ਪੜਚੋਲ ਕਰੋ

Iran-US War: 'ਤੁਰੰਤ ਬੰਦ ਹੋਵੇ ਗੋਲੀਬਾਰੀ', ਵਧਦੇ ਤਣਾਅ ਦਰਮਿਆਨ ਡੋਨਾਲਡ ਟਰੰਪ ਦੀ ਇਰਾਨ-ਇਜ਼ਰਾਈਲ ਨੂੰ ਸਖ਼ਤ ਚੇਤਾਵਨੀ

Iran US War : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੱਧ ਪੂਰਬ ਵਿੱਚ ਸ਼ਾਂਤੀ ਦੀ ਅਪੀਲ ਕਰਦਿਆਂ ਇਜ਼ਰਾਈਲ ਅਤੇ ਇਰਾਨ ਨੂੰ ਇੱਕ-ਦੂਜੇ 'ਤੇ ਹਮਲੇ ਤੁਰੰਤ ਬੰਦ ਕਰਨ ਲਈ ਕਿਹਾ ਹੈ

Iran US War : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੱਧ ਪੂਰਬ ਵਿੱਚ ਸ਼ਾਂਤੀ ਦੀ ਅਪੀਲ ਕਰਦਿਆਂ ਇਜ਼ਰਾਈਲ ਅਤੇ ਇਰਾਨ ਨੂੰ ਇੱਕ-ਦੂਜੇ 'ਤੇ ਹਮਲੇ ਤੁਰੰਤ ਬੰਦ ਕਰਨ ਲਈ ਕਿਹਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟ੍ਰੂਥ ਸੋਸ਼ਲ' 'ਤੇ ਪੋਸਟ ਕਰਦਿਆਂ ਲਿਖਿਆ ਕਿ ਇਜ਼ਰਾਈਲ ਅਤੇ ਇਰਾਨ ਨੂੰ ਤੁਰੰਤ ਗੋਲੀਬਾਰੀ ਰੋਕ ਦੇਣੀ ਚਾਹੀਦੀ ਹੈ।

ਟਰੰਪ ਦਾ ਇਹ ਬਿਆਨ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਇਰਾਨ ਦੇ ਮਿਸਾਈਲ ਹਮਲਿਆਂ ਦਾ ਜਵਾਬ ਨਾ ਦੇਣ ਦੀ ਸਲਾਹ ਦਿੱਤੀ ਸੀ। ਟਰੰਪ ਦਾ ਮੰਨਣਾ ਸੀ ਕਿ ਇਸ ਨਾਲ ਪਿਛਲੇ ਤਿੰਨ ਮਹੀਨਿਆਂ ਤੋਂ ਜਾਰੀ ਟਕਰਾਅ ਨੂੰ ਖਤਮ ਕਰਨ ਲਈ ਚੱਲ ਰਹੀ ਸ਼ਾਂਤੀ ਵਾਰਤਾ ਪ੍ਰਭਾਵਿਤ ਹੋ ਸਕਦੀ ਹੈ।

ਟਰੰਪ ਨੇ ਇਰਾਨ ਨਾਲ ਗੱਲਬਾਤ 'ਤੇ ਦਿੱਤਾ ਜ਼ੋਰ

ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਇਰਾਨ ਵੱਲੋਂ ਇਜ਼ਰਾਈਲ 'ਤੇ ਮਿਸਾਈਲ ਹਮਲਿਆਂ ਤੋਂ ਬਾਅਦ ਟਰੰਪ ਨੇ ਨੇਤਨਯਾਹੂ ਨਾਲ ਗੱਲਬਾਤ ਕੀਤੀ ਤਾਂ ਜੋ ਦੋਵਾਂ ਦੇਸ਼ਾਂ ਵਿਚਕਾਰ ਵਧਦਾ ਤਣਾਅ ਸ਼ਾਂਤੀ ਸਮਝੌਤੇ ਵਿੱਚ ਰੁਕਾਵਟ ਨਾ ਬਣੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਰਾਨ ਨੂੰ ਵੀ ਗੱਲਬਾਤ ਦੀ ਮੇਜ਼ 'ਤੇ ਵਾਪਸ ਆਉਣ ਦੀ ਅਪੀਲ ਕੀਤੀ।

