Elon Musk on Donald Trump twitter :ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਬਾਅਦ 6 ਜਨਵਰੀ ਨੂੰ ਯੂਐਸ ਕੈਪੀਟਲ ਵਿੱਚ ਭੜਕਣ ਵਾਲੇ ਦੰਗਿਆਂ ਲਈ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟਵੀਟ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਜਿਸ ਤੋਂ ਬਾਅਦ ਟਵਿਟਰ ਨੇ ਹਿੰਸਾ ਦੇ ਹੋਰ ਵਧਣ ਦੇ ਖਤਰੇ ਨੂੰ ਦੇਖਦੇ ਹੋਏ ਉਸ ਸਮੇਂ 88 ਮਿਲੀਅਨ ਫਾਲੋਅਰਜ਼ ਵਾਲੇ ਟਰੰਪ ਦੇ ਟਵਿੱਟਰ ਅਕਾਊਂਟ 'ਤੇ ਤੁਰੰਤ ਪ੍ਰਭਾਵ ਨਾਲ ਸਥਾਈ ਤੌਰ 'ਤੇ ਪਾਬੰਦੀ ਲਗਾ ਦਿੱਤੀ ਸੀ।
ਫਿਲਹਾਲ, ਟੇਸਲਾ ਅਤੇ ਸਪੇਸਐਕਸ ਦੇ ਸੀਈਓ ਐਲੋਨ ਮਸਕ ਨੇ ਹਾਲ ਹੀ ਵਿੱਚ 44 ਬਿਲੀਅਨ ਡਾਲਰ ਵਿੱਚ ਟਵਿੱਟਰ ਨੂੰ ਖਰੀਦਿਆ ਹੈ। ਉਦੋਂ ਤੋਂ ਹੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਟਰੰਪ ਤੋਂ ਪਾਬੰਦੀ ਹਟਾਈ ਜਾ ਸਕਦੀ ਹੈ। ਜਿਸ ਨੂੰ ਹੁਣ ਐਲਨ ਮਸਕ ਨੇ ਮਨਜ਼ੂਰੀ ਦੇ ਦਿੱਤੀ ਹੈ। ਫਾਈਨੈਂਸ਼ੀਅਲ ਟਾਈਮਜ਼ ਫਿਊਚਰ ਆਫ ਦ ਕਾਰ ਕਾਨਫਰੰਸ 'ਚ ਬੋਲਦਿਆਂ ਐਲਨ ਮਸਕ ਨੇ ਕਿਹਾ ਹੈ ਕਿ ਉਹ ਡੋਨਾਲਡ ਟਰੰਪ ਦੇ ਟਵਿੱਟਰ ਅਕਾਊਂਟ ਨੂੰ ਬਹਾਲ ਕਰਨਗੇ।
ਉਦੋਂ ਤੋਂ ਹੀ ਸੋਸ਼ਲ ਮੀਡੀਆ 'ਤੇ ਮੀਮਜ਼ ਦਾ ਹੜ੍ਹ ਆ ਗਿਆ ਹੈ। ਜਿਸ ਨੂੰ ਦੇਖ ਕੇ ਯੂਜ਼ਰਸ ਮਜ਼ੇ ਲੈ ਰਹੇ ਹਨ, ਉੱਥੇ ਹੀ ਜ਼ਿਆਦਾ ਤੋਂ ਜ਼ਿਆਦਾ ਯੂਜ਼ਰਸ ਵੀ ਇਸ ਟਰੈਂਡ 'ਚ ਸ਼ਾਮਲ ਹੋ ਰਹੇ ਹਨ। ਇੱਥੇ ਦੇਖੋ ਟਵਿੱਟਰ 'ਤੇ ਡੋਨਾਲਡ ਟਰੰਪ ਦੀ ਘਰ ਵਾਪਸੀ ਬਾਰੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾ ਰਹੇ ਮੀਮਜ਼ -
ਦੱਸ ਦੇਈਏ ਕਿ ਐਲਨ ਮਸਕ ਵੱਲੋਂ ਟਵਿੱਟਰ ਖਰੀਦਣ ਬਾਅਦ ਤੋਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਹੁਣ ਟਰੰਪ ਟਵਿਟਰ 'ਤੇ ਵਾਪਸੀ ਕਰ ਸਕਦੇ ਹਨ। ਫਿਲਹਾਲ ਡੋਨਾਲਡ ਟਰੰਪ ਨੇ ਇਸ ਸਬੰਧੀ ਆਪਣਾ ਪੱਖ ਰੱਖਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਕਦੇ ਵੀ ਟਵਿੱਟਰ 'ਤੇ ਵਾਪਸ ਨਹੀਂ ਆਉਣ ਵਾਲੇ ਹਨ। ਹਾਲ ਹੀ 'ਚ ਫੌਕਸ ਨਿਊਜ਼ ਨੂੰ ਦਿੱਤੇ ਇੰਟਰਵਿਊ 'ਚ ਟਰੰਪ ਨੇ ਕਿਹਾ ਸੀ ਕਿ ਉਹ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ Truth Social 'ਤੇ ਬਣੇ ਰਹਿਣਗੇ।