ਲੰਦਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਬ੍ਰਿਟੇਨ ਦੇ ਰਾਜਕੁਮਾਰ ਹੈਰੀ ਤੇ ਅਦਾਕਾਰਾ ਮੇਗਨ ਮਾਰਕੇਲ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਗੇ। ਇਹ ਵਿਆਹ 19 ਮਈ ਨੂੰ ਹੋਣਾ ਹੈ।


 

ਇਸ ਜੋੜੀ ਨੇ ਰਾਜਨੇਤਾਵਾਂ ਨੂੰ ਸੱਦਾ ਨਾ ਦਣ ਦਾ ਫੈਸਲਾ ਕੀਤਾ ਹੈ। ਉੱਜ ਨਿੱਜੀ ਸਬੰਧਾਂ ਵਾਲੇ ਨੇਤਾਵਾਂ ਨੂੰ ਸੱਦਾ ਜ਼ਰੂਰ ਦਿੱਤਾ ਜਾ ਰਿਹਾ ਹੈ। ਬ੍ਰਿਟੇਨ ਸਲਤਨਤ ਦੇ ਪੰਜਵੇਂ ਦਾਅਵੇਦਾਰ 33 ਸਾਲ ਦੇ ਹੈਰੀ ਤੇ ਅਮਰੀਕੀ ਅਦਾਕਾਰਾ ਮਾਰਕੇਲ 19 ਮਈ ਨੂੰ ਵਿਆਹ ਕਰਨ ਜਾ ਰਹੇ ਹਨ।

ਸੀਐਨਐਨ ਚੈਨਲ ਦੀ ਖਬਰ ਮੁਤਾਬਕ ਵਾਈਟ ਹਾਉਸ ਦੇ ਅਧਿਕਾਰੀ ਨੇ ਇਸ ਨੂੰ ਸਹੀ ਦੱਸਿਆ ਹੈ ਕਿ ਟਰੰਪ ਤੇ ਅਮਰੀਕਾ ਦੀ ਪਹਿਲੀ ਔਰਤ ਮੇਲਾਨੀਆ ਟਰੰਪ ਨੂੰ ਇਸ ਵਿਆਹ ਵਿੱਚ ਨਹੀਂ ਸੱਦਿਆ ਜਾ ਰਿਹਾ। ਡਾਉਨਿੰਗ ਸਟਰੀਟ ਦੀ ਖਬਰ ਮੁਤਾਬਕ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੂੰ ਵੀ ਸੱਦਾ ਨਹੀਂ ਦਿੱਤਾ ਗਿਆ।

ਵਿਆਹ ਦਾ ਸਮਾਗਮ ਵਿੰਡਸਰ ਪਲੇਸ ਦੇ ਸੇਂਟ ਜਾਰਜ ਚੈਪਲ ਵਿੱਚ ਹੋਵੇਗਾ। ਇੱਥੇ ਹੀ ਹੈਰੀ ਦੇ ਵੱਡੇ ਭਰਾ ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਦਾ ਵਿਆਹ ਹੋਇਆ ਸੀ।