ਪੜਚੋਲ ਕਰੋ
Advertisement
(Source: ECI/ABP News/ABP Majha)
ਖੁਦ ਨੂੰ ਮਾਫ ਕਰਨ 'ਤੇ ਵਿਚਾਰ ਕਰ ਰਹੇ ਡੋਨਾਲਡ ਟਰੰਪ- ਅਮਰੀਕੀ ਮੀਡੀਆ
ਓਧਰ ਸ਼ੁੱਕਰਵਾਰ ਡੋਨਾਲਡ ਟਰੰਪ ਨੇ ਬੈਨ ਤੋਂ ਬਾਅਦ ਪਹਿਲੀ ਵਾਰ ਟਵੀਟ ਕਰਦਿਆਂ ਕਿਹਾ ਸਾਢੇ ਸੱਤ ਕਰੋੜ ਅਮਰੀਕੀ ਦੇਸ਼ਭਗਤਾਂ ਨੇ ਮੈਨੂੰ ਵੋਟ ਦਿੱਤੇ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 20 ਜਨਵਰੀ ਨੂੰ ਕਾਰਜਭਾਰ ਛੱਡਣ ਤੋਂ ਪਹਿਲਾਂ ਆਪਣੇ ਕਰੀਬੀ ਸਹਿਯੋਗੀਆਂ ਦੇ ਨਾਲ ਖੁਦ ਨੂੰ ਮਾਫੀ ਦੇਣ ਦੀ ਸੰਭਾਵਨਾ 'ਤੇ ਚਰਚਾ ਕੀਤੀ ਹੈ। ਟਰੰਪ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਤੇਜ ਹੁੰਦੀ ਮੰਗ ਦੇ ਵਿਚ ਅਮਰੀਕੀ ਮੀਡੀਆ ਨੇ ਅਜਿਹੀ ਖਬਰ ਦਿੱਤੀ ਹੈ। ਸੀਐਨਐਨ ਦੇ ਮੁਤਾਬਕ ਅਜਿਹੀ ਕੁਝ ਗੱਲਬਾਤ ਹਾਲ ਦੇ ਹਫ਼ਤਿਆਂ 'ਚ ਹੋਈ ਤੇ ਟਰੰਪ ਨੇ ਆਤਮ ਸਮਰੱਥਾ ਦੇ ਕਾਨੂੰਨੀ ਤੇ ਸਿਆਸੀ ਨਤੀਜਿਆਂ ਨੂੰ ਲੈਕੇ ਚਰਚਾ ਕੀਤੀ।
ਓਧਰ ਸ਼ੁੱਕਰਵਾਰ ਡੋਨਾਲਡ ਟਰੰਪ ਨੇ ਬੈਨ ਤੋਂ ਬਾਅਦ ਪਹਿਲੀ ਵਾਰ ਟਵੀਟ ਕਰਦਿਆਂ ਕਿਹਾ ਸਾਢੇ ਸੱਤ ਕਰੋੜ ਅਮਰੀਕੀ ਦੇਸ਼ਭਗਤਾਂ ਨੇ ਮੈਨੂੰ ਵੋਟ ਦਿੱਤੇ। ਭਵਿੱਖ 'ਚ ਅਮਰੀਕਾ ਫਰਸਟ ਤੇ ਮੇਕ ਅਮੇਰਿਕਾ ਗਰੇਟ ਅਗੇਨ ਭਵਿੱਖ 'ਚ ਲੰਬੇ ਸਮੇਂ ਲਈ ਇਕ ਦਮਦਾਰ ਆਵਾਜ਼ ਹੋਵੇਗੀ। ਉਨ੍ਹਾਂ ਦਾ ਕਿਸੇ ਵੀ ਤਰ੍ਹਾਂ ਕਿਸੇ ਵੀ ਰੂਪ 'ਚ ਅਨਾਦਰ ਜਾਂ ਬੁਰਾ ਵਿਵਹਾਰ ਨਹੀਂ ਕੀਤਾ ਜਾਵੇਗਾ।
ਬੁੱਧਵਾਰ ਟਰੰਪ ਦੇ ਹਜ਼ਾਰਾਂ ਸਮਰਥਕ ਯੂਐਸ ਕੈਪਿਟਲ 'ਚ ਦਾਖਲ ਹੋ ਗਏ ਤੇ ਸੰਸਦ ਦੇ ਸੰਯੁਕਤ ਸੈਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਸੰਵਿਧਾਨਕ ਪ੍ਰਕਿਰਿਆ ਦੇ ਤਹਿਤ ਉਸ ਸਮੇਂ ਸੰਸਦ ਦੇ ਸੰਯੁਕਤ ਸੈਸ਼ਨ 'ਚ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਇਡਨ ਦੀ ਜਿੱਤ ਦੀ ਪੁਸ਼ਟੀ ਹੋਣੀ ਸੀ। ਟਰੰਪ ਸਮਰਥਕਾਂ ਦੀ ਪੁਲਿਸ ਦੇ ਨਾਲ ਝੜਪ ਵੀ ਹੋਈ। ਇਸ ਘਟਨਾ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਡੈਮੋਕ੍ਰੇਟਿਕ ਤੇ ਰਿਪਬਲਿਕਨ ਸੰਸਦਾਂ ਨੇ ਸਮਾਨ ਰੂਪ ਵਾਲ ਟਰੰਪ ਦੇ ਆਚਰਨ ਦੀ ਆਲੋਚਨਾ ਕੀਤੀ ਹੈ। ਇਹ ਅਜੇ ਸਪਸ਼ਟ ਨਹੀਂ ਹੈ ਕਿ ਬੁੱਧਵਾਰ ਘਟਨਾ ਤੋਂ ਬਾਅਦ ਇਸ ਮੁੱਦੇ ਤੇ ਚਰਚਾ ਹੋਈ ਜਾਂ ਨਹੀਂ। ਰਾਸ਼ਟਰਪਤੀ ਟਰੰਪ ਨੇ ਇਸ ਸਬੰਧੀ ਕਾਨੂੰਨੀ ਰਾਏ ਵੀ ਮੰਗੀ ਹੈ ਕਿ ਕੀ ਉਨ੍ਹਾਂ ਖੁਦ ਮਾਫ ਕਰਨ ਦਾ ਅਧਿਕਾਰ ਹੈ ਤੇ ਉਨ੍ਹਾਂ ਨੂੰ ਇਸ ਸਬੰਧੀ ਸੰਭਾਵਿਤ ਸਿਆਸੀ ਨਤੀਜਿਆਂ ਬਾਰੇ ਸਲਾਹ ਦਿੱਤੀ ਗਈ ਹੈ। ਨਿਊਯਾਰਕ ਟਾਇਮਸ ਨੇ ਵੀਰਵਾਰ ਦੱਸਿਆ ਕਿ ਟਰੰਪ ਨੇ ਚੋਣ ਦਿਵਸ ਤੋਂ ਬਾਅਦ ਹੀ ਗੱਲਬਾਤ ਦਾ ਜ਼ਿਕਰ ਕੀਤਾ ਹੈ ਕਿ ਉਹ ਖੁਦ ਨੂੰ ਮਾਫ ਕਰਨਾ ਚਾਹੁੰਦੇ ਹਨ। ਅਖ਼ਬਾਰ ਦੇ ਮੁਤਾਬਕ ਚੋਣ ਦਿਵਸ ਦੇ ਦਿਨ ਤੋਂ ਕਈ ਵਾਰ ਗੱਲਬਾਤ 'ਚ ਟਰੰਪ ਨੇ ਆਪਣੇ ਸਲਾਹਕਾਰਾਂ ਨੂੰ ਕਿਹਾ ਹੈ ਕਿ ਉਹ ਖੁਦ ਨੂੰ ਮਾਫੀ ਦੇਣ 'ਤੇ ਵਿਚਾਰ ਕਰ ਰਹੇ ਹਨ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡThe 75,000,000 great American Patriots who voted for me, AMERICA FIRST, and MAKE AMERICA GREAT AGAIN, will have a GIANT VOICE long into the future. They will not be disrespected or treated unfairly in any way, shape or form!!!
— Donald J. Trump (@realDonaldTrump) January 8, 2021
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement