ਵਾਸ਼ਿੰਗਟਨ: ਪੀਐਮ ਮੋਦੀ ਦੀ ਸਰਕਾਰ ਨੂੰ ਲੈ ਕੇ ਟ੍ਰੰਪ ਪ੍ਰਸ਼ਾਸਨ ਨੇ ਅੱਜ ਦਾਅਵਾ ਕੀਤਾ ਹੈ ਕਿ 2017 ਵਿੱਚ ਭਾਰਤ ਵਿੱਚ ਸਰਕਾਰ ਦੀਆਂ ਆਲੋਚਕ ਰਹੀਆਂ ਮੀਡੀਆ ਸੰਸਥਾਵਾਂ 'ਤੇ ਕਥਿਤ ਤੌਰ 'ਤੇ ਦਬਾਅ ਬਣਾਇਆ ਗਿਆ। ਟ੍ਰੰਪ ਸਰਕਾਰ ਨੇ ਇਸ ਦਾਅਵੇ ਵਿੱਚ ਅੱਗੇ ਕਿਹਾ ਕਿ ਅਜਿਹੇ ਮੀਡੀਆ ਹਾਉਸਾਂ ਨੂੰ ਪ੍ਰੇਸ਼ਾਨ ਵੀ ਕੀਤਾ ਗਿਆ।
ਅਮਰੀਕੀ ਸਰਕਾਰ ਨੂੰ ਹੁਣ ਤੱਕ ਮੋਦੀ ਸਰਕਾਰ ਦਾ ਪੱਖ ਲੈਣ ਵਾਲੇ ਦੇ ਤੌਰ 'ਤੇ ਵੇਖਿਆ ਜਾਂਦਾ ਸੀ। ਇਹ ਰਿਪੋਰਟ ਉਸ ਵੇਲੇ ਆਈ ਜਦੋਂ ਪੀਐਮਓ ਨੇ ਟਵੀਟ ਕੀਤਾ ਕਿ ਇਸ ਸਰਕਾਰ ਦੀ ਅਲੋਚਨਾ ਹੋਣੀ ਚਾਹੀਦੀ ਹੈ। ਅਲੋਚਨਾ ਲੋਕਤੰਤਰ ਨੂੰ ਮਜ਼ਬੂਤ ਕਰਦੀ ਹੈ।
https://twitter.com/PMOIndia/status/986672508542824456
ਅਮਰੀਕੀ ਵਿਦੇਸ਼ ਮੰਤਰਾਲੇ ਨੇ ਸਾਲ 2017 ਦੇ ਲਈ ਆਪਣੀ ਸਾਲਾਨਾ ਹਿਉਮਨ ਰਾਈਟਸ ਰਿਪੋਰਟ ਵਿੱਚ ਕਿਹਾ ਕਿ ਭਾਰਤ ਦਾ ਸੰਵਿਧਾਨ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਹੈ ਪਰ ਪ੍ਰੈੱਸ ਦੀ ਆਜ਼ਾਦੀ ਇਸ ਵਿੱਚ ਸਾਫ ਨਹੀਂ। ਭਾਰਤ ਸਰਕਾਰ ਆਮ ਤੌਰ 'ਤੇ ਇਨ੍ਹਾਂ ਅਧਿਕਾਰਾਂ ਦਾ ਸਨਮਾਨ ਕਰਦੀ ਹੈ ਪਰ ਕੁਝ ਅਜਿਹੇ ਮਾਮਲੇ ਵੀ ਹੋਏ ਜਿਨ੍ਹਾਂ ਵਿੱਚ ਸਰਕਾਰ ਨੇ ਅਲੋਚਕ ਮੀਡੀਆ ਹਾਊਸਾਂ ਨੂੰ ਕਥਿਤ ਤੌਰ 'ਤੇ ਪ੍ਰੇਸ਼ਾਨ ਕੀਤਾ ਤੇ ਉਨ੍ਹਾਂ 'ਤੇ ਦਬਾਅ ਬਣਾਇਆ।