ਟੋਕੀਓ: ਦੁਨੀਆ ਦੀ ਸਭ ਤੋਂ ਬਜ਼ੁਰਗ ਮਹਿਲਾ ਦਾ ਦੱਖਣੀ ਜਾਪਾਨ ਵਿੱਚ ਅਕਾਲ ਚਲਾਣਾ ਹੋ ਗਿਆ ਹੈ। ਉਨ੍ਹਾਂ ਦੀ ਉਮਰ 117 ਸਾਲ ਸੀ। ਕਿਕਾਈ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਨਬੀ ਤਾਜੀਮਾ ਦਾ ਕੱਲ੍ਹ ਰਾਤ ਕਰੀਬ ਅੱਠ ਵਜੇ ਦੇਹਾਂਤ ਗਿਆ। ਉਹ ਜਨਵਰੀ ਤੋਂ ਇਸ ਹਸਪਤਾਲ ਵਿੱਚ ਦਾਖਲ ਸੀ।
ਨਬੀ ਦਾ ਜਨਮ ਚਾਰ ਅਗਸਤ 1900 ਵਿੱਚ ਹੋਇਆ ਸੀ। ਉਸ ਦੇ 160 ਤੋਂ ਵੱਧ ਵੰਸ਼ਜ ਹਨ। ਉਸ ਦਾ ਸ਼ਹਿਰ ਕਿਕਾਈ ਜਾਪਾਨ ਦੇ ਚਾਰ ਦੀਪਾਂ ਵਿੱਚੋਂ ਦੱਖਣੀ ਇਲਾਕੇ ਵਿੱਚ ਹੈ।
ਕਰੀਬ ਸੱਤ ਮਹੀਨੇ ਪਹਿਲਾਂ ਵਾਇਲਟ ਬ੍ਰਾਉਨ ਦੀ ਜਮੈਕਾ ਵਿੱਚ ਮੌਤ ਹੋਈ ਸੀ। ਉਨ੍ਹਾਂ ਦੀ ਮੌਤ ਵੀ 117 ਸਾਲ ਦੀ ਉਮਰ ਵਿੱਚ ਹੋਈ ਸੀ। ਅਮਰੀਕਾ ਸਥਿਤ 'ਗੇਰੋਨੋਲਾਜੀ ਰਿਸਰਚ ਗਰੁੱਪ' ਦਾ ਕਹਿਣਾ ਹੈ ਕਿ ਹੁਣ ਜਾਪਾਨ ਵਿੱਚ ਹੀ ਇੱਕ ਅਜਿਹੀ ਔਰਤ ਹੈ ਜਿਸ ਦੀ ਉਮਰ 116 ਸਾਲ ਹੈ। ਹੁਣ ਉਹ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਹੈ। ਉਸ ਦਾ ਨਾਂ ਸ਼ਿਯੋ ਯੋਸ਼ਿਦਾ ਹੈ।