ਪੜਚੋਲ ਕਰੋ

ਡਾਲਰ ਦੇ ਮੁਕਾਬਲੇ ਡਿੱਗਦੇ ਰੁਪਏ ਨੇ ਨਿਚੋੜੇ ਵਿਦੇਸ਼ਾਂ 'ਚ ਭਾਰਤੀ ਵਿਦਿਆਰਥੀ

ਚੰਡੀਗੜ੍ਹ: ਡਾਲਰ ਦੇ ਮੁਕਾਬਲੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਚੁੱਕੇ ਰੁਪਏ ਨੇ ਭਾਰਤੀ ਵਿਦਿਆਰਥੀਆਂ ਨੂੰ ਗੰਭੀਰ ਸੰਕਟ ਵਿੱਚ ਪਾ ਦਿੱਤਾ ਹੈ। ਅਮਰੀਕਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਪੜ੍ਹਾਈ ਦੇ ਨਾਲ-ਨਾਲ ਜਿੱਥੇ ਨੌਕਰੀ ਤਾਂ ਕਰਨੀ ਪੈ ਹੀ ਰਹੀ ਹੈ, ਨਾਲ ਹੀ ਖਰਚੇ ਘੱਟ ਕਰਨ ਲਈ ਰੋਟੀ ਖਾਣੀ ਵੀ ਘਟਾਉਣੀ ਪੈ ਰਹੀ ਹੈ। ਇਸ ਦੇ ਨਾਲ ਹੀ ਪਹਿਲਾਂ ਦੇ ਮੁਕਾਬਲੇ ਕੋਰਸਾਂ ਦੀ ਫੀਸ ਵੀ ਵਧ ਗਈ ਹੈ। ਅਜਿਹੇ ਵਿੱਚ ਭਾਰਤ ਵੱਸਦੇ ਮਾਪੇ ਆਪਣੇ ਬੱਚਿਆਂ ਲਈ ਫਿਕਰਮੰਦ ਹਨ, ਕਿਉਂਕਿ ਅਜਿਹੇ ਹਾਲਾਤ ਉਨ੍ਹਾਂ ਨੂੰ ਉਨ੍ਹਾਂ ਦੀ ਪੜ੍ਹਾਈ ਤੋਂ ਦੂਰ ਲਿਜਾ ਰਹੇ ਹਨ। ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਆਪਣੇ ਬੱਚਿਆਂ ਨੂੰ ਫ਼ੀਸ ਭੇਜਣੀ ਸੀ, ਉਦੋਂ ਡਾਲਰ ਦਾ ਰੇਟ 70 ਰੁਪਏ ਸੀ। ਉਨ੍ਹਾਂ ਸੋਚਿਆ ਕਿ ਕੁਝ ਸਮਾਂ ਰੁਕ ਜਾਂਦੇ ਹਾਂ, ਇਹ ਵਾਪਸ 65 ਤਕ ਆ ਜਾਵੇਗਾ ਤਾਂ ਪੈਸੇ ਭੇਜਣ ਵਿੱਚ ਸੌਖ ਹੋਵੇਗੀ ਪਰ ਡਾਲਰ 72 ਤੋਂ ਵੀ ਪਾਰ ਹੋ ਗਿਆ। ਉੱਧਰੋਂ ਬੱਚਿਆਂ ਨੂੰ ਲੇਟ ਫੀਸ ਦਾ ਜ਼ੁਰਮਾਨਾ ਵੀ ਲੱਗ ਗਿਆ। ਹੁਣ ਉਨ੍ਹਾਂ ਨੂੰ ਇਸੇ ਵੱਧ ਮੁੱਲ 'ਤੇ ਹੀ ਪੈਸੇ ਭੇਜਣੇ ਪੈ ਰਹੇ ਹਨ। ਇਸੇ ਤਰ੍ਹਾਂ ਹੀ 23 ਸਾਲਾ ਵਿਦਿਆਰਥੀ ਨਿਮੇਸ਼ ਬੰਦੇਕਰ ਨੇ ਅਮਰੀਕਾ ਦੇ ਡੇਟ੍ਰੋਇਟ ਦੀ ਵਾਯੇਨ ਯੂਨੀਵਰਸਿਟੀ ਵਿੱਚ ਮਕੈਨੀਕਲ ਇੰਜਨੀਅਰਿੰਗ ਦੀ ਮਾਸਰਟਰਜ਼ ਡਿਗਰੀ ਕਰਨ ਲਈ 30 ਲੱਖ ਰੁਪਏ ਦਾ ਵਿਦਿਅਕ ਕਰਜ਼ ਲਿਆ ਹੋਇਆ ਹੈ। ਡਾਲਰ ਦੇ ਮੁਕਾਬਲੇ ਜਿਸ ਤਰ੍ਹਾਂ ਰੁਪਿਆ ਟੁੱਟ ਰਿਹਾ ਹੈ, ਉਹ ਫਿਕਰਮੰਦ ਹੁੰਦਾ ਜਾ ਰਿਹਾ ਹੈ ਕਿ ਆਪਣਾ ਕਰਜ਼ ਕਿਸ ਤਰ੍ਹਾਂ ਚੁਕਤਾ ਕਰੇਗਾ। ਉਸ ਨੇ ਦੱਸਿਆ ਕਿ ਉਸ ਦਾ ਸਟੱਡੀ ਲੋਨ ਇਸੇ ਸਾਲ ਅਪਰੈਲ ਵਿੱਚ ਪਾਸ ਹੋਇਆ ਸੀ, ਉਦੋਂ ਇੱਕ ਡਾਲਰ ਦਾ ਭਾਅ 66 ਰੁਪਏ ਸੀ। ਅੱਜ ਡਾਲਰ ਦਾ ਭਾਅ ਵਧਣ ਨਾਲ ਉਸ ਨੂੰ ਆਪਣੀ ਫੀਸ ਵਿੱਚ 60,000 ਰੁਪਏ ਹੋਰ ਵੱਧ ਦੇਣੇ ਪੈਣਗੇ। ਇਹ ਹਾਲ ਇਕੱਲੇ ਅਮਰੀਕਾ ਦਾ ਨਹੀਂ, ਸਗੋਂ ਇਸ ਸਾਲ ਯੂਕੇ ਦੇ ਪੌਂਡ ਦੇ ਮੁਕਾਬਲੇ ਵੀ ਰੁਪਏ ਦੀ ਕੀਮਤ ਕਾਫੀ ਘਟੀ ਹੈ। ਪਿਛਲੇ ਸਾਲ ਗ੍ਰੇਟ ਬ੍ਰਿਟੇਨ ਪੌਂਡ 86 ਰੁਪਏ ਦਾ ਸੀ ਜਦਕਿ ਅੱਜ 95 ਰੁਪਏ ਦਾ ਹੋ ਚੁੱਕਾ ਹੈ। ਆਪਣੀ ਉਚੇਰੀ ਪੜ੍ਹਾਈ ਲਈ ਜਿਹੜੇ ਵਿਦਿਆਰਥੀਆਂ ਨੂੰ ਜੀਆਰਈ, ਜੀਐਮਏਟੀ ਤੇ ਟੀਓਐਫਈਐਲ ਜਿਹੇ ਟੈਸਟ ਦੇਣੇ ਪੈਂਦੇ ਹਨ, ਉਨ੍ਹਾਂ ਦੀ ਫ਼ੀਸ ਵਿੱਚ 3,500 ਰੁਪਏ ਤੋਂ ਲੈ ਕੇ 14,500 ਰੁਪਏ ਤਕ ਵਧ ਚੁੱਕੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Mojtaba Khamenei :  ਕੌਣ ਹੈ ਮੋਜਤਬਾ ਖਾਮੇਨੇਈ ? ਜਿਨ੍ਹਾਂ ਨੂੰ ਮਿਲੀ ਈਰਾਨ ਦੀ ਕਮਾਨ ,ਦੁਨੀਆ ਭਰ 'ਚ ਹੈ ਅਰਬਾਂ ਦੀ ਜਾਇਦਾਦ 
Mojtaba Khamenei :  ਕੌਣ ਹੈ ਮੋਜਤਬਾ ਖਾਮੇਨੇਈ ? ਜਿਨ੍ਹਾਂ ਨੂੰ ਮਿਲੀ ਈਰਾਨ ਦੀ ਕਮਾਨ ,ਦੁਨੀਆ ਭਰ 'ਚ ਹੈ ਅਰਬਾਂ ਦੀ ਜਾਇਦਾਦ 
Stock Market Crash : ਈਰਾਨ ਜੰਗ ਨਾਲ ਵਿਗੜੀ ਸ਼ੇਅਰ ਬਾਜ਼ਾਰ ਦੀ ਹੋਲੀ , ਸੈਂਸੈਕਸ ਅਤੇ ਨਿਫਟੀ 'ਚ ਗਿਰਾਵਟ
Stock Market Crash : ਈਰਾਨ ਜੰਗ ਨਾਲ ਵਿਗੜੀ ਸ਼ੇਅਰ ਬਾਜ਼ਾਰ ਦੀ ਹੋਲੀ , ਸੈਂਸੈਕਸ ਅਤੇ ਨਿਫਟੀ 'ਚ ਗਿਰਾਵਟ
ਈਰਾਨੀ ਹਮਲੇ ‘ਚ ਮਾਰੇ ਗਏ 4 ਅਮਰੀਕੀ ਫੌਜੀਆਂ ਦੀ ਤਸਵੀਰਾਂ ਜਾਰੀ, ਇੱਕ ਮਹਿਲਾ ਫੌਜੀ ਵੀ ਸ਼ਾਮਲ
ਈਰਾਨੀ ਹਮਲੇ ‘ਚ ਮਾਰੇ ਗਏ 4 ਅਮਰੀਕੀ ਫੌਜੀਆਂ ਦੀ ਤਸਵੀਰਾਂ ਜਾਰੀ, ਇੱਕ ਮਹਿਲਾ ਫੌਜੀ ਵੀ ਸ਼ਾਮਲ
Iran ਦੇ ਸੁਪਰੀਮ ਲੀਡਰ ਦਾ ਹੋਇਆ ਐਲਾਨ, ਕਿਸ ਨੂੰ ਮਿਲੀ ਵੱਡੀ ਜ਼ਿੰਮੇਵਾਰੀ?
Iran ਦੇ ਸੁਪਰੀਮ ਲੀਡਰ ਦਾ ਹੋਇਆ ਐਲਾਨ, ਕਿਸ ਨੂੰ ਮਿਲੀ ਵੱਡੀ ਜ਼ਿੰਮੇਵਾਰੀ?

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਮਾਰਚ 2026
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਮਾਰਚ 2026
ਪੰਜਾਬ-ਚੰਡੀਗੜ੍ਹ 'ਚ ਅੱਜ ਮੌਸਮ ਰਹੇਗਾ ਸਾਫ, ਚੱਲਣਗੀਆਂ ਤੇਜ਼ ਹਵਾਵਾਂ; ਤਾਪਮਾਨ ਆਮ ਨਾਲੋਂ ਰਹੇਗਾ ਵੱਧ
ਪੰਜਾਬ-ਚੰਡੀਗੜ੍ਹ 'ਚ ਅੱਜ ਮੌਸਮ ਰਹੇਗਾ ਸਾਫ, ਚੱਲਣਗੀਆਂ ਤੇਜ਼ ਹਵਾਵਾਂ; ਤਾਪਮਾਨ ਆਮ ਨਾਲੋਂ ਰਹੇਗਾ ਵੱਧ
Tarn Taran 'ਚ AAP ਸਰਪੰਚ ਦੇ ਕਤਲ ਮਾਮਲੇ 'ਚ ਲੁੜੀੰਦੇ ਦੋ ਮੁਲਜ਼ਮ ਪੁਲਿਸ ਮੁੱਠਭੇੜ 'ਚ ਜ਼ਖ਼ਮੀ
Tarn Taran 'ਚ AAP ਸਰਪੰਚ ਦੇ ਕਤਲ ਮਾਮਲੇ 'ਚ ਲੁੜੀੰਦੇ ਦੋ ਮੁਲਜ਼ਮ ਪੁਲਿਸ ਮੁੱਠਭੇੜ 'ਚ ਜ਼ਖ਼ਮੀ
