ਐਮਸਟ੍ਰਡਮ: ਡੱਚ ਫਰਟਿਲਿਟੀ ਡਾਕਟਰ ਵੱਲੋਂ ਡੋਨਰ ਨਾਲ ਆਪਣੇ ਸਪਰਮ ਬਦਲੀ ਕਰ 49 ਬੱਚੇ ਪੈਦਾ ਕਰਨ ਦਾ ਖੁਲਾਸਾ ਹੋਇਆ ਹੈ। ਯੂਰਪ ਦਾ ਮਸ਼ਹੂਰ ਫਰਟਿਲਿਟੀ ਸਕੈਮ ਬੀਤੇ ਸਮੇਂ ਵਿੱਚ ਉਜਾਗਰ ਹੋਇਆ ਸੀ ਅਤੇ ਹੁਣ ਡਾਕਟਰ ਦੇ ਕਲਾਇੰਟਸ ਦੇ ਬੱਚਿਆਂ ਦੇ ਡੀਐਨਏ ਟੈਸਟ ਨਾਲ ਇਸਦੀ ਪੁਸ਼ਟੀ ਹੋਈ ਹੈ।
ਡਾ. ਜੈਨ ਕੈਰਬਾਟ ਦੀ ਮੌਤ ਦੋ ਸਾਲ ਪਹਿਲਾਂ ਹੋ ਚੁੱਕੀ ਹੈ ਅਤੇ ਸਾਲ 2009 ਤੋਂ ਉਸ ਨੇ ਨਿਜਮੇਗਨ ਸ਼ਹਿਰ ਸਥਿਤ ਆਪਣਾ ਫਰਟਿਲਿਟੀ ਕਲੀਨਕ ਵੀ ਬੰਦ ਕਰ ਦਿੱਤਾ ਸੀ। ਦਰਅਸਲ, ਕੁਝ ਬੇਨਿਯਮੀਆਂ ਕਰਕੇ ਪ੍ਰਸ਼ਾਸਨ ਨੇ ਉਸ ਦੇ ਕਲੀਨਿਕ 'ਤੇ ਰੋਕ ਲਾ ਦਿੱਤੀ ਸੀ।
ਆਪਣੀ ਮੌਤ ਤੋਂ ਪਹਿਲਾਂ ਕੈਰਬਾਟ ਨੇ ਮੰਨਿਆ ਸੀ ਕਿ ਉਸ ਨੇ ਤਕਰੀਬਨ 60 ਬੱਚਿਆਂ ਨੂੰ ਗ਼ੈਰ ਕੁਦਰਤੀ ਤਰੀਕੇ ਨਾਲ ਜਨਮ ਦਿੱਤਾ ਹੈ। ਉਹ ਆਪਣੇ ਕਲੀਨਿਕ 'ਤੇ ਗ਼ੈਰ ਕੁਦਰਤੀ ਤਰੀਕੇ ਨਾਲ ਗਰਭ ਧਾਰਨ ਕਰਨ ਆਉਂਦੀਆਂ ਔਰਤਾਂ ਨੂੰ ਮਰਜ਼ੀ ਦਾ ਸਪਰਮ ਡੋਨਰ ਚੁਣਨ ਦੇ ਬਾਵਜੂਦ ਆਪਣੇ ਸਪਰਮ ਨਾਲ ਗਰਭਵਤੀ ਕਰ ਦਿੰਦਾ ਸੀ। ਹੁਣ ਡੀਐਨਏ ਜਾਂਚ ਵਿੱਚ ਪੁਸ਼ਟੀ ਹੋਈ ਹੈ ਕਿ ਡਾ. ਕੈਰਬਾਟ 49 ਬੱਚਿਆਂ ਦੇ ਪਿਤਾ ਹਨ।