ਯਾਂਗੁਨ: ਮਿਆਂਮਾਰ ਦੀ ਫੌਜ ਨੇ ਦੇਸ਼ ਦੀ ਰਾਜਧਾਨੀ 'ਚ ਸ਼ਨੀਵਾਰ ਪਰੇਡ ਦੇ ਨਾਲ ਸਾਲਾਨਾ ਹਥਿਆਰਬੰਦ ਬਲ ਦਿਵਸ ਦੀ ਛੁੱਟੀ ਰਹੀ। ਉੱਥੇ ਹੀ ਦੇਸ਼ ਦੇ ਕਈ ਹੋਰ ਇਲਾਕਿਆਂ ਨੂੰ ਦਬਾਉਣ ਤਹਿਤ ਫੌਜ ਤੇ ਪੁਲਿਸ ਕਰਮੀਆਂ ਵੱਲੋਂ ਦਰਜਨਾਂ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਯਾਂਗੁਨ 'ਚ ਮੌਜੂਦਾ ਸਮੇਂ ਮੌਤ ਦੇ ਅੰਕੜੇ ਇਕੱਠੇ ਕਰ ਰਹੇ ਇਕ ਆਜ਼ਾਦ ਖੋਜਕਰਤਾ ਨੇ ਸ਼ਨੀਵਾਰ ਸ਼ਾਮ ਤਕ ਮਰਨ ਵਾਲੇ ਲੋਕਾਂ ਦਾ ਅੰਕੜਾ 93 ਦੱਸਿਆ ਹੈ। ਇਹ ਮ੍ਰਿਤਕ ਕਰੀਬ ਦੋ ਦਰਜਨ ਸ਼ਹਿਰਾਂ ਤੇ ਕਸਬਿਆਂ ਤੋਂ ਸਨ। ਇਹ ਅੰਕੜੇ ਤਖਤਾਪਲਟ ਤੋਂ ਬਾਅਦ ਤੋਂ ਸਭ ਤੋਂ ਜ਼ਿਆਦਾ ਖੂਨ ਖਰਾਬੇ ਵਾਲੇ ਦਿਨਾਂ 'ਚੋਂ ਇਕ ਦੱਸੇ ਜਾਂਦੇ ਹਨ।


ਆਨਲਾਈਨ ਖਬਰ ਵੈਬਸਾਈਟ ਮਿਆਂਮਾਰ ਨਾਊ ਨੇ ਦੱਸਿਆ ਕਿ ਮ੍ਰਿਤਕਾਂ ਦਾ ਅੰਕੜਾ 91 ਪਹੁੰਚ ਗਿਆ ਹੈ। ਇਹ ਦੋਵੇਂ ਹੀ ਸੰਖਿਆ ਤਖਤਾਪਲਟ ਤੋਂ ਬਾਅਦ ਇਸ ਤੋਂ ਪਹਿਲਾਂ ਦੇ ਇਕ ਦਿਨ 'ਚ ਸਭ ਤੋਂ ਜ਼ਿਆਦਾ ਮੌਤਾਂ ਦੇ 14 ਮਾਰਚ ਦੇ ਅੰਕੜਿਆਂ ਤੋਂ ਕਿਤੇ ਜ਼ਿਆਦਾ ਹੈ। ਉਦੋਂ ਮ੍ਰਿਤਕਾਂ ਦੀ ਸੰਖਿਆਂ 74 ਤੋਂ 90 ਦੇ ਵਿਚ ਕਹੀ ਜਾ ਰਹੀ ਸੀ।


ਆਪਣੀ ਸੁਰੱਖਿਆ ਦੇ ਮੱਦੇਨਜ਼ਰ ਨਾਂਅ ਲੁਕਾਉਣ 'ਤੇ ਖੋਜਕਰਤਾ ਆਮ ਤੌਰ 'ਤੇ ਪ੍ਰਤੀ ਦਿਨ ਅਸਿਸਟੇਂਸ ਐਸੋਸੀਏਸ਼ਨ ਆਫ ਪੌਲੀਟੀਕਲ ਪ੍ਰਿਜਨਰਸ ਵੱਲੋਂ ਜਾਰੀ ਅੰਕੜਿਆਂ ਦਾ ਮੇਲ ਕਰਦਾ ਹੈ। ਇਹ ਸੰਸਥਾ ਮੌਤ ਤੇ ਗ੍ਰਿਫਤਾਰੀ ਦੇ ਅੰਕੜਿਆਂ ਦਾ ਬਿਓਰਾ ਰੱਖਦੀ ਹੈ ਤੇ ਇਸ ਨੂੰ ਪੁਖਤਾ ਸੂਤਰਾਂ ਦੇ ਤੌਰ 'ਤੇ ਦੇਖਿਆ ਜਾਂਦਾ ਹੈ। ਐਸੋਸੀਏਟਡ ਪ੍ਰੈਸ ਸੁਤੰਤਰ ਰੂਪ ਤੋਂ ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਨਹੀਂ ਕਰਦਾ।


ਇਨ੍ਹਾਂ ਹੱਤਿਆਵਾਂ ਨੂੰ ਲੈਕੇ ਅੰਤਰ ਰਾਸ਼ਟਰੀ ਪੱਧਰ 'ਤੇ ਵਿਆਪਕ ਨਿੰਦਾ ਹੋਈ ਹੈ ਤੇ ਮਿਆਂਮਾਰ ''ਚ ਕਈ ਕੂਟਨੀਤਕ ਮਿਸ਼ਨਾਂ ਨੇ ਬਿਆਨ ਜਾਰੀ ਕੀਤੇ ਹਨ। ਜਿੰਨ੍ਹਾਂ ''ਚ ਸ਼ਨੀਵਾਰ ਨੂੰ ਬੱਚਿਆਂ ਸਮੇਤ ਕੀਤੀ ਨਾਗਰਿਕਾਂ ਦੀ ਹੱਤਿਆਂ ਦਾ ਜ਼ਿਕਰ ਹੈ।


ਮਿਆਂਮਾਰ ਲਈ ਯੂਰਪੀ ਸੰਘ ਦੇ ਪ੍ਰਤੀਨਿਧਮੰਡਲ ਨੇ ਟਵਿਟਰ ਤੇ ਕਿਹਾ, '76ਵਾਂ ਮਿਆਂਮਾਰ ਹਥਿਆਰਬੰਦ ਬਲ ਦਿਵਸ ਅੱਤਵਾਦ ਤੇ ਨਿਰਾਦਰ ਦੇ ਦਿਨ ਦੇ ਤੌਰ 'ਤੇ ਯਾਦ ਕੀਤਾ ਜਾਵੇਗਾ। ਬੱਚਿਆਂ ਸਮੇਤ ਨਿਹੱਥੇ ਨਾਗਰਿਕਾਂ ਦੀ ਹੱਤਿਆ ਅਜਿਹਾ ਕੰਮ ਹੈ ਜਿਸ ਦਾ ਕੋਈ ਬਚਾਅ ਨਹੀਂ।'


ਆਂਗ ਸਾਨ ਸੂ ਕੀ ਦੀ ਸਰਕਾਰ ਨੂੰ ਪਹਿਲੀ ਫਰਵਰੀ ਨੂੰ ਤਖਤਾਪਲਟ ਜ਼ਰੀਏ ਹਟਾਉਣ ਦੇ ਵਿਰੋਧ ''ਚ ਹੋਣ ਵਾਲੇ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਪ੍ਰਸ਼ਾਸਨ ਜ਼ਿਆਦਾ ਤਾਕਤ ਦਾ  ਇਸਤੇਮਾਲ ਕਰ ਰਿਹਾ ਹੈ ਤੇ ਅਜਿਹੇ 'ਚ ਮਿਆਂਮਾਰ 'ਚ ਮਰਨ ਵਾਲਿਆਂ ਦਾ ਅੰਕੜਾ ਵੀ ਲਗਾਤਾਰ ਵਧ ਰਿਹਾ ਹੈ। ਕਰੀਬ ਪੰਜ ਦਹਾਕਿਆਂ ਦੇ ਫੌਜੀ ਸ਼ਾਸਨ ਤੋਂ ਬਾਅਦ ਲੋਕਤੰਤਰਿਕ ਸਰਕਾਰ ਦੀ ਦਿਸ਼ਾ 'ਚ ਹੋਈ ਪ੍ਰਗਤੀ ਤੇ ਇਸ ਫੌਜੀ ਤਖਤਾਪਲਟ ਨੇ ਉਲਟਾ ਅਸਰ ਪਾਇਆ ਹੈ।


ਐਸੋਸੀਏਸ਼ਨ ਆਫ ਪੌਲੀਟੀਕਲ ਪ੍ਰਿਜਨਰਸ ਨੇ ਸ਼ੁੱਰਕਵਾਰ ਤਕ ਤਖਤਾਪਲਟ ਤੋਂ ਬਾਅਦ ਹੋਏ ਦਮਨ 'ਚ 328 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।