ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਮੁੜ ਤੋਂ ਚੀਨ ਨੂੰ ਕੋਰੋਨਾ ਵਾਇਰਸ ਦੇ ਪਸਾਰ ਲਈ ਜ਼ਿੰਮੇਵਾਰ ਠਹਿਰਾਇਆ ਹੈ। ਟਰੰਪ ਨੇ ਚੀਨ 'ਤੇ ਤਨਜ਼ ਕੱਸਦਿਆਂ ਇਸ ਬਿਮਾਰੀ ਨੂੰ ਕੁੰਗ ਫਲੂ ਕਿਹਾ ਹੈ। ਟਰੰਪ ਨੇ ਪਹਿਲਾਂ ਵੀ ਇਸ ਵਾਇਰਸ ਨੂੰ ਫੈਲਾਉਣ ਲਈ ਚੀਨ ਨੂੰ ਦੋਸ਼ੀ ਠਹਿਰਾਇਆ ਹੈ। ਇਥੋਂ ਤਕ ਕਿ ਬੀਜਿੰਗ 'ਤੇ ਵਾਇਰਸ ਸਬੰਧੀ ਜਾਣਕਾਰੀ ਲੁਕਾਉਣ ਦੇ ਇਲਜ਼ਾਮ ਵੀ ਲਾਏ।
ਸ਼ਨੀਵਾਰ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਡੌਨਲਡ ਟਰੰਪ ਨੇ ਕਿਹਾ ਕਿ ਕੋਰੋਨਾ ਇਕ ਬਿਮਾਰੀ ਹੈ ਤੇ ਕਿਸੇ ਵੀ ਬਿਮਾਰੀ ਦੀ ਤੁਲਨਾ 'ਚ ਇਸ ਦੇ ਕਈ ਨਾਂ ਹਨ। ਉਨ੍ਹਾਂ ਇਸ ਨੂੰ 'ਕੁੰਗ ਫਲੂ' ਦਾ ਨਾਂ ਦਿੱਤਾ। ਦਰਅਸਲ 'ਕੁੰਗ ਫੂ' ਚੀਨੀ ਮਾਰਸ਼ਲ ਆਰਟ ਦਾ ਰੈਂਫਰੈਂਸ ਹੈ ਜਿਸ 'ਚ ਲੋਕ ਲੜਨ ਲਈ ਸਿਰਫ਼ ਆਪਣੇ ਨੰਗੇ ਹੱਥਾਂ-ਪੈਰਾਂ ਦੀ ਵਰਤੋਂ ਕਰਦੇ ਹਨ।
ਅਮਰੀਕਾ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਮੁਲਕ ਹੈ। ਜਿੱਥੇ 22 ਲੱਖ ਤੋਂ ਜ਼ਿਆਦਾ ਮਾਮਲੇ ਆਏ ਤੇ 1 ਲੱਖ 19 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਚੀਨ ਕਈ ਵਾਰ ਦਾਅਵਾ ਕਰ ਚੁੱਕਾ ਕੋਰੋਨਾ ਵਾਇਰਸ ਲਈ ਉਹ ਜ਼ਿੰਮੇਵਾਰ ਨਹੀਂ ਪਰ ਇਸ ਦੇ ਬਾਵਜੂਦ ਟਰੰਪ ਨੇ ਇਕ ਵਾਰ ਮੁੜ ਚੀਨ ਤੇ ਹੀ ਨਾਸ਼ਾਨਾ ਸਾਧਿਆ ਹੈ।
ਇਹ ਵੀ ਪੜ੍ਹੋ:
- ਅਮਰੀਕਾ ਦੀ ਭਾਰਤ-ਚੀਨ ਵਿਵਾਦ 'ਤੇ ਅੱਖ, ਦੋਵਾਂ ਮੁਲਕਾਂ ਵਿਚਾਲੇ ਟਰੰਪ ਵਿਚੋਲਾ ਬਣਨ ਲਈ ਤਿਆਰ!
- ਮੋਦੀ ਨੇ ਕਿਹਾ ਕੋਰੋਨਾ ਨਾਲ ਲੜਨ ਲਈ ਯੋਗ ਜ਼ਰੂਰੀ
- ਕੋਰੋਨਾ ਵਾਇਰਸ ਬੇਲਗਾਮ, 24 ਘੰਟਿਆਂ 'ਚ ਹੋਈਆਂ ਪੰਜ ਹਜ਼ਾਰ ਮੌਤਾਂ
- ਦੁਨੀਆਂ ਭਰ 'ਚ ਲੱਗਿਆ ਸੂਰਜ ਗ੍ਰਹਿਣ, ਸਾਹਮਣੇ ਆਈ ਪਹਿਲੀ ਤਸਵੀਰ
- ਸੂਰਜ ਗ੍ਰਹਿਣ ਲੱਗਣ 'ਚ ਕੁਝ ਹੀ ਮਿੰਟ ਬਾਕੀ, ਅਦਭੁਤ ਹੋਵੇਗਾ ਨਜ਼ਾਰਾ
- ਸਾਵਧਾਨ! ਅੱਜ ਤੋਂ ਭਾਰਤ 'ਤੇ ਚੀਨ ਕਰ ਸਕਦਾ ਸਾਇਬਰ ਅਟੈਕ, ਇਸ ਨਾਂਅ ਤੋਂ ਤੁਹਾਡੇ ਕੋਲ ਆ ਸਕਦੀ ਈਮੇਲ
- ਸਾਲਾਂ ਪਹਿਲਾਂ ਹੋ ਗਈ ਸੀ 21 ਜੂਨ ਨੂੰ ਲੱਗਣ ਵਾਲੇ ਸੂਰਜ ਗ੍ਰਹਿਣ ਦੀ ਜਾਣਕਾਰੀ, ਭੁੱਲ ਕੇ ਵੀ ਨਾ ਕਰੋ ਇਹ ਕੰਮ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