ਪੜਚੋਲ ਕਰੋ
Advertisement
(Source: Poll of Polls)
ਟਰੂਡੋ 'ਤੇ ਲੱਗੇ ਮੀਡੀਆ ਨੂੰ 600 ਮਿਲੀਅਨ ਡਾਲਰ 'ਰਿਸ਼ਵਤ' ਦੇਣ ਦੇ ਇਲਜ਼ਾਮ
ਟੋਰੰਟੋ: ਕੈਨੇਡਾ ਦੀ ਵਿਰੋਧੀ ਧਿਰ ਯਾਨੀ ਕਿ ਕੰਜ਼ਰਵੇਟਿਵ ਪਾਰਟੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਦੇਸ਼ ਦੀ ਮੀਡੀਆ ਨੂੰ ਅਸਿੱਧੇ ਢੰਗ ਨਾਲ ਰਿਸ਼ਵਤ ਦੇਣ ਦੇ ਦੋਸ਼ ਲਾਏ ਹਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਕੰਜ਼ਰਵੇਟਿਵ ਲੀਡਰ ਤੇ ਸੰਸਦ ਮੈਂਬਰ ਪਿਅਰੇ ਪੌਇਲੀਏਵਰੇ ਨੇ ਦਾਅਵਾ ਕੀਤਾ ਹੈ ਕਿ ਟਰੂਡੋ ਨੇ ਅਗਲੇ ਸਾਲ ਦੀਆਂ ਫੈਡਰਲ ਚੋਣਾਂ ਦੇ ਮੱਦੇਨਜ਼ਰ ਆਪਣੇ ਪੱਖੀ ਮੀਡੀਆ ਕਵਰੇਜ ਕਰਵਾਉਣ ਲਈ ਕੈਨੇਡੀਅਨ ਮੀਡੀਆ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਦਰਅਸਲ, ਦੇਸ਼ ਦੇ ਵਿੱਤ ਮੰਤਰੀ ਬਿਲ ਮੋਰਨਿਏਊ ਨੇ ਬੀਤੇ ਕੱਲ੍ਹ ਇਹ ਐਲਾਨ ਕੀਤਾ ਸੀ ਕਿ ਸਰਕਾਰ ਅਗਲੇ ਪੰਜ ਸਾਲਾਂ ਵਿੱਚ ਮੀਡੀਆ ਸਨਅਤ ਲਈ ਟੈਕਸ ਰਿਆਇਤਾਂ ਅਤੇ ਹੋਰ ਮਦਦ ਲਈ 600 ਮਿਲੀਅਨ ਡਾਲਰ ਜਾਰੀ ਕਰੇਗੀ।
ਉਨ੍ਹਾਂ ਕਿਹਾ ਕਿ ਜਸਟਿਨ ਟ੍ਰੈਡਿਊ ਮੁਤਾਬਕ ਚੋਣ ਵਰ੍ਹੇ 'ਚ ਟਰੂਡੋ ਨੂੰ ਪ੍ਰਭਾਵੀ ਤੌਰ 'ਤੇ ਪੇਸ਼ ਕਰਨ ਦਾ ਕੰਮ ਮੀਡੀਆ ਦਾ ਹੈ। ਕੰਜ਼ਰਵੇਟਿਵ ਪਾਰਟੀ ਦੇ ਐਮਪੀ ਪਿਅਰੇ ਪੌਇਲੀਏਵਰੇ ਨੇ ਕਿਹਾ ਕਿ ਟਰੂਡੋ ਕੈਨੇਡੀਅਨ ਕਰਦਾਤਾਵਾਂ ਦੇ 600 ਡਾਲਰ ਮਿਲੀਅਨ ਡਾਲਰ ਦੀ ਉਹ ਖ਼ੈਰਾਤ ਵੰਡ ਰਹੇ ਹਨ ਤਾਂ ਜੋ ਮੀਡੀਆ ਦੀ ਹਮਾਇਤ ਹਾਸਲ ਕਰ ਸਕਣ।Maybe this media union will be the panel that Trudeau sanctions to dole out the half-a-billion dollar journalism slush fund. https://t.co/SNPBolOuG2
— Pierre Poilievre (@PierrePoilievre) November 22, 2018
ਵਿਰੋਧੀ ਧਿਰ ਦੀ ਹੀ ਸੰਸਦ ਮੈਂਬਰ ਮਿਸ਼ੇਲ ਰੈਂਪੇਲ ਨੇ ਟਰੂਡੋ ਸਰਕਾਰ ਦੇ ਮੀਡੀਆ ਪ੍ਰਤੀ ਲਏ ਇਸ ਫੈਸਲੇ ਬਾਰੇ ਕਿਹਾ ਕਿ ਇਹ ਕਦਮ 'ਸਰਕਾਰੀ ਪੱਤਰਕਾਰੀ' ਕਰਨ ਵਾਂਗ ਹੈ। ਉਨ੍ਹਾਂ ਇਸ ਕਦਮ ਨੂੰ ਬੋਲਣ ਦੀ ਆਜ਼ਾਦੀ 'ਤੇ ਵੀ ਹਮਲਾ ਕਰਾਰ ਦਿੱਤਾ।You know what, journalists are the victims of the Trudeau Sponsored Content Fund. They’re all going to have to work extra hard to prove their objectivity in an era where everyone is a content creator. RIP free speech.
— Michelle Rempel (@MichelleRempel) November 22, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement