ਨਵੀਂ ਦਿੱਲੀ: ਕੋਰੋਨਾ ਵਾਇਰਸ ਖਿਲਾਫ ਟੀਕਾਕਰਨ ਮੁਹਿੰਮਾਂ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਜਾਰੀ ਹਨ। ਮਹਾਮਾਰੀ ਨੂੰ ਜਲਦੀ ਤੋਂ ਜਲਦੀ ਖ਼ਤਮ ਕਰ ਲਈ ਬਹੁਤ ਸਾਰੇ ਦੇਸ਼ਾਂ ਨੇ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ। ਹਾਲਾਂਕਿ, ਬਹੁਤ ਸਾਰੇ ਦੇਸ਼ ਹਨ ਜਿਨ੍ਹਾਂ ਨੂੰ ਹੁਣ ਤੱਕ ਇਹ ਟੀਕਾ ਨਹੀਂ ਮਿਲਿਆ, ਜਿਸ ਕਾਰਨ ਉੱਥੇ ਮਹਾਮਾਰੀ ਦੇ ਹੋਰ ਫੈਲਣ ਦਾ ਖਤਰਾ ਬਣਿਆ ਹੋਇਆ ਹੈ।
ਵਿਸ਼ਵ ਸਹਿਤ ਸਗੰਠਨ (WHO) ਦੇ ਡਾਇਰੈਕਟਰ ਜਨਰਲ, ਟੇਡਰੋਸ ਅਧਨੋਮ ਨੇ ਸੋਮਵਾਰ ਨੂੰ ਬਿਆਨ ਵਿੱਚ ਕਿਹਾ ਕਿ ਜਿਸ ਤਰੀਕੇ ਨਾਲ ਕੋਰੋਨਾ ਟੀਕਾ ਲਗਾਉਣ ਲਈ ਮੁਕਾਬਲਾ ਹੋ ਰਿਹਾ ਹੈ, ਉਥੇ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਦੇ ਪਿੱਛੇ ਰਹਿਣ ਦਾ ਡਰ ਹੈ। ਉਨ੍ਹਾਂ ਕਿਹਾ ਕਿ ਅਮੀਰ ਦੇਸ਼ਾਂ ਤੇ ਗਰੀਬ ਦੇਸ਼ਾਂ ਵਿਚਾਲੇ ਅਸਮਾਨਤਾ ਦੀ ਕੰਧ ਹੈ ਤੇ ਇਹ ਟੀਕਿਆਂ ਦੀ ਸਪਲਾਈ ਵਿਚ ਵੱਡੀ ਰੁਕਾਵਟ ਸਾਬਤ ਹੋ ਸਕਦੀ ਹੈ।
ਟੇਡਰੋਸ ਅਧਨੋਮ ਨੇ ਆਪਣੇ ਬਿਆਨ ਵਿਚ ਕਿਹਾ, 'ਵਿਸ਼ਵ ਭਰ ਦੀਆਂ ਸਰਕਾਰਾਂ ਆਪਣੇ ਸਿਹਤ ਕਰਮਚਾਰੀਆਂ ਅਤੇ ਬਜ਼ੁਰਗਾਂ ਨੂੰ ਪਹਿਲਾਂ ਟੀਕੇ ਦੇਣਾ ਚਾਹੁੰਦੀਆਂ ਹਨ, ਇਹ ਚੰਗੀ ਗੱਲ ਹੈ, ਪਰ ਇਹ ਸਹੀ ਨਹੀਂ ਕਿ ਅਮੀਰ ਦੇਸ਼ਾਂ ਦੇ ਨੌਜਵਾਨ ਤੇ ਸਿਹਤਮੰਦ ਲੋਕਾਂ ਨੂੰ ਇਹ ਟੀਕਾ ਮਿਲ ਜਾਵੇ ਤੇ ਗਰੀਬ ਦੇਸ਼ਾਂ ਦੇ ਸਿਹਤ ਕਰਮਚਾਰੀਆਂ ਤੇ ਬਜ਼ੁਰਗਾਂ ਨੇ ਇਹ ਪ੍ਰਾਪਤ ਹੀ ਨਾ ਹੋਵੇ।
ਮੀਡੀਆ ਰਿਪੋਰਟਾਂ ਅਨੁਸਾਰ, ਟੇਡਰੋਸ ਅਧਨੋਮ ਨੇ ਦੱਸਿਆ ਕਿ ਇਸ ਵੇਲੇ 39 ਮਿਲੀਅਨ ਖੁਰਾਕਾਂ ਘੱਟੋ ਘੱਟ 49 ਅਮੀਰ ਦੇਸ਼ਾਂ ਵਿੱਚ ਲੋਕਾਂ ਨੂੰ ਦਿੱਤੀਆਂ ਗਈਆਂ ਹਨ, ਜਦੋਂ ਕਿ ਗਰੀਬ ਦੇਸ਼ਾਂ ਵਿੱਚ ਲੋਕਾਂ ਨੂੰ ਟੀਕੇ ਦੀਆਂ ਸਿਰਫ 25 ਖੁਰਾਕਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਅੰਕੜਿਆਂ ਨੂੰ ਵੇਖ ਕੇ ਲੱਗਦਾ ਹੈ ਕਿ ਵਿਸ਼ਵ ਨੈਤਿਕ ਅਸਫਲਤਾ ਦੇ ਕਿਨਾਰੇ ‘ਤੇ ਹੈ ਅਤੇ ਸਭ ਤੋਂ ਗਰੀਬ ਦੇਸ਼ਾਂ ਦੇ ਲੋਕਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਏਗੀ।
ਟੇਡਰੋਸ ਅਧਨੋਮ ਨੇ ਚੇਤਾਵਨੀ ਦਿੱਤੀ ਕਿ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਦੇ ਲੋਕਾਂ ਨੂੰ ਟੀਕਾ ਜਲਦੀ ਅਤੇ ਵਧੇਰੇ ਖੁਰਾਕ ਲੈਣ ਦੇ ਖ਼ਤਰੇ ਵਿੱਚ ਪੈ ਜਾਵੇਗਾ ਤੇ ਇਹ ਮਹਾਮਾਰੀ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰੇਗਾ। ਉਨ੍ਹਾਂ ਨੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਟੀਕਾ ਵਿਸ਼ਵ ਦੇ ਸਾਰੇ ਸਿਹਤ ਕਰਮਚਾਰੀਆਂ ਅਤੇ ਬਜ਼ੁਰਗ ਲੋਕਾਂ ਨੂੰ ਸਾਲ ਦੇ ਪਹਿਲੇ 100 ਦਿਨਾਂ ਦੇ ਅੰਦਰ-ਅੰਦਰ ਦਿੱਤਾ ਜਾਵੇ।
ਜੇ ਇੰਝ ਟੀਕਾਕਰਨ ਚੱਲਿਆ ਤਾਂ ਨਹੀਂ ਮੁੱਕੇਗਾ ਕੋਰੋਨਾ, WHO ਨੇ ਦਿੱਤੀ ਚੇਤਾਵਨੀ
ਏਬੀਪੀ ਸਾਂਝਾ
Updated at:
19 Jan 2021 03:31 PM (IST)
ਕੋਰੋਨਾ ਵਾਇਰਸ ਖਿਲਾਫ ਟੀਕਾਕਰਨ ਮੁਹਿੰਮਾਂ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਜਾਰੀ ਹਨ। ਮਹਾਮਾਰੀ ਨੂੰ ਜਲਦੀ ਤੋਂ ਜਲਦੀ ਖ਼ਤਮ ਕਰ ਲਈ ਬਹੁਤ ਸਾਰੇ ਦੇਸ਼ਾਂ ਨੇ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ।
- - - - - - - - - Advertisement - - - - - - - - -