ਪੜਚੋਲ ਕਰੋ

Birmingham Crisis: ਬਰਮਿੰਘਮ ਨੇ ਖੁਦ ਨੂੰ ਦੀਵਾਲੀਆ ਕੀਤਾ ਘੋਸ਼ਿਤ, ਮੁਲਾਜ਼ਮਾਂ ਦੀਆਂ ਰੁਕੀਆਂ ਤਨਖ਼ਾਹਾਂ, ਜਾਣੋ ਵਜ੍ਹਾ

Birmingham declares itself bankcrupt: ਦੁਨੀਆ ‘ਤੇ ਰਾਜ ਕਰਨ ਵਾਲੇ ਬ੍ਰਿਟੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਬਰਮਿੰਘਮ ਨੇ ਖੁਦ ਨੂੰ ਦੀਵਾਲੀਆ ਐਲਾਨ ਦਿੱਤਾ ਹੈ। ਇਸ ਕਰਕੇ ਕਈ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੀ ਰੁੱਕ ਗਈਆਂ ਹਨ।

Birmingham declares itself bankcrupt: ਤੁਸੀਂ ਵਪਾਰੀਆਂ ਤੇ ਕੰਪਨੀਆਂ ਨੂੰ ਦੀਵਾਲੀਆ ਹੁੰਦਿਆਂ ਹੋਇਆਂ ਜ਼ਰੂਰ ਸੁਣਿਆ ਹੋਵੇਗਾ, ਪਰ ਕੀ ਤੁਸੀਂ ਕਦੇ ਸ਼ਹਿਰ ਦੇ ਦੀਵਾਲੀਆ ਹੋਣ ਬਾਰੇ ਸੁਣਿਆ ਹੈ? ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਦੁਨੀਆ ‘ਤੇ ਰਾਜ ਕਰਨ ਵਾਲੇ ਬ੍ਰਿਟੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਬਰਮਿੰਘਮ ਨੇ ਖੁਦ ਨੂੰ ਦੀਵਾਲੀਆ ਐਲਾਨ ਦਿੱਤਾ ਹੈ। ਇਸ ਕਰਕੇ ਕਈ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੀ ਰੁੱਕ ਗਈਆਂ ਹਨ।

ਦੱਸ ਦਈਏ ਕਿ ਬਰਮਿੰਘਮ ਨੇ ਪ੍ਰਭਾਵੀ ਰੂਪ ਨਾਲ ਆਪਣੇ ਆਪ ਨੂੰ ਦੀਵਾਲੀਆ ਐਲਾਨ ਦਿੱਤਾ ਹੈ ਅਤੇ ਸਾਰੇ ਗੈਰ-ਜ਼ਰੂਰੀ ਖਰਚੇ ਬੰਦ ਕਰ ਦਿੱਤੇ ਹਨ। ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਸ਼ਹਿਰ ‘ਤੇ 76 ਕਰੋੜ ਪਾਉਂਡ ਮਿਲੀਅਨ (ਲਗਭਗ 95.6 ਕਰੋੜ ਡਾਲਰ) ਤੱਕ ਦੇ ਬਰਾਬਰ ਤਨਖਾਹ ਦੇ ਦਾਅਵੇ ਬਕਾਇਆ ਹਨ।

ਸੀਐਨਐਨ ਦੀ ਰਿਪੋਰਟ ਮੁਤਾਬਕ ਕਰਦਾ ਬਰਮਿੰਘਮ ਸਿਟੀ ਕਾਉਂਸਲ, ਜੋ ਕਿ 10 ਲੱਖ ਤੋਂ ਵੱਧ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਦੀ ਹੈ। ਉਸ ਨੇ ਮੰਗਲਵਾਰ ਨੂੰ ਧਾਰਾ 114 ਨੋਟਿਸ ਦਾਇਰ ਕੀਤਾ, ਜਿਸ ਵਿੱਚ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਖਰਚਿਆਂ ‘ਤੇ ਰੋਕ ਲਾ ਦਿੱਤੀ ਹੈ।

ਨੋਟਿਸ ਰਿਪੋਰਟ ਦੇ ਅਨੁਸਾਰ 65 ਤੋਂ 76 ਕਰੋੜ ਪਾਉਂਡ ਦੇ ਵਿਚਕਾਰ ਤਨਖਾਹ ਦੇ ਦਾਅਵਿਆਂ ਵਿੱਚ ਭੁਗਤਾਨ ਕਰਨ ਕਰਕੇ ਇਹ ਮੁਸ਼ਕਲ ਪੈਦਾ ਹੋਈ। ਸ਼ਹਿਰ ਨੂੰ ਹੁਣ ਵਿੱਤੀ ਸਾਲ 2023-24 ਵਿੱਚ 8.7 ਦਾ ਘਾਟਾ ਹੋਣ ਦਾ ਖਦਸ਼ਾ ਹੈ।

ਇਹ ਵੀ ਪੜ੍ਹੋ: Karachi city ਦੇ ਸਕੂਲ ਇੱਕ ਪ੍ਰਿੰਸੀਪਲ ਨੇ ਕੀਤਾ 45 ਤੋਂ ਵੱਧ ਔਰਤਾਂ ਨਾਲ ਬਲਾਤਕਾਰ

ਕਾਉਂਸਲ ਦੇ ਡਿਪਟੀ ਲੀਡਰ ਸ਼ੇਰੋਨ ਥੌਮਪਸਨ ਨੇ ਮੰਗਲਵਾਰ ਨੂੰ ਕੌਂਸਲਰਾਂ ਨੂੰ ਦੱਸਿਆ ਕਿ ਉਹ "ਕੌਂਸਲ ਦੀਆਂ ਇਤਿਹਾਸਕ ਬਰਾਬਰ ਤਨਖਾਹ ਦੇਣਦਾਰੀ ਦੀਆਂ ਚਿੰਤਾਵਾਂ ਸਮੇਤ ਲੰਬੇ ਸਮੇਂ ਤੋਂ ਚੱਲ ਰਹੇ ਮੁੱਦਿਆਂ" ਦਾ ਸਾਹਮਣਾ ਕਰ ਰਹੇ ਹਨ।

ਥਾਮਸਨ ਨੇ ਕੁਝ ਹੱਦ ਤੱਕ ਬ੍ਰਿਟੇਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਵੀ ਦੋਸ਼ੀ ਠਹਿਰਾਇਆ। ਉਨ੍ਹਾਂ ਨੇ ਕਿਹਾ ਕਿ ਬਰਮਿੰਘਮ ਵਿੱਚ "ਕਨਜ਼ਰਵੇਟਿਵ ਸਰਕਾਰਾਂ ਵਲੋਂ ਇੱਕ ਬਿਲੀਅਨ ਪਾਉਂਡ ਦੀ ਫੰਡਿੰਗ ਖੋਹ ਲਈ ਗਈ ਸੀ।"

ਜਵਾਬ ਵਿੱਚ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਇੱਕ ਬੁਲਾਰੇ ਨੇ ਕਿਹਾ ਕਿ "ਸਪੱਸ਼ਟ ਤੌਰ 'ਤੇ ਇਹ ਸਥਾਨਕ ਤੌਰ 'ਤੇ ਚੁਣੇ ਗਏ ਕੌਂਸਲਰਾਂ ਲਈ ਆਪਣੇ ਬਜਟ ਦਾ ਪ੍ਰਬੰਧਨ ਕਰਨਾ ਹੈ।"

ਬੁਲਾਰੇ ਨੇ ਕਿਹਾ, "ਸਰਕਾਰ ਨਿਯਮਿਤ ਤੌਰ 'ਤੇ ਉਨ੍ਹਾਂ ਨਾਲ ਜੁੜ ਰਹੀ ਹੈ ਅਤੇ ਉਨ੍ਹਾਂ ਦੀ ਸ਼ਾਸਨ ਵਿਵਸਥਾ ਦੇ ਬਾਰੇ ਵਿੱਚ ਚਿੰਤਾਵਾਂ ਜ਼ਾਹਰ ਕੀਤੀਆਂ ਹਨ ਅਤੇ ਟੈਕਸਦਾਤਾਵਾਂ ਦੇ ਪੈਸੇ ਦੀ ਵਧੀਆ ਵਰਤੋਂ ਬਾਰੇ ਕੌਂਸਲ ਦੇ ਨੇਤਾ ਤੋਂ ਭਰੋਸਾ ਦਿਵਾਉਣ ਦੀ ਬੇਨਤੀ ਕੀਤੀ ਹੈ।"

ਬਰਮਿੰਘਮ ਦਾ ਬਹੁ-ਸੱਭਿਆਚਾਰਕ ਸ਼ਹਿਰ ਮੱਧ ਇੰਗਲੈਂਡ ਵਿੱਚ ਸਭ ਤੋਂ ਵੱਡਾ ਹੈ। ਅਤੇ ਸ਼ਹਿਰ ਨੇ ਪਿਛਲੇ ਸਾਲ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ ਅਤੇ 2026 ਯੂਰਪੀਅਨ ਅਥਲੈਟਿਕਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਨ ਲਈ ਤਹਿ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Emergency landing : ਦਸਤ ਤੋਂ ਪ੍ਰੇਸ਼ਾਨ ਯਾਤਰੀ ਨੇ ਉੱਡਦੇ ਜ਼ਹਾਜ 'ਚ ਹੀ ਕੀਤਾ ਅਜਿਹਾ ਕਾਰਾ, ਫਲਾਈਟ ਦੀ ਕਰਾਉਣੀ ਪਈ ਐਮਰਜੈਂਸੀ ਲੈਂਡਿੰਗ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਾਰਾ ਪਿੰਡ ਮਾਸਟਰਾਂ ਦਾ 'ਤੇ ਨਾਂਅ ਡੰਗਰਖੇੜਾ, ਹੁਣ ਬਦਲਿਆ ਜਾਵੇਗਾ ਪਿੰਡ ਦਾ ਨਾਂਅ, CM ਮਾਨ ਨੇ ਕੀਤਾ ਐਲਾਨ
Punjab News: ਸਾਰਾ ਪਿੰਡ ਮਾਸਟਰਾਂ ਦਾ 'ਤੇ ਨਾਂਅ ਡੰਗਰਖੇੜਾ, ਹੁਣ ਬਦਲਿਆ ਜਾਵੇਗਾ ਪਿੰਡ ਦਾ ਨਾਂਅ, CM ਮਾਨ ਨੇ ਕੀਤਾ ਐਲਾਨ
Punjab News: ਸੁਖਬੀਰ ਬਾਦਲ 'ਤੇ ਹਮਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ ! ਸੀਸੀਟੀਵੀ ਫੁਟੇਜ਼ 'ਚ ਵੱਡੇ ਖੁਲਾਸੇ
Punjab News: ਸੁਖਬੀਰ ਬਾਦਲ 'ਤੇ ਹਮਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ ! ਸੀਸੀਟੀਵੀ ਫੁਟੇਜ਼ 'ਚ ਵੱਡੇ ਖੁਲਾਸੇ
Punjab News: 4 ਦਹਾਕੇ ਪਹਿਲਾਂ ਜਿੱਥੇ 'ਖਾਲਿਸਤਾਨੀਆਂ' ਨੇ ਕੀਤਾ DIG ਦਾ ਕਤਲ, ਉੱਥੇ ਹੀ ਹੁਣ ਸੁਖਬੀਰ ਬਾਦਲ 'ਤੇ ਚੱਲੀ ਗੋਲ਼ੀ, ਜਾਣੋ ਕਿੱਥੇ ਜੁੜ ਰਹੇ ਨੇ ਤਾਰ ?
Punjab News: 4 ਦਹਾਕੇ ਪਹਿਲਾਂ ਜਿੱਥੇ 'ਖਾਲਿਸਤਾਨੀਆਂ' ਨੇ ਕੀਤਾ DIG ਦਾ ਕਤਲ, ਉੱਥੇ ਹੀ ਹੁਣ ਸੁਖਬੀਰ ਬਾਦਲ 'ਤੇ ਚੱਲੀ ਗੋਲ਼ੀ, ਜਾਣੋ ਕਿੱਥੇ ਜੁੜ ਰਹੇ ਨੇ ਤਾਰ ?
Farmers Protest: ਸ਼ੰਭੂ ਤੇ ਖਨੌਰੀ ਬਾਰਡਰ 'ਤੇ ਵੱਡੀ ਹਿੱਲਜੁੱਲ! ਕਿਸਾਨਾਂ ਨੇ ਖਿੱਚੀ ਤਿਆਰੀ, ਹਰਿਆਣਾ ਪੁਲਿਸ ਦਾ ਵੀ ਐਕਸ਼ਨ ਮੋਡ
Farmers Protest: ਸ਼ੰਭੂ ਤੇ ਖਨੌਰੀ ਬਾਰਡਰ 'ਤੇ ਵੱਡੀ ਹਿੱਲਜੁੱਲ! ਕਿਸਾਨਾਂ ਨੇ ਖਿੱਚੀ ਤਿਆਰੀ, ਹਰਿਆਣਾ ਪੁਲਿਸ ਦਾ ਵੀ ਐਕਸ਼ਨ ਮੋਡ
Advertisement
ABP Premium

ਵੀਡੀਓਜ਼

Shambu Border| Farmers | ਕਿਸਾਨ ਕਰਨਗੇ ਦਿੱਲੀ ਵੱਲ ਨੂੰ ਕੂਚ, ਤਿਆਰੀਆਂ ਮੁਕੰਮਲFarmers Protest| Shambu Border ਤੋਂ ਕਿਸਾਨਾ ਨੇ ਕੀਤਾ ਵੱਡਾ ਐਲਾਨ |Narain Singh Chaura ਨੂੰ ਅੰਮ੍ਰਿਤਸਰ ਅਦਾਲਤ 'ਚ ਕੀਤਾ ਪੇਸ਼ਗੰਦੇ ਗੀਤਾਂ ਤੇ ਬੋਲੇ ਗੁਰਦਾਸ ਮਾਨ , ਪੰਜਾਬੀ ਜ਼ੁਬਾਨ ਲਈ ਫ਼ਿਕਰ ਦੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਾਰਾ ਪਿੰਡ ਮਾਸਟਰਾਂ ਦਾ 'ਤੇ ਨਾਂਅ ਡੰਗਰਖੇੜਾ, ਹੁਣ ਬਦਲਿਆ ਜਾਵੇਗਾ ਪਿੰਡ ਦਾ ਨਾਂਅ, CM ਮਾਨ ਨੇ ਕੀਤਾ ਐਲਾਨ
Punjab News: ਸਾਰਾ ਪਿੰਡ ਮਾਸਟਰਾਂ ਦਾ 'ਤੇ ਨਾਂਅ ਡੰਗਰਖੇੜਾ, ਹੁਣ ਬਦਲਿਆ ਜਾਵੇਗਾ ਪਿੰਡ ਦਾ ਨਾਂਅ, CM ਮਾਨ ਨੇ ਕੀਤਾ ਐਲਾਨ
Punjab News: ਸੁਖਬੀਰ ਬਾਦਲ 'ਤੇ ਹਮਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ ! ਸੀਸੀਟੀਵੀ ਫੁਟੇਜ਼ 'ਚ ਵੱਡੇ ਖੁਲਾਸੇ
Punjab News: ਸੁਖਬੀਰ ਬਾਦਲ 'ਤੇ ਹਮਲੇ ਦੀਆਂ ਖੁੱਲ੍ਹਣ ਲੱਗੀਆਂ ਪਰਤਾਂ ! ਸੀਸੀਟੀਵੀ ਫੁਟੇਜ਼ 'ਚ ਵੱਡੇ ਖੁਲਾਸੇ
Punjab News: 4 ਦਹਾਕੇ ਪਹਿਲਾਂ ਜਿੱਥੇ 'ਖਾਲਿਸਤਾਨੀਆਂ' ਨੇ ਕੀਤਾ DIG ਦਾ ਕਤਲ, ਉੱਥੇ ਹੀ ਹੁਣ ਸੁਖਬੀਰ ਬਾਦਲ 'ਤੇ ਚੱਲੀ ਗੋਲ਼ੀ, ਜਾਣੋ ਕਿੱਥੇ ਜੁੜ ਰਹੇ ਨੇ ਤਾਰ ?
Punjab News: 4 ਦਹਾਕੇ ਪਹਿਲਾਂ ਜਿੱਥੇ 'ਖਾਲਿਸਤਾਨੀਆਂ' ਨੇ ਕੀਤਾ DIG ਦਾ ਕਤਲ, ਉੱਥੇ ਹੀ ਹੁਣ ਸੁਖਬੀਰ ਬਾਦਲ 'ਤੇ ਚੱਲੀ ਗੋਲ਼ੀ, ਜਾਣੋ ਕਿੱਥੇ ਜੁੜ ਰਹੇ ਨੇ ਤਾਰ ?
Farmers Protest: ਸ਼ੰਭੂ ਤੇ ਖਨੌਰੀ ਬਾਰਡਰ 'ਤੇ ਵੱਡੀ ਹਿੱਲਜੁੱਲ! ਕਿਸਾਨਾਂ ਨੇ ਖਿੱਚੀ ਤਿਆਰੀ, ਹਰਿਆਣਾ ਪੁਲਿਸ ਦਾ ਵੀ ਐਕਸ਼ਨ ਮੋਡ
Farmers Protest: ਸ਼ੰਭੂ ਤੇ ਖਨੌਰੀ ਬਾਰਡਰ 'ਤੇ ਵੱਡੀ ਹਿੱਲਜੁੱਲ! ਕਿਸਾਨਾਂ ਨੇ ਖਿੱਚੀ ਤਿਆਰੀ, ਹਰਿਆਣਾ ਪੁਲਿਸ ਦਾ ਵੀ ਐਕਸ਼ਨ ਮੋਡ
Punjab News: ਮਾਨਸਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ, ਕਈ ਮੁਲਾਜ਼ਮ ਜ਼ਖ਼ਮੀ, ਲਾਠੀਚਾਰਜ 'ਚ ਕਿਸਾਨਾਂ ਦੇ ਵੀ ਵੱਜੀਆਂ ਸੱਟਾਂ, ਵਾਹਨਾਂ ਦੀ ਹੋਈ ਭੰਨ-ਤੋੜ
Punjab News: ਮਾਨਸਾ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ, ਕਈ ਮੁਲਾਜ਼ਮ ਜ਼ਖ਼ਮੀ, ਲਾਠੀਚਾਰਜ 'ਚ ਕਿਸਾਨਾਂ ਦੇ ਵੀ ਵੱਜੀਆਂ ਸੱਟਾਂ, ਵਾਹਨਾਂ ਦੀ ਹੋਈ ਭੰਨ-ਤੋੜ
Amritsar News: ਅੰਮ੍ਰਿਤਸਰ ਫਾਇਰਿੰਗ ਨਾਲ ਮੁੜ ਦਹਿਲਿਆ,  ਕਾਰ 'ਚ ਆਏ 4-5 ਨੌਜਵਾਨਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ 
ਅੰਮ੍ਰਿਤਸਰ ਫਾਇਰਿੰਗ ਨਾਲ ਮੁੜ ਦਹਿਲਿਆ,  ਕਾਰ 'ਚ ਆਏ 4-5 ਨੌਜਵਾਨਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ 
Punjab News: ਹਮਲੇ ਤੋਂ ਬਾਅਦ ਵੀ ਨਹੀਂ ਰੁਕੀ ਸੁਖਬੀਰ ਬਾਦਲ ਦੀ ਸਜ਼ਾ, ਅੱਜ ਸ੍ਰੀ ਕੇਸਗੜ੍ਹ ਸਾਹਿਬ ਪੁੱਜੇ, ਸੇਵਾਦਾਰ ਦੀ ਕਰ ਰਹੇ ਡਿਊਟੀ
ਹਮਲੇ ਤੋਂ ਬਾਅਦ ਵੀ ਨਹੀਂ ਰੁਕੀ ਸੁਖਬੀਰ ਬਾਦਲ ਦੀ ਸਜ਼ਾ, ਅੱਜ ਸ੍ਰੀ ਕੇਸਗੜ੍ਹ ਸਾਹਿਬ ਪੁੱਜੇ, ਸੇਵਾਦਾਰ ਦੀ ਕਰ ਰਹੇ ਡਿਊਟੀ
Attack on Sukhbir Badal: ਜਦੋਂ ਤਕੜੇ ਲਿਖਾਰੀ ਬੁੱਢੀ ਉਮਰੇ ਹਥਿਆਰ ਚੁੱਕ ਲੈਣ ਤਾਂ ਹਕੂਮਤ ਨੂੰ ਸਮਝਣਾ ਚਾਹੀਦਾ ਕਿ....., ਸੁਖਬੀਰ ਹਮਲੇ 'ਤੇ ਮਾਨ ਦਾ ਵੱਡਾ ਬਿਆਨ
Attack on Sukhbir Badal: ਜਦੋਂ ਤਕੜੇ ਲਿਖਾਰੀ ਬੁੱਢੀ ਉਮਰੇ ਹਥਿਆਰ ਚੁੱਕ ਲੈਣ ਤਾਂ ਹਕੂਮਤ ਨੂੰ ਸਮਝਣਾ ਚਾਹੀਦਾ ਕਿ....., ਸੁਖਬੀਰ ਹਮਲੇ 'ਤੇ ਮਾਨ ਦਾ ਵੱਡਾ ਬਿਆਨ
Embed widget