ਲੰਡਨਇੱਕ ਚੀਨੀ ਪ੍ਰੋਪਰਟੀ ਟਾਈਕੂਨ ਨੇ ਲੰਡਨ 'ਚ ਹਾਈਡ ਪਾਰਕ ਦੇ ਨਜ਼ਦੀਕ ਇੱਕ 45 ਕਮਰਿਆਂ ਵਾਲੀ ਹਵੇਲੀ ਨੂੰ 200 ਮਿਲੀਅਨ ਪੋਂਡ ਤੋਂ ਵੀ ਵੱਧ 'ਚ ਖਰੀਦਣ ਲਈ ਸਹਿਮਤੀ ਦਿੱਤੀ ਹੈ। ਇਸ ਨਾਲ ਇਹ ਯੂਕੇ 'ਚ ਵਿਕਣ ਵਾਲਾ ਸਭ ਤੋਂ ਮਹਿੰਗਾ ਮਕਾਨ ਹੋ ਜਾਵੇਗਾ।


ਸੱਤ ਮੰਜ਼ਿਲਾ ਜਾਇਦਾਦ 1980 ਦੇ ਦਹਾਕੇ 'ਚ  ਵਿਸ਼ਾਲ ਨਿਵਾਸ 'ਚ ਤਬਦੀਲ ਹੋਣ ਤੋਂ ਪਹਿਲਾਂ ਚਾਰ ਵਿਸ਼ਾਲ ਪਰਿਵਾਰਾਂ ਦੇ ਰਹਿਣ ਲਈ ਬਣਾਈ ਗਈ ਸੀ। ਇਸਦਾ ਪਿਛਲਾ ਮਾਲਕ ਸਾਊਦੀ ਅਰਬ ਦੇ ਕ੍ਰਾਓਨ ਪ੍ਰਿੰਸ ਸੁਲਤਾਨ ਬਿਨ ਅਬਦੁੱਲ-ਅਜ਼ੀਜ਼ ਸੀ ਜੋ 2011 'ਚ ਮਰ ਗਏ। ਇਹ ਅਰਬਪਤੀ ਕਾਰੋਬਾਰੀ ਰਾਫਿਕ ਹੈਰੀ ਦਾ ਘਰ ਵੀ ਰਿਹਾ ਹੈਜੋ ਦੋ ਵਾਰ ਲੇਬਨਾਨ ਦੇ ਪ੍ਰਧਾਨਮੰਤਰੀ ਰਹਿ ਚੁੱਕੇ ਹਨ।




ਇਕ ਬੁਲਾਰੇ ਨੇ ਕਿਹਾ, "ਚੇਅੰਗ ਚੁੰਗ-ਕਿਯੂ ਚੀਨੀ ਪ੍ਰੋਪਰਟੀ ਟਾਈਕੂਨ ਨੇ ਅਜੇ ਇਹ ਫੈਸਲਾ ਨਹੀਂ ਕੀਤਾ ਹੈ ਕਿ ਉਹ 62,000 ਵਰਗ ਫੁੱਟ ਮਹਿ ਨੂੰ ਆਪਣੇ ਪਰਿਵਾਰਕ ਘਰ ਵਜੋਂ ਵਰਤਣਗੇ ਜਾਂ ਇਸ ਨੂੰ ਅਪਾਰਟਮੈਂਟਾਂ ਦੀ  ਲੜੀ 'ਚ ਵੰਡਣਗੇ। ਜੇ ਮੁਰੰਮਤ ਕੀਤੀ ਗਈ ਅਤੇ ਅਪਾਰਟਮੈਂਟਸ 'ਚ ਬਦਲ ਦਿੱਤੀ ਗਈ ਤਾਂ ਇਹ ਜਾਇਦਾਦ 700 ਮਿਲੀਅਨ ਪੋਂਡ ਤੱਕ ਦੀ ਕੀਮਤ ਵਾਲੀ ਹੋ ਸਕਦੀ ਹੈ"


ਨਾਈਟਸਬ੍ਰਿਜ ਹਾਊਸਜੋ 1830 ਦੇ ਦਹਾਕੇ 'ਚ ਬਣਾਇਆ 'ਚ ਲੱਗਭਗ 45 ਕਮਰੇ ਹਨ ਜਿਨ੍ਹਾਂ 'ਚ ਸ਼ਾਨਦਾਰ ਸਟੇਟਰੂਮਜ਼, 20 ਬੈੱਡਰੂਮ ਸਵੀਮਿੰਗ ਪੂਲਪ੍ਰਾਈਵੇਟ ਹੈਲਥ ਸਪਾ ਅਤੇ ਜਿਮ ਦੇ ਨਾਲ-ਨਾਲ ਕਈ ਕਾਰਾਂ ਲਈ ਜ਼ਮੀਨਦੋਜ਼ ਪਾਰਕਿੰਗ ਸ਼ਾਮਲ ਹੈ। ਇੱਥੇ ਕਈ ਯਾਤਰੀ ਲਿਫਟਾਂ ਅਤੇ ਸਟਾਫ ਰੂਮ ਦਾ  ਵਿੰਗ ਵੀ ਹੈ।


 






ਇਹ ਘਰ ਕੇਨਸਿੰਗਟਨ ਗਾਰਡਨ ਦੇ ਬਿਲਕੁਲ ਦੱਖਣ 'ਚ ਹੈ ਅਤੇ ਇਸ ਦੀਆਂ 68 ਖਿੜਕੀਆਂ ਚੋਂ ਇੱਕ ਤੋਂ ਪਾਰਕ ਦਾ ਦ੍ਰਿਸ਼ ਵੀ ਨਜ਼ਰ ਆਉਂਦਾ ਹੈ। ਇਸ ਦੇ ਅੰਦਰੂਨੀ ਡਿਜ਼ਾਇਨ ਫ੍ਰੈਂਚ ਡਿਜ਼ਾਈਨਰ ਅਲਬਰਟੋ ਪਿੰਟੋ ਨੇ ਤਿਆਰ ਕੀਤਾ ਸੀ

ਚੇਅੰਗਦੱਖਣ-ਪੱਛਮੀ ਚੀਨ ਦੇ ਚੋਂਗਕਿੰਗ ਦਾ ਰਹਿਣ ਵਾਲਾਹਾਂਗਕਾਂਗ ਦੀ ਸੂਚੀਬੱਧ ਕੰਪਨੀ ਸੀਸੀ ਲੈਂਡ ਹੋਲਡਿੰਗਜ਼ ਦਾ ਸੰਸਥਾਪਕ ਅਤੇ ਚੇਅਰਮੈਨ ਹੈ ਜੋ ਕਿ ਚੀਨ ਅਤੇ ਯੂਕੇ 'ਚ ਜਾਇਦਾਦ ਦਾ ਮਾਲਕ ਹੈ।