 

ਫੌਕਸ ਨਿਊਜ਼ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ, "ਅਸੀਂ ਸਮਝੌਤੇ ਦੇ ਬਹੁਤ ਨੇੜੇ ਹਾਂ। ਮੈਨੂੰ ਲੱਗਦਾ ਹੈ ਕਿ ਸੋਮਵਾਰ, ਮੰਗਲਵਾਰ ਜਾਂ ਬੁੱਧਵਾਰ ਤੱਕ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਹੋ ਸਕਦੇ ਹਨ। ਉਨ੍ਹਾਂ ਨੇ ਇਰਾਨ ਨੂੰ ਸੰਦੇਸ਼ ਦਿੰਦਿਆਂ ਕਿਹਾ, "ਤੁਸੀਂ ਆਪਣੀਆਂ ਮਿਸਾਈਲਾਂ ਚਲਾ ਦਿੱਤੀਆਂ ਹਨ, ਹੁਣ ਇਹ ਕਾਫ਼ੀ ਹੈ। ਗੱਲਬਾਤ ਦੀ ਮੇਜ਼ 'ਤੇ ਵਾਪਸ ਆਓ ਅਤੇ ਸਮਝੌਤਾ ਕਰੋ।"

'ਇਜ਼ਰਾਈਲ ਜਵਾਬੀ ਕਾਰਵਾਈ ਤੋਂ ਬਚੇਗਾ'

ਟਰੰਪ ਨੇ ਦਾਅਵਾ ਕੀਤਾ ਕਿ ਇਰਾਨੀ ਹਮਲਿਆਂ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਅਤੇ ਉਮੀਦ ਜਤਾਈ ਕਿ ਇਜ਼ਰਾਈਲ ਜਵਾਬੀ ਹਮਲੇ ਤੋਂ ਬਚੇਗਾ। ਉਨ੍ਹਾਂ ਕਿਹਾ, "ਜੇਕਰ ਬੀਬੀ (ਨੇਤਨਯਾਹੂ) ਦੁਬਾਰਾ ਹਮਲਾ ਕਰਦੇ ਹਨ ਤਾਂ ਇਹ ਸਿਲਸਿਲਾ ਫਿਰ ਚਲਦਾ ਰਹੇਗਾ, ਜਿਵੇਂ ਪਿਛਲੇ ਕਈ ਦਹਾਕਿਆਂ ਤੋਂ ਹੁੰਦਾ ਆ ਰਿਹਾ ਹੈ।"

ਲੇਬਨਾਨ 'ਤੇ ਹਮਲਿਆਂ ਦੀ ਵੀ ਕੀਤੀ ਆਲੋਚਨਾ

ਟਰੰਪ ਨੇ ਲੇਬਨਾਨ ਦੀ ਰਾਜਧਾਨੀ ਬੇਰੂਤ 'ਤੇ ਇਜ਼ਰਾਈਲੀ ਹਮਲਿਆਂ ਦੀ ਵੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਹ ਇਸ ਤੋਂ ਖੁਸ਼ ਨਹੀਂ ਹਨ। ਰਿਪੋਰਟਾਂ ਮੁਤਾਬਕ ਟਰੰਪ ਨੇ ਫੋਨ 'ਤੇ ਨੇਤਨਯਾਹੂ ਨੂੰ ਕਿਹਾ ਕਿ ਕੁਝ ਸਮੇਂ ਲਈ ਰੁਕ ਜਾਣ ਕਿਉਂਕਿ ਸ਼ਾਂਤੀ ਸਮਝੌਤਾ ਹੋਣ ਦੇ ਕਾਫ਼ੀ ਆਸਾਰ ਹਨ।

Advertisement

ਟਾਪ ਹੈਡਲਾਈਨ

ਚੀਨ 'ਚ Typhoon Dolphin 'ਚ ਹਾਹਾਕਾਰ ਦਾ ਅਲਰਟ, 24 ਘੰਟਿਆਂ 'ਚ ਟੁੱਟ ਜਾਣਗੇ ਮੀਂਹ ਦੇ ਸਾਰੇ ਰਿਕਾਰਡ?
ਚੀਨ 'ਚ Typhoon Dolphin 'ਚ ਹਾਹਾਕਾਰ ਦਾ ਅਲਰਟ, 24 ਘੰਟਿਆਂ 'ਚ ਟੁੱਟ ਜਾਣਗੇ ਮੀਂਹ ਦੇ ਸਾਰੇ ਰਿਕਾਰਡ?
ਕੋਲੰਬੀਆ 'ਚ 7.4 ਦੀ ਤੀਬਰਤਾ ਨਾਲ ਆਏ ਭੂਚਾਲ ਨੇ ਮਚਾਈ ਤਬਾਹੀ, ਹੁਣ ਤੱਕ 111 ਮੌਤਾਂ, 1500 ਤੋਂ ਵੱਧ ਘਰ ਤਬਾਹ; ਮੱਚਿਆ ਹੜਕੰਪ
ਕੋਲੰਬੀਆ 'ਚ 7.4 ਦੀ ਤੀਬਰਤਾ ਨਾਲ ਆਏ ਭੂਚਾਲ ਨੇ ਮਚਾਈ ਤਬਾਹੀ, ਹੁਣ ਤੱਕ 111 ਮੌਤਾਂ, 1500 ਤੋਂ ਵੱਧ ਘਰ ਤਬਾਹ; ਮੱਚਿਆ ਹੜਕੰਪ
Colombia 'ਚ 7.4 ਤੀਬਰਤਾ ਦਾ ਭੂਚਾਲ , ਕਈ ਇਮਾਰਤਾਂ ਡਿੱਗੀਆਂ, ਖਾਲੀ ਕਰਵਾਏ ਗਏ ਮਕਾਨ ; ਸੈਂਕੜੇ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ
Colombia 'ਚ 7.4 ਤੀਬਰਤਾ ਦਾ ਭੂਚਾਲ , ਕਈ ਇਮਾਰਤਾਂ ਡਿੱਗੀਆਂ, ਖਾਲੀ ਕਰਵਾਏ ਗਏ ਮਕਾਨ ; ਸੈਂਕੜੇ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ
Accident in Melbourne: ਵੱਡਾ ਹਾਦਸਾ, ਬਟਾਲਾ ਦੇ ਨੌਜਵਾਨ ਦੀ ਆਸਟ੍ਰੇਲੀਆ 'ਚ ਦਰਦਨਾਕ ਮੌਤ, ਡੇਢ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ; ਜਾਣੋ ਕਿਵੇਂ ਵਾਪਰਿਆ ਭਾਣਾ...
ਵੱਡਾ ਹਾਦਸਾ, ਬਟਾਲਾ ਦੇ ਨੌਜਵਾਨ ਦੀ ਆਸਟ੍ਰੇਲੀਆ 'ਚ ਦਰਦਨਾਕ ਮੌਤ, ਡੇਢ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ; ਜਾਣੋ ਕਿਵੇਂ ਵਾਪਰਿਆ ਭਾਣਾ...
Advertisement

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਹਾਈ ਅਲਰਟ 'ਤੇ ਪੰਜਾਬ, ਥਾਂ-ਥਾਂ ਲੱਗੇ ਹਾਈ-ਟੈਕ ਨਾਕੇ, ਵੱਡੀ ਗਿਣਤੀ 'ਚ ਫੋਰਸ ਤਾਇਨਾਤ, ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ...
ਹਾਈ ਅਲਰਟ 'ਤੇ ਪੰਜਾਬ, ਥਾਂ-ਥਾਂ ਲੱਗੇ ਹਾਈ-ਟੈਕ ਨਾਕੇ, ਵੱਡੀ ਗਿਣਤੀ 'ਚ ਫੋਰਸ ਤਾਇਨਾਤ, ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ...
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਬੂਤਰਾਂ ਨੂੰ ਦਾਣਾ ਦੇ ਰਹੇ ਵਿਅਕਤੀ ਦਾ ਗੋਲੀ ਮਾਰ ਕਤਲ, ਇਲਾਕੇ 'ਚ ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਬੂਤਰਾਂ ਨੂੰ ਦਾਣਾ ਦੇ ਰਹੇ ਵਿਅਕਤੀ ਦਾ ਗੋਲੀ ਮਾਰ ਕਤਲ, ਇਲਾਕੇ 'ਚ ਫੈਲੀ ਦਹਿਸ਼ਤ...
Punjab News: ਪੰਜਾਬ ਤੋਂ ਵੱਡੀ ਖਬਰ, ਹੁਣ ਫਿਰੋਜ਼ਪੁਰ ਕੋਰਟ ਕੰਪਲੈਕਸ ਅਤੇ ਨਗਰ ਕੌਂਸਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਦੁਪਹਿਰ 1 ਵਜੇ ਤੱਕ ਕੰਮ ਬੰਦ; ਪੁਲਿਸ ਵੱਲੋਂ ਚੱਪੇ-ਚੱਪੇ ਦੀ ਤਲਾਸ਼ੀ
ਪੰਜਾਬ ਤੋਂ ਵੱਡੀ ਖਬਰ, ਹੁਣ ਫਿਰੋਜ਼ਪੁਰ ਕੋਰਟ ਕੰਪਲੈਕਸ ਅਤੇ ਨਗਰ ਕੌਂਸਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਦੁਪਹਿਰ 1 ਵਜੇ ਤੱਕ ਕੰਮ ਬੰਦ; ਪੁਲਿਸ ਵੱਲੋਂ ਚੱਪੇ-ਚੱਪੇ ਦੀ ਤਲਾਸ਼ੀ
Indigo Flight Emergency Landing: ਹਵਾ 'ਚ ਫੇਲ੍ਹ ਹੋਇਆ ਫਲਾਈਟ ਦਾ ਇੰਜਣ, 224 ਯਾਤਰੀਆਂ ਵਿਚਾਲੇ ਪੈ ਗਿਆ ਚੀਕ ਚਿਹਾੜਾ, ਜਾਣੋ ਫਿਰ ਕੀ ਹੋਇਆ...
ਹਵਾ 'ਚ ਫੇਲ੍ਹ ਹੋਇਆ ਫਲਾਈਟ ਦਾ ਇੰਜਣ, 224 ਯਾਤਰੀਆਂ ਵਿਚਾਲੇ ਪੈ ਗਿਆ ਚੀਕ ਚਿਹਾੜਾ, ਜਾਣੋ ਫਿਰ ਕੀ ਹੋਇਆ...
Punjab News: ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, 7 ਮਹੀਨਿਆਂ 'ਚ ਥਾਣੇ ਦੇ 4 SHO ਬਦਲੇ, ਤਿੰਨ ਮਹੀਨੇ ਵੀ ਨਹੀਂ ਕੀਤੇ ਪੂਰੇ; ਜਾਣੋ ਵਾਰ-ਵਾਰ ਫੇਰਬਦਲ ਪਿੱਛੇ ਵੱਡਾ ਕਾਰਨ...
ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, 7 ਮਹੀਨਿਆਂ 'ਚ ਥਾਣੇ ਦੇ 4 SHO ਬਦਲੇ, ਤਿੰਨ ਮਹੀਨੇ ਵੀ ਨਹੀਂ ਕੀਤੇ ਪੂਰੇ; ਜਾਣੋ ਵਾਰ-ਵਾਰ ਫੇਰਬਦਲ ਪਿੱਛੇ ਵੱਡਾ ਕਾਰਨ...
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ
ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ
Embed widget