ਪੜਚੋਲ ਕਰੋ
Advertisement
SFJ ਨੇ ਪੰਜਾਬ ਦੀ 'ਆਜ਼ਾਦੀ' ਲਈ ਮੰਗੀ ਪਾਕਿਸਤਾਨ ਤੋਂ ਮਦਦ, ਕੈਪਟਨ ਹੋਏ ਲੋਹੇ-ਲਾਖੇ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਸ ਫਾਰ ਜਸਟਿਸ ਨਾਂ ਦੀ ਸੰਸਥਾ ਦਾ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਨਾਲ ਇੱਕਮਿੱਕ ਹੋਣ ਦਾ ਦੋਸ਼ ਲਾਇਆ ਹੈ। ਕੈਪਟਨ ਦਾ ਇਹ ਬਿਆਨ ਐਸਐਫਜੇ ਵੱਲੋਂ ਪਾਕਿਸਤਾਨ ਤੋਂ ਪੰਜਾਬ ਨੂੰ 'ਆਜ਼ਾਦ' ਕਰਵਾਉਣ ਲਈ ਰੈਫ਼ਰੰਡਮ 2020 ਕਰਵਾਉਣ ਵਿੱਚ ਮਦਦ ਮੰਗਣ ਮਗਰੋਂ ਆਇਆ ਹੈ। ਐਸਐਫਜੇ ਨੇ ਐਲਾਨ ਕੀਤਾ ਹੈ ਕਿ ਉਹ ਪਾਕਿਸਤਾਨ ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਕਨਵੈਨਸ਼ਨ-2019 ਕਰਵਾਉਣਗੇ। ਐਸਐਫਜੇ ਦੀ ਪਾਕਿਸਤਾਨ ਨੂੰ ਕੀਤੀ ਅਰਜ਼ੋਈ ਤੋਂ ਬਾਅਦ ਕੈਪਟਨ ਨੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕਰੜੇ ਹੱਥੀਂ ਲਿਆ ਹੈ।
ਕੈਪਟਨ ਨੇ ਟਵੀਟ ਕਰ ਕੇ ਕਿਹਾ ਹੈ ਕਿ ਜੇਕਰ ਇਮਰਾਨ ਖ਼ਾਨ ਭਾਰਤ ਨਾਲ ਸ਼ਾਂਤੀ ਚਾਹੁੰਦੇ ਹਨ ਤਾਂ ਅਜਿਹੀਆਂ ਕਾਰਵਾਈਆਂ ਨੂੰ ਰੋਕਿਆ ਜਾਵੇ। ਕੈਪਟਨ ਨੇ ਇੱਕ ਵਾਰ ਫਿਰ ਕਰਤਾਰਪੁਰ ਸਾਹਿਬ ਲਾਂਘੇ ਪਿੱਛੇ ਆਈਐਸਆਈ ਦੇ ਖ਼ਤਰਨਾਕ ਮਨਸੂਬੇ ਹੋਣ ਦੀ ਗੱਲ ਵੀ ਦੁਹਰਾਈ। ਉਨ੍ਹਾਂ ਐਸਐਫਜੇ ਵੱਲੋਂ ਕਰਵਾਈ ਜਾਣ ਵਾਲੀ ਕਰਤਾਰਪੁਰ ਸਾਹਿਬ ਕਨਵੈਨਸ਼ਨ ਦਾ ਵੀ ਸਖ਼ਤ ਵਿਰੋਧ ਕਰਦਿਆਂ ਕਿਹਾ ਹੈ ਕਿ ਕੀ ਆਈਐਸਆਈ ਦੀ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਐਸਐਫਜੇ ਸਮੇਤ ਹੋਰ ਭਾਰਤ ਵਿਰੋਧੀ ਤਾਕਤਾਂ ਨੂੰ ਹਵਾ ਦੇਣ ਦੀ ਇਹੋ ਯੋਜਨਾ ਹੈ।By seeking help of Pak Army @OfficialDGISPR to ‘liberate’ our Punjab, @sikhsforjustice have exposed their nexus with ISI. Their proposed Kartarpur Convention 2019 is an ISI game plan. PM @ImranKhanPTI must stop them if serious about peace with India. @SushmaSwaraj @MEAIndia
— Capt.Amarinder Singh (@capt_amarinder) December 18, 2018
ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਜੇਕਰ ਉਹ ਸੱਚੇ ਮਨ ਨਾਲ ਭਾਰਤ ਲਈ ਦੋਸਤੀ ਦੇ ਬੂਹੇ ਖੋਲ੍ਹਣਾ ਚਾਹੁੰਦੇ ਹਨ ਤਾਂ ਉਹ ਨਾ ਸਿਰਫ਼ ਐਸਐਫਜੇ ਦੇ ਇਸ ਕਦਮ ਦੀ ਨਿਖੇਧੀ ਕਰਨ ਬਲਕਿ ਉਨ੍ਹਾਂ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਕਰਨ ਲਈ ਆਪਣੀ ਜ਼ਮੀਨ ਵੀ ਨਾ ਵਰਤਣ ਦੇਣ। ਕੈਪਟਨ ਨੇ ਪਾਕਿ ਫ਼ੌਜ ਨੂੰ ਵੀ ਅੱਖਾਂ ਦਿਖਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ 1965, 1971 ਤੇ ਕਾਰਗਿਲ ਦੀ ਜੰਗ ਵਿੱਚ ਭਾਰਤ ਹੱਥੋਂ ਮਿਲੀਆਂ ਹਾਰਾਂ ਤੋਂ ਸਬਕ ਲੈਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਪੰਜਾਬ ਹੁਣ 80ਵਿਆਂ ਦੇ ਦਹਾਕੇ ਵਾਲਾ ਨਹੀਂ ਰਿਹਾ ਅਤੇ ਸਾਡੀ ਫ਼ੌਜ ਤੇ ਪੁਲਿਸ ਕਿਸੇ ਵੀ ਹਮਲੇ ਦਾ ਟਾਕਰਾ ਕਰਨ ਲਈ ਬੇਹੱਦ ਸਮਰੱਥ ਹਨ।1971 #DhakaFall, SFJ Seeks #Pakistan @ImranKhanPTI To Support #SikhReferendum2020 & @OfficialDGISPR Force @adgpi To SURRENDER. @timesofindia @HeadlinesIndia @IndiaToday @airnewsalerts @PunjabPoliceInd @News18India @IndianExpress @PTI_News @PIB_India @IndianDiplomacy @adgpi pic.twitter.com/tuMkkdUYlG
— Sikhs For Justice (@sikhsforjustice) December 17, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement