ਪੜਚੋਲ ਕਰੋ
Istanbul Blast: ਤੁਰਕੀ ਦੀ ਰਾਜਧਾਨੀ ਇਸਤਾਂਬੁਲ 'ਚ ਧਮਾਕਾ, ਕਈ ਜ਼ਖਮੀ
ਤੁਰਕੀ ਦੀ ਰਾਜਧਾਨੀ ਇਸਤਾਂਬੁਲ ਦੇ ਤਕਸਿਮ ਸਕੁਆਇਰ 'ਚ ਬੰਬ ਧਮਾਕਾ ਹੋਇਆ, ਜਿਸ 'ਚ ਕੁੱਲ 11 ਲੋਕ ਜ਼ਖਮੀ ਹੋ ਗਏ।
ਤੁਰਕੀ ਦੀ ਰਾਜਧਾਨੀ ਇਸਤਾਂਬੁਲ 'ਚ ਧਮਾਕਾ, ਕਈ ਜ਼ਖਮੀ
Blast In Istanbul:: ਤੁਰਕੀ ਦੀ ਰਾਜਧਾਨੀ ਇਸਤਾਂਬੁਲ ਦੇ ਤਕਸਿਮ ਸਕੁਆਇਰ 'ਚ ਬੰਬ ਧਮਾਕਾ ਹੋਇਆ, ਜਿਸ 'ਚ ਕੁੱਲ 11 ਲੋਕ ਜ਼ਖਮੀ ਹੋ ਗਏ। ਇਹ ਧਮਾਕਾ ਐਤਵਾਰ (13 ਨਵੰਬਰ) ਨੂੰ ਇਸਤਾਂਬੁਲ ਦੇ ਸਭ ਤੋਂ ਭੀੜ-ਭੜੱਕੇ ਵਾਲੇ ਇਲਾਕੇ 'ਚ ਉਸ ਸਮੇਂ ਹੋਇਆ ਜਦੋਂ ਉੱਥੇ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ।
ਧਮਾਕੇ ਤੋਂ ਬਾਅਦ ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਪੁਲਸ ਮੌਕੇ 'ਤੇ ਪਹੁੰਚ ਗਈ ਹੈ। ਧਮਾਕਾ ਕਿਸ ਕਾਰਨ ਹੋਇਆ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਖਬਰਾਂ ਮੁਤਾਬਕ ਧਮਾਕੇ ਤੋਂ ਬਾਅਦ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ। ਅਸੀਂ ਇਸ ਵਿਸ਼ੇ 'ਤੇ ਹੋਰ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ।
#BREAKING: At least 11 people injured in explosion in Istanbul, Turkey pic.twitter.com/J7vVhVRtIF
— Amichai Stein (@AmichaiStein1) November 13, 2022
ਵੀਡੀਓ 'ਚ ਧਮਾਕਾ ਘੱਟ ਤੀਬਰਤਾ ਦਾ ਦਿਖਾਈ ਦੇ ਰਿਹਾ ਹੈ। ਸਥਾਨਕ ਰਿਪੋਰਟਾਂ ਮੁਤਾਬਕ ਧਮਾਕਾ ਸ਼ਾਮ 4:15 ਵਜੇ (ਤੁਰਕੀ ਸਮੇਂ) 'ਤੇ ਹੋਇਆ। ਤੁਰਕੀ ਵਿੱਚ ਇਹ ਧਮਾਕਾ ਪਹਿਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ 2017 ਅਤੇ 2015 'ਚ ਇਸਲਾਮਿਕ ਸਟੇਟ ਅਤੇ ਕੁਝ ਕੁਰਦ ਸਮੂਹਾਂ ਨੇ ਇੱਥੇ ਧਮਾਕੇ ਕੀਤੇ ਸਨ।
ਔਨਲਾਈਨ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਭੀੜ-ਭੜੱਕੇ ਵਾਲੀ ਸੜਕ 'ਤੇ ਅੱਗ ਦਾ ਗੋਲਾ ਦੇਖਿਆ ਜਾ ਸਕਦਾ ਹੈ। ਧਮਾਕੇ ਦੇ ਸਮੇਂ ਕਈ ਲੋਕ ਸੜਕ 'ਤੇ ਚੱਲ ਰਹੇ ਸਨ। ਇਸਤਾਂਬੁਲ ਦੇ ਮੇਅਰ ਏਕਰੇਮ ਇਮਾਮੋਗਲੂ ਦੇ ਅਨੁਸਾਰ, ਧਮਾਕਾ ਮੱਧ ਇਸਤਾਂਬੁਲ ਵਿੱਚ ਐਤਵਾਰ ਨੂੰ ਹੋਇਆ, ਜਿਸ ਵਿੱਚ ਘੱਟੋ-ਘੱਟ 11 ਲੋਕ ਜ਼ਖਮੀ ਹੋ ਗਏ। ਇਮਾਮੋਗਲੂ ਨੇ ਟਵਿੱਟਰ 'ਤੇ ਲਿਖਿਆ, "ਇਸਟਿਕਲਾਲ ਸਟਰੀਟ 'ਤੇ ਧਮਾਕੇ ਤੋਂ ਬਾਅਦ, ਸਾਡੀ ਪੁਲਿਸ ਅਤੇ ਸਿਹਤ ਟੀਮਾਂ ਸਹਾਇਤਾ ਲਈ ਇਕੱਠੀਆਂ ਹੋਈਆਂ ਹਨ। ਡਰ ਅਤੇ ਦਹਿਸ਼ਤ ਪੈਦਾ ਕਰਨ ਵਾਲੀਆਂ ਪੋਸਟਾਂ ਤੋਂ ਬਚਣਾ ਜ਼ਰੂਰੀ ਹੈ।"
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















