹਨ। ਉਹ 'ਅੰਮ੍ਰਿਤ' ਛਕ ਕੇ ਗੁਰੂ ਦੇ ਸਿੰਘ ਸਜ ਗਏ ਹਨ।
ਦੱਸ ਦੇਈਏ ਪੇਸ਼ੇ ਵਜੋਂ ਪਤ ਸਿੰਘ ਫੋਟੋਗ੍ਰਾਫਰ ਹਨ। ਹੁਣ ਉਹ ਅੰਮ੍ਰਿਤ ਵੇਲੇ 3.30 ਵਜੇ ਉੱਠਦੇ ਹਨ ਤੇ ਨਿਤਨੇਮ ਵੀ ਕਰਦੇ ਹਨ। ਹਰ ਐਤਵਾਰ ਗੁਰੂ ਘਰ ਦੇ ਲੰਗਰਾਂ ਦੀ ਸੇਵਾ ਕਰਦੇ ਹਨ। ਇੱਥੋਂ ਤਕ ਕਿ ਉਨ੍ਹਾਂ ਸਿੱਖ ਧਰਮ ਨੂੰ ਪ੍ਰਫੁਲਿਤ ਕਰਨ ਲਈ '3 Facts about Sikhi' ਨਾਂ ਹੇਠ ਪੈਂਫਲਿਟ ਵੀ ਛਪਵਾਇਆ ਹੈ। ਉਹ ਦੁਨੀਆ ਤੇ ਮੁੱਖ ਤੌਰ 'ਤੇ ਚੀਨੀਆਂ ਨੂੰ ਸਿੱਖ ਧਰਮ ਤੋਂ ਜਾਣੂੰ ਕਰਵਾਉਣਾ ਚਾਹੁੰਦੇ ਹਨ।Serving hot pakoras, chai, and a crash course in Sikhi, Pat Singh Cheung is a fixture at Oppenheimer Park and the Downtown East-Side.
— Sikh Heritage Month BC (@sikhheritageBC) March 29, 2019
Canadians Sikhs celebrate Sikh Heritage Month BC with events around Metro Vancouver in April. Visit https://t.co/1pr6sAWJDQ to find out more. pic.twitter.com/GsuOd1wBAJ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਪੰਜਾਬ
ਆਟੋ
Advertisement