ਨਿਊਯਾਰਕ: ਇੱਥੋਂ ਦੇ ਅਟਾਰਨੀ ਜਨਰਲ ਐਰਿਕ ਸ਼੍ਰਾਡਰਮੈਨ 'ਤੇ ਚਾਰ ਔਰਤਾਂ ਨੇ ਜਿਣਸੀ ਸੋਸ਼ਣ ਦੇ ਇਲਜ਼ਾਮ ਲਾਏ ਸਨ, ਜਿਸ ਤੋਂ ਬਾਅਦ ਉਨ੍ਹਾਂ ਆਪਣੇ ਅਹੁਤੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਐਰਿਕ #MEETOO ਕੈਂਪੇਨ ਦੇ ਮੋਹਰੀ ਲੋਕਾਂ ਵਿੱਚੋਂ ਇੱਕ ਹਨ। 63 ਸਾਲਾ ਸੀਨੀਅਰ ਸਰਕਾਰੀ ਵਕੀਲ ਨੇ ਕਿਹਾ ਕਿ ਨਿਊਯਾਰਕ ਦੇ ਲੋਕਾਂ ਨੇ ਅਟਾਰਨੀ ਜਨਰਲ ਵਜੋਂ ਸੇਵਾਵਾਂ ਦੇਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ, ਪਰ ਪਿਛਲੇ ਕਈ ਘੰਟਿਆਂ ਦੌਰਾਨ ਮੇਰੇ 'ਤੇ ਗੰਭੀਰ ਇਲਜ਼ਾਮ ਲੱਗੇ ਹਨ, ਜਿਨ੍ਹਾਂ ਦਾ ਮੈਂ ਪੁਰਜ਼ੋਰ ਵਿਰੋਧ ਕਰਦਾ ਹਾਂ।


 

ਸ਼੍ਰਾਡਰਮੈਨ ਨੇ ਕਿਹਾ ਕਿ ਹਾਲਾਂਕਿ ਇਹ ਇਲਜ਼ਾਮ ਪੇਸ਼ੇ ਤੇ ਕੰਮਕਾਜ ਨਾਲ ਜੁੜੇ ਨਹੀਂ ਹਨ, ਪਰ ਫਿਰ ਵੀ ਇਹ ਮੇਰੇ ਕੰਮ ਵਿੱਚ ਅੜਿੱਕਾ ਬਣਨਗੇ, ਸੋ ਮੈਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ। ਨਿਊਯਾਰਕ ਸੂਬੇ ਦੇ ਗਵਰਨਰ ਐਂਡ੍ਰੀਓ ਕੁਓਮੋ ਨੇ ਦੱਸਿਆ ਕਿ ਅਟਾਰਨੀ ਜਨਰਲ ਦੇ ਰੂਪ ਵਿੱਚ ਕੰਮ ਜਾਰੀ ਰੱਖਣਾ ਸੰਭਵ ਨਹੀਂ ਸੀ।

ਕੁਓਮੋ ਨੇ ਦੱਸਿਆ ਕਿ ਦ ਨਿਊਯਾਰਕਰ ਨੇ ਸ਼੍ਰਾਜਰਮੈਨ 'ਤੇ ਇੱਕ ਰਿਪੋਰਟ ਛਾਪੀ ਸੀ ਜਿਸ ਵਿੱਚ ਕਈ ਔਰਤਾਂ ਨੇ ਉਨ੍ਹਾਂ 'ਤੇ ਜਿਣਸੀ ਸੋਸ਼ਣ ਦੇ ਗੰਭੀਰ ਇਲਜ਼ਾਮ ਲਾਏ ਸਨ। ਉਨ੍ਹਾਂ ਕਿਹਾ ਕਿ ਉਹ ਨਿਊਯਾਰਕ ਦੇ ਜ਼ਿਲ੍ਹਾ ਅਟਾਰਨੀ ਨੂੰ ਇਸ ਮਾਮਲੇ ਦੀ ਤਤਕਾਲੀ ਜਾਂਚ ਲਈ ਕਹਿਣਗੇ।