ਪੜਚੋਲ ਕਰੋ
Advertisement
ਟਰੰਪ ਨੇ 827 ਦਿਨਾਂ 'ਚ ਬੋਲੇ 10,000 ਝੂਠ, 3 ਗੁਣਾ ਵਧੀ ਝੂਠ ਬੋਲਣ ਦੀ ਰਫ਼ਤਾਰ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੁਣ ਤਕ ਆਪਣੇ ਕਾਰਜਕਾਲ ਦੇ 827 ਦਿਨਾਂ ਵਿੱਚ 10 ਹਜ਼ਾਰ ਝੂਠੇ ਤੇ ਭਰਮਾਉਣ ਵਾਲੇ ਦਾਅਵੇ ਕਰ ਚੁੱਕੇ ਹਨ। ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਦੀ ਫੈਕਟ ਚੈਕਿੰਗ ਵੈੱਬਸਾਈਟ ਮੁਤਾਬਕ ਟਰੰਪ ਨੇ ਪਹਿਲਾਂ 5 ਹਜ਼ਾਰ ਝੂਠ ਬੋਲਣ ਵਿੱਚ ਟਰੰਪ ਨੂੰ 601 ਦਿਨ ਲੱਗੇ ਸੀ। ਇਸ ਦਾ ਔਸਤ 8 ਝੂਠ ਪ੍ਰਤੀ ਦਿਨ ਬਣਦਾ ਸੀ।
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੁਣ ਤਕ ਆਪਣੇ ਕਾਰਜਕਾਲ ਦੇ 827 ਦਿਨਾਂ ਵਿੱਚ 10 ਹਜ਼ਾਰ ਝੂਠੇ ਤੇ ਭਰਮਾਉਣ ਵਾਲੇ ਦਾਅਵੇ ਕਰ ਚੁੱਕੇ ਹਨ। ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਦੀ ਫੈਕਟ ਚੈਕਿੰਗ ਵੈੱਬਸਾਈਟ ਮੁਤਾਬਕ ਟਰੰਪ ਨੇ ਪਹਿਲਾਂ 5 ਹਜ਼ਾਰ ਝੂਠ ਬੋਲਣ ਵਿੱਚ ਟਰੰਪ ਨੂੰ 601 ਦਿਨ ਲੱਗੇ ਸੀ। ਇਸ ਦਾ ਔਸਤ 8 ਝੂਠ ਪ੍ਰਤੀ ਦਿਨ ਬਣਦਾ ਸੀ। ਹਾਲਾਂਕਿ ਟਰੰਪ ਨੇ ਅਗਲੇ 5 ਹਜ਼ਾਰ ਝੂਠ ਮਹਿਜ਼ 226 ਦਿਨਾਂ ਅੰਦਰ ਬੋਲੇ। ਯਾਨੀ ਉਹ ਹਰ ਦਿਨ ਲੋਕਾਂ ਸਾਹਮਣੇ 23 ਝੂਠੇ ਦਾਅਵੇ ਪੇਸ਼ ਕਰਦੇ ਹਨ।
ਦੋ ਸਾਲਾਂ ਦਾ ਕਾਰਜਕਾਲ ਪੂਰਾ ਕਰਨ ਤਕ ਟਰੰਪ ਦੇ ਝੂਠਾਂ ਦੀ ਗਿਣਤੀ 8 ਹਜ਼ਾਰ ਪਾਰ ਕਰ ਗਈ ਸੀ। ਸਭ ਤੋਂ ਤਾਜ਼ਾ ਅੰਕੜੇ 26 ਅਪਰੈਲ ਦੇ ਹਨ। ਇਸ ਦਿਨ ਤਕ ਉਹ 10 ਹਜ਼ਾਰ ਝੂਠੇ ਦਾਅਵੇ ਕਰ ਚੁੱਕੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਟਰੰਪ ਦੇ ਝੂਠੇ ਦਾਅਵਿਆਂ ਮਗਰ ਹਾਲ ਹੀ ਵਿੱਚ ਹੋਈਆਂ ਮੱਧ ਚੋਣਾਂ ਵੱਡੀ ਵਜ੍ਹਾ ਰਹੀਆਂ। ਇਸ ਦੌਰਾਨ ਉਨ੍ਹਾਂ ਮੈਕਸਿਕੋ ਬਾਰਡਰ ਦੀ ਕੰਧ ਸਮੇਤ ਰੈਲੀਆਂ ਵਿੱਚ ਕਈ ਲੁਭਾਊ ਵਾਅਦੇ ਕੀਤੇ।
ਇਸ ਤੋਂ ਇਲਾਵਾ ਟਰੰਪ ਨੇ ਇਮੀਗ੍ਰੇਸ਼ਨ ਦੇ ਮੁੱਦੇ 'ਤੇ ਹਰ ਪੰਜਾਂ ਵਿੱਚੋਂ ਇੱਕ ਦਾਅਵਾ ਝੂਠਾ ਕਿਹਾ। ਇਕੱਠੀਆਂ ਰੈਲੀਆਂ ਵਿੱਚ ਹੀ ਟਰੰਪ ਕੁੱਲ 22 ਫੀਸਦੀ ਝੂਠੇ ਦਾਅਵੇ ਕਰ ਚੁੱਕੇ ਹਨ। ਇਸ ਦੇ ਇਲਾਵਾ ਉਨ੍ਹਾਂ ਟਵਿੱਟਰ ਹੈਂਡਲ 'ਤੇ ਵੀ ਝੂਠੇ ਦਾਅਵੇ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। 25 ਤੋਂ 27 ਅਪਰੈਲ ਵਿਚਾਲੇ ਉਨ੍ਹਾਂ 171 ਗਲ਼ਤ ਗੱਲਾਂ ਕਹੀਆਂ। ਇਸਦੇ ਇਲਾਵਾ ਉਨ੍ਹਾਂ ਟੈਕਸ ਸਿਸਟਮ ਤੇ ਓਬਾਮਾਕੇਅਰ 'ਤੇ ਵੀ ਝੂਠ ਫੈਲਾਇਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਜ਼ਬ ਗਜ਼ਬ
ਪੰਜਾਬ
ਪੰਜਾਬ
ਪੰਜਾਬ
Advertisement