ਪੜਚੋਲ ਕਰੋ
Advertisement
ਪਾਕਿਸਤਾਨ 'ਚ ਫੈਲਿਆ ਖੋਤਿਆਂ ਦਾ ਕਾਰੋਬਾਰ, ਖੋਤਿਆਂ ਦੇ ਮਾਮਲੇ 'ਚ ਦੁਨੀਆ 'ਚੋਂ ਤੀਜੇ ਨੰਬਰ 'ਤੇ
ਇਸਲਾਮਾਬਾਦ: ਪਾਕਿਸਤਾਨ ਬੇਹੱਦ ਦਿਲਚਸਪ ਖ਼ਬਰ ਨੂੰ ਲੈ ਕੇ ਚਰਚਾ ਵਿੱਚ ਹੈ। ਦਰਅਸਲ, ਖੋਤਿਆਂ ਦੀ ਤਾਦਾਦ ਦੇ ਹਿਸਾਬ ਨਾਲ ਪਾਕਿਸਤਾਨ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ। ਹਾਲ ਇਹ ਹੈ ਕਿ ਇਨ੍ਹਾਂ ਨੂੰ ਬਿਮਾਰੀ ਤੋਂ ਬਚਾਉਣ ਲਈ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਵੱਖਰਾ ਡੰਕੀ ਹਸਪਤਾਲ ਬਣਾ ਦਿੱਤਾ ਹੈ। ਪਰ ਅਸਲੀ ਖ਼ਬਰ ਕੁਝ ਹੋਰ ਹੀ ਹੈ।
ਪਾਕਿਸਤਾਨ ਦੇ ਜੀਓ ਟੀਵੀ ਦੇ ਰਿਪੋਰਟ ਮੁਤਾਬਕ ਦੇਸ਼ ਦੇ ਵੱਡੇ ਸ਼ਹਿਰ ਲਾਹੌਰ ਵਿੱਚ ਹੀ ਕਰੀਬ 45 ਹਜ਼ਾਰ ਖੋਤੇ ਮੌਜੂਦ ਹਨ। ਪੰਜਾਬ ਦੇ ਡੰਕੀ ਹਸਪਤਾਲ ਵਿੱਚ ਨਾ ਸਿਰਫ ਖੋਤਿਆਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਬਲਕਿ ਇਨ੍ਹਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵੈਕਸੀਨ ਵੀ ਦਿੱਤੀ ਜਾਂਦੀ ਹੈ। ਹਸਪਤਾਲ ਦਾ ਪੂਰਾ ਜ਼ੋਰ ਖੋਤਿਆਂ ਨੂੰ ਸਿਹਤਮੰਦ ਰੱਖਣ ’ਤੇ ਲੱਗਾ ਹੋਇਆ ਹੈ।
ਅਸਲ ਮਾਮਲਾ ਇਹ ਹੈ ਕਿ ਖੋਤਿਆਂ ਦੇ ਮਾਲਕ ਇਨ੍ਹਾਂ ਦੇ ਪਾਲਣ ਨੂੰ ਮੁਨਾਫ਼ੇ ਦਾ ਕਾਰੋਬਾਰ ਦੱਸਦੇ ਹਨ। 35 ਤੋਂ 55 ਹਜ਼ਾਰ ਤਕ ਖੋਤਾ ਰੋਜ਼ਾਨਾ ਹਜ਼ਾਰ ਰੁਪਏ ਤੋਂ ਵੱਧ ਕਮਾਈ ਕਰਨ ਵਿੱਚ ਮਦਦ ਕਰਦਾ ਹੈ। ਇਨ੍ਹਾਂ ਨੂੰ ਵੇਚਣ ’ਤੇ ਵੀ ਚੰਗੀ ਰਕਮ ਮਿਲਦੀ ਹੈ। ਖੋਤਾ ਚਾਰ ਸਾਲਾਂ ਦੀ ਉਮਰ ਵਿੱਚ ਹੀ ਕਮਾਊ ਬਣ ਜਾਂਦਾ ਹੈ ਤੇ ਲਗਪਗ 12 ਸਾਲਾਂ ਤਕ ਮਾਲਕ ਲਈ ਰੁਜ਼ਗਾਰ ਦਾ ਜ਼ਰੀਆ ਬਣਿਆ ਰਹਿੰਦਾ ਹੈ।Donkey business flourishing in Lahore and look at the way my old Freind Amin Hafeez reporting donkey business by risking his life pic.twitter.com/FHYuQrYOqP
— Hamid Mir (@HamidMirPAK) December 19, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement