ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਇਕ ਦੂਜੇ ਦੇ ਪ੍ਰੇਮ 'ਚ ਪੈ ਗਏ ਹਨ। ਉੱਤਰੀ ਕੋਰੀਆ ਦੇ ਨੇਤਾ ਵੱਲੋਂ ਮਿਲੇ ਖੂਬਸੂਰਤ ਪੱਤਰਾਂ ਨਾਲ ਉਨ੍ਹਾਂ ਦਰਮਿਆਨ ਗਹਿਰੀ ਦੋਸਤੀ ਹੋਈ ਹੈ। ਯਾਦ ਰਹੇ ਕੁਝ ਸਮਾਂ ਪਹਿਲਾਂ ਕਿਮ ਜੋਂਗ ਉਨ ਤੇ ਟਰੰਪ ਸਭ ਤੋਂ ਵੱਡੇ ਦੁਸ਼ਮਨ ਸੀ।


ਰਿਪਬਲਿਕਨ ਪਾਰਟੀ ਦੇ ਇਕ ਸਥਾਨਕ ਉਮੀਦਵਾਰ ਦੇ ਸਮਰਥਨ 'ਚ ਪੱਛਮ ਵਰਜੀਨੀਆ 'ਚ ਹੋਈ ਇਕ ਰੈਲੀ 'ਚ ਟਰੰਪ ਨੇ ਸ਼ਨੀਵਾਰ ਉੱਤਰੀ ਕੋਰੀਆ ਦੇ ਨੇਤਾ ਦੀ ਕਾਫੀ ਤਾਰੀਫ ਕੀਤੀ। ਟਰੰਪ ਨੇ ਰੈਲੀ 'ਚ ਕਿਹਾ ਅਸੀਂ ਪਿਆਰ 'ਚ ਪੈ ਗਏ-ਓਕੇ? ਉਨ੍ਹਾਂ ਮੈਨੂੰ ਬੇਹੱਦ ਖੂਬਸੂਰਤ ਪੱਤਰ ਲਿਖੇ ਜੋ ਕਾਫੀ ਚੰਗੇ ਹਨ।


ਟਰੰਪ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਬੈਠਕ 'ਚ ਉੱਤਰ ਕੋਰੀਆ ਦੇ ਨੇਤਾ ਦੀ ਤਾਰੀਫ ਕੀਤੀ। ਸੰਯੁਕਤ ਰਾਸ਼ਟਰ ਤੇ ਕਈ ਦੂਜੇ ਦੇਸ਼ ਕਿਮ ਜੋਂਗ ਉਨ 'ਤੇ ਵੱਡੇ ਪੱਧਰ 'ਤੇ ਮਨੁੱਖੀ ਅਧਿਕਾਰ ਉਲੰਘਨ ਦੇ ਦੋਸ਼ ਲਾਉਂਦੇ ਰਹੇ ਹਨ। ਟਰੰਪ ਨੇ ਇਕ ਸਾਲ ਪਹਿਲਾਂ ਇਸ ਮੰਚ 'ਤੇ ਉੱਤਰੀ ਕੋਰੀਆ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਦੀ ਧਮਕੀ ਦਿੱਤੀ ਸੀ।