Sukhbir Singh Badal ਨੇ 'ਆਪ' ਸਰਕਾਰ 'ਤੇ ਕਸਿਆ ਤੰਜ ,ਕਿਹਾ -ਪੰਜਾਬ 'ਤੇ ਡੇਢ ਲੱਖ ਕਰੋੜ ਰੁਪਏ ਦਾ ਕਰਜ਼ਾ 
Sukhbir Singh Badal ਨੇ 'ਆਪ' ਸਰਕਾਰ 'ਤੇ ਕਸਿਆ ਤੰਜ ,ਕਿਹਾ -ਪੰਜਾਬ 'ਤੇ ਡੇਢ ਲੱਖ ਕਰੋੜ ਰੁਪਏ ਦਾ ਕਰਜ਼ਾ 
Moga 'ਚ ਹੋਲੀ 'ਤੇ ਰਿਟਾਇਰਡ ਫ਼ੌਜੀ 'ਤੇ ਜਾਨਲੇਵਾ ਹਮਲਾ , ਫਰੀਦਕੋਟ ਕੀਤਾ ਰੈਫਰ ,ਰਸਤਾ ਮੰਗਣ 'ਤੇ ਛਿੜਿਆ ਵਿਵਾਦ 
Moga 'ਚ ਹੋਲੀ 'ਤੇ ਰਿਟਾਇਰਡ ਫ਼ੌਜੀ 'ਤੇ ਜਾਨਲੇਵਾ ਹਮਲਾ , ਫਰੀਦਕੋਟ ਕੀਤਾ ਰੈਫਰ ,ਰਸਤਾ ਮੰਗਣ 'ਤੇ ਛਿੜਿਆ ਵਿਵਾਦ 
Amritsar 'ਚ ਮਹਿਲਾ ਵਕੀਲ 'ਤੇ ਥਰਡ ਡਿਗਰੀ Torture ਕਰਨ ਆਰੋਪ ,ਅਦਾਲਤ 'ਚ ਰੌਂਦੇ ਹੋਏ ਸੁਣਾਈ ਹੱਡਬੀਤੀ  
Amritsar 'ਚ ਮਹਿਲਾ ਵਕੀਲ 'ਤੇ ਥਰਡ ਡਿਗਰੀ Torture ਕਰਨ ਆਰੋਪ ,ਅਦਾਲਤ 'ਚ ਰੌਂਦੇ ਹੋਏ ਸੁਣਾਈ ਹੱਡਬੀਤੀ  
PRTC ਦੀਆਂ ਬੱਸਾਂ ਦੇ ਰੰਗ ਨੂੰ ਲੈ ਕੇ AAP ਦਾ ਪਲਟਵਾਰ , ਬਲਤੇਜ ਪੰਨੂ ਨੇ ਵਿਰੋਧੀਆਂ ਨੂੰ ਦਿੱਤਾ ਜਵਾਬ 
PRTC ਦੀਆਂ ਬੱਸਾਂ ਦੇ ਰੰਗ ਨੂੰ ਲੈ ਕੇ AAP ਦਾ ਪਲਟਵਾਰ , ਬਲਤੇਜ ਪੰਨੂ ਨੇ ਵਿਰੋਧੀਆਂ ਨੂੰ ਦਿੱਤਾ ਜਵਾਬ 
Mohali ਦੇ ਡੇਰਾਬੱਸੀ 'ਚ ਹੋਲੀ ਵਾਲੇ ਦਿਨ ਕੁੱਟਮਾਰ , ਚੱਲੇ ਕੁਰਸੀਆਂ- ਡੰਡੇ , ਲੋਕਾਂ ਨੇ ਦੁਕਾਨਾਂ ਕੀਤੀਆਂ ਬੰਦ 
Mohali ਦੇ ਡੇਰਾਬੱਸੀ 'ਚ ਹੋਲੀ ਵਾਲੇ ਦਿਨ ਕੁੱਟਮਾਰ , ਚੱਲੇ ਕੁਰਸੀਆਂ- ਡੰਡੇ , ਲੋਕਾਂ ਨੇ ਦੁਕਾਨਾਂ ਕੀਤੀਆਂ ਬੰਦ 
Embed widget