ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਮੁਲਕ ਦੀ ਨਵੀਂ ਰਾਸ਼ਟਰੀ ਸੁਰੱਖਿਆ ਰਣਨੀਤੀ (ਐਨਐਸਐਸ) ਦਾ ਐਲਾਨ ਕਰਦੇ ਹੋਏ ਪਾਕਿਸਤਾਨ ਨੂੰ ਕਿਹਾ ਹੈ ਕਿ ਆਪਣੀ ਜ਼ਮੀਨ 'ਤੇ ਚੱਲਣ ਵਾਲੀਆਂ ਅੱਤਵਾਦੀ ਜਥੇਬੰਦੀਆਂ ਖਿਲਾਫ ਕਰਾਵਾਈ ਕਰੇ।


ਸੰਸਦ ਤੋਂ ਮਨਜ਼ੂਰੀ ਮਿਲਣ ਮਗਰੋਂ ਟ੍ਰੰਪ ਨੇ ਆਪਣੀ ਪਹਿਲੀ ਰਾਸ਼ਟਰੀ ਸੁਰੱਖਿਆ ਰਣਨੀਤੀ ਨੂੰ ਜਾਰੀ ਕੀਤਾ ਹੈ। ਇਸ ਰਣਨੀਤੀ ਮੁਤਾਬਕ ਅਮਰੀਕਾ ਪਾਕਿਸਤਾਨ ਤੇ ਅਫਗਾਨਿਸਤਾਨ ਵਿੱਚ ਸ਼ਾਂਤੀ ਚਾਹੁੰਦਾ ਹੈ।

ਟ੍ਰੰਪ ਨੇ ਕਿਹਾ, "ਅਸੀਂ ਪਾਕਿਸਤਾਨ ਨੂੰ ਸਾਫ ਕਹਿ ਦਿੱਤਾ ਹੈ ਕਿ ਅਸੀਂ ਉਨ੍ਹਾਂ ਨਾਲ ਚੰਗੀ ਸਾਂਝੇਦਾਰੀ ਚਾਹੁੰਦੇ ਹਾਂ ਪਰ ਅਸੀਂ ਅੱਤਵਾਦ ਖਿਲਾਫ ਉਨ੍ਹਾਂ ਦੇ ਐਕਸ਼ਨ ਵੀ ਵੇਖਣੇ ਹਨ। ਅਸੀਂ ਹਰ ਸਾਲ ਪਾਕਿਸਤਾਨ ਨੂੰ ਵੱਡਾ ਭੁਗਤਾਨ ਕਰਦੇ ਹਾਂ। ਹੁਣ ਉਨ੍ਹਾਂ ਨੂੰ ਐਕਸ਼ਨ ਲੈਣੇ ਹੋਣਗੇ।"

ਪਾਕਿਸਤਾਨ ਨੂੰ 9/11 ਹਮਲੇ ਤੋਂ ਬਾਅਦ ਅਜੇ ਤੱਕ ਅਮਰੀਕਾ ਤੋਂ 33 ਅਰਬ ਡਾਲਰ ਦੀ ਰਕਮ ਮਿਲੀ ਹੈ। ਅਮਰੀਕਾ ਨੇ ਕਿਹਾ, "ਅਸੀਂ ਪਾਕਿਸਤਾਨ 'ਤੇ ਅੱਤਵਾਦ ਖਿਲਾਫ ਲੜਾਈ ਤੇਜ਼ ਕਰਨ ਦਾ ਦਬਾਅ ਬਣਾਵਾਂਗੇ।